Honda Activa ਨੇ ਲਾਂਚ ਕੀਤਾ ਲਿਮਟਿਡ ਐਡੀਸ਼ਨ, ਫੁੱਲ ਬਲੈਕ ਤੇ ਬਲੂ ਸਕੂਟਰ ਦੀ ਜਾਣੋ ਕੀਮਤ
Honda Activa Limited Edition: Honda ਨੇ ਕਾਲੇ ਅਤੇ ਨੀਲੇ ਰੰਗਾਂ 'ਚ ਐਕਟਿਵਾ ਸਕੂਟਰ ਦਾ ਲਿਮਟਿਡ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਕੂਟਰਾਂ ਦੀ ਬੁਕਿੰਗ ਖੁੱਲ ਚੁੱਕੀ ਹੈ ਜੇਕਰ ਤੁਸੀਂ ਇਸ ਨੂੰ ਬੁੱਕ ਕਰਨਾ ਚਾਉਂਦੇ ਹੋ ਤਾਂ ਹੌਂਡਾ ਰੈੱਡ ਵਿੰਗ ਡੀਲਰਸ਼ਿਪ 'ਤੇ ਬੁੱਕ ਕਰ ਸਕਦੇ ਹੋ। ਇਹ ਸਕੂਟਰ ਸੀਮਤ ਸਮੇਂ ਲਈ ਆਇਆ ਹੈ ਇਸ ਲਈ ਸਮੇਂ ਸੀਮਾ ਦਾ ਵਿਸ਼ੇਸ ਤੌਰ 'ਤੇ ਧਿਆਨ ਰੱਖੋ।
ਪ੍ਰਮੁੱਖ ਦੋਪਹੀਆ ਵਾਹਨ ਕੰਪਨੀ ਹੌਂਡਾ ਨੇ ਐਕਟਿਵਾ ਸਕੂਟਰ ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਭਾਰਤ ਦੇ ਸਭ ਤੋਂ ਵੱਧ ਵਿਕਣ ਵਾਲੇ ਸਕੂਟਰ ਦੇ ਨਵੇਂ ਐਡੀਸ਼ਨ ਵਿੱਚ 2 ਰੰਗ ਦੇ ਵਿਕਲਪ ਉਪਲਬਧ ਹੋਣਗੇ। ਜੇਕਰ ਤੁਸੀਂ ਐਕਟਿਵਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਸਕੂਟਰ ਨੂੰ ਵਿਕਲਪ ਵਜੋਂ ਦੇਖ ਸਕਦੇ ਹੋ। ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਲਿਮਟਿਡ ਐਡੀਸ਼ਨ ਪੇਸ਼ ਕੀਤਾ ਹੈ। ਤਿਉਹਾਰੀ ਸੀਜ਼ਨ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਐਡੀਸ਼ਨ ਰਾਹੀਂ ਸਕੂਟਰਾਂ ਦੀ ਵਿਕਰੀ ਵੱਧ ਸਕਦੀ ਹੈ। ਨਵੀਂ ਐਕਟਿਵਾ ਲਈ ਬੁਕਿੰਗਾਂ ਖੁੱਲ੍ਹ ਚੁੱਕੀ ਹੈ ਅਤੇ ਤੁਸੀਂ ਇਸਨੂੰ ਦੇਸ਼ ਭਰ ‘ਚ ਹੌਂਡਾ ਰੈੱਡ ਵਿੰਗ ਡੀਲਰਸ਼ਿਪਾਂ ਤੋਂ ਬੁੱਕ ਕਰ ਸਕਦੇ ਹੋ।
ਧਿਆਨ ਰਹੇ ਕਿ ਹੌਂਡਾ ਐਕਟਿਵਾ ਦਾ ਨਵਾਂ ਅਵਤਾਰ ਲਿਮਟਿਡ ਐਡੀਸ਼ਨ ਹੈ। ਇਹ ਸਿਰਫ ਸੀਮਤ ਮਿਆਦ ਲਈ ਵੇਚਿਆ ਜਾਵੇਗਾ। ਜੇਕਰ ਤੁਸੀਂ ਇਸ ਸਕੂਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਕੂਟਰ ਦਾ ਡਿਜ਼ਾਈਨ ਅਤੇ ਫੀਚਰਸ ਲਗਭਗ ਮੌਜੂਦਾ ਮਾਡਲ ਦੇ ਸਮਾਨ ਹਨ। ਇਸਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਅੱਗੇ ਪੜ੍ਹ ਸਰਦੇ ਹੋ।
ਹੌਂਡਾ ਐਕਟਿਵਾ ਲਿਮਿਟੇਡ ਐਡੀਸ਼ਨ: ਡਿਜ਼ਾਈਨ
ਲੇਟੈਸਟ ਸਕੂਟਰ ਡਾਰਕ ਕਲਰ ਥੀਮ ਤੇ ਬਲੈਕ ਕ੍ਰੋਮ ਦੇ ਨਾਲ ਆਇਆ ਹੈ ਅਤੇ ਇਸ ਦੀ ਬਾਡੀ ‘ਤੇ ਸਟ੍ਰਿਪ ਗ੍ਰਾਫਿਕਸ ਇਸ ਨੂੰ ਸ਼ਾਨਦਾਰ ਬਣਾਉਂਦੇ ਹਨ। ਐਕਟਿਵਾ ਦਾ 3ਡੀ ਸਿੰਬਲ ਵੀ ਇਸ ਨੂੰ ਵਿਸ਼ੇਸ਼ ਬਣਾਉਂਦਾ ਹੈ। ਸਕੂਟਰ ਦੇ ਲਗਭਗ ਹਰ ਹਿੱਸੇ ‘ਚ ਤੁਹਾਨੂੰ ਡਾਰਕ ਥੀਮ ਦੇਖਣ ਨੂੰ ਮਿਲੇਗੀ। ਨੌਜਵਾਨ ਪੀੜ੍ਹੀ ਲਈ ਕੰਪਨੀ ਡਾਰਕ ਵੇਰੀਐਂਟ ਲੈ ਕੇ ਆਈ।
ਹੌਂਡਾ ਐਕਟਿਵਾ ਲਿਮਟਿਡ ਐਡੀਸ਼ਨ: ਰੰਗ
ਐਕਟਿਵਾ ਲਿਮਟਿਡ ਐਡੀਸ਼ਨ ਵਿੱਚ ਦੋ ਰੰਗ ਵਿਕਲਪ ਵਜੋਂ ਉਪਲਬਧ ਹੋਣਗੇ। ਤੁਸੀਂ ਮੈਟ ਸਟੀਲ ਬਲੈਕ ਮੈਟਲਿਕ ਅਤੇ ਪਰਲ ਸੀਰੀਨ ਬਲੂ ਰੰਗਾਂ ਵਿੱਚੋਂ ਇੱਕ ਦੀ ਚੋਣ ਕਰ ਸਕਦੇ ਹੋ। ਇਸ ਤੋਂ ਇਲਾਵਾ ਨਵੇਂ ਸਕੂਟਰ ਅਲਾਏ ਵ੍ਹੀਲਸ ਦੇ ਨਾਲ ਆਏ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਟਾਪ ਵੇਰੀਐਂਟ ਹੌਂਡਾ ਦੀ ਸਮਾਰਟ ਕੀ ਤਕਨੀਕ ਨਾਲ ਉਪਲੱਬਧ ਹੋਵੇਗਾ। ਇਸ ਦੇ ਐਡਵਾਂਸ ਫੀਚਰਸ ਇਸ ਸਕੂਟਰ ਨੂੰ ਖਾਸ ਬਣਾਉਂਦੇ ਹਨ। ਲਿਮਟਿਡ ਐਡੀਸ਼ਨ ਦੇ ਨਾਲ ਹੌਂਡਾ ਲਈ ਸਭ ਤੋਂ ਵੱਧ ਵਿਕਣ ਵਾਲੇ ਸਕੂਟਰ ਦਾ ਖਿਤਾਬ ਹੋਰ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ
ਹੌਂਡਾ ਐਕਟਿਵਾ ਲਿਮਟਿਡ ਐਡੀਸ਼ਨ: ਇੰਜਣ ਅਤੇ ਕੀਮਤ
ਨਵੇਂ ਐਕਟਿਵਾ ਸਕੂਟਰ ਨੂੰ ਪਾਵਰ ਦੇਣ ਲਈ ਮੌਜੂਦਾ 109.51cc ਸਿੰਗਲ ਸਿਲੰਡਰ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ 7.74 bhp ਦੀ ਅਧਿਕਤਮ ਪਾਵਰ ਅਤੇ 9.90 Nm ਦਾ ਪੀਕ ਟਾਰਕ ਜਨਰੇਟ ਕੀਤਾ ਜਾ ਸਕਦਾ ਹੈ। ਸਸਪੈਂਸ਼ਨ ਲਈ ਸਕੂਟਰ ਦੇ ਅਗਲੇ ਪਾਸੇ ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ ਮੋਨੋਸ਼ੌਕ ਦਿੱਤਾ ਜਾਵੇਗਾ। ਹੌਂਡਾ ਐਕਟਿਵਾ ਲਿਮਟਿਡ ਐਡੀਸ਼ਨ ਦੀ ਐਕਸ-ਸ਼ੋਰੂਮ ਕੀਮਤ 80,734 ਰੁਪਏ ਤੋਂ ਸ਼ੁਰੂ ਹੁੰਦੀ ਹੈ।