ਰਿਪੁਦਮਨ ਮਲਿਕ ਕਤਲ ਕੇਸ ‘ਚ 2 ਦੋਸ਼ੀ ਕਰਾਰ, 31 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ – Punjabi News

ਰਿਪੁਦਮਨ ਮਲਿਕ ਕਤਲ ਕੇਸ ‘ਚ 2 ਦੋਸ਼ੀ ਕਰਾਰ, 31 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

Updated On: 

22 Oct 2024 15:37 PM

Ripudaman Malik Murder Case: ਕੈਨੇਡਾ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਮਾਮਲੇ ਵਿੱਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਦੇ ਮੁਲਜ਼ਮ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਮੰਨਿਆ ਹੈ ਕਿ ਉਨ੍ਹਾਂ ਨੂੰ ਇਸ ਕਤਲ ਲਈ ਪੈਸੇ ਦਿੱਤੇ ਗਏ ਸਨ। ਏਅਰ ਇੰਡੀਆ ਕਨਿਸ਼ਕ ਬੰਬ ਧਮਾਕਾ ਮਾਮਲਾ 1995 ਵਿੱਚ ਹੋਇਆ ਸੀ।

ਰਿਪੁਦਮਨ ਮਲਿਕ ਕਤਲ ਕੇਸ ਚ 2 ਦੋਸ਼ੀ ਕਰਾਰ, 31 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਰਿਪੁਦਮਨ ਸਿੰਘ ਮਲਿਕ. tv9 hindi/Twitter

Follow Us On

Ripudaman Malik Murder Case: ਕੈਨੇਡਾ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਮਾਮਲੇ ਵਿੱਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਦੇ ਮੁਲਜ਼ਮ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਮੰਨਿਆ ਹੈ ਕਿ ਉਨ੍ਹਾਂ ਨੂੰ ਇਸ ਕਤਲ ਲਈ ਪੈਸੇ ਦਿੱਤੇ ਗਏ ਸਨ। ਏਅਰ ਇੰਡੀਆ ਕਨਿਸ਼ਕ ਬੰਬ ਧਮਾਕਾ ਮਾਮਲਾ 1995 ਵਿੱਚ ਹੋਇਆ ਸੀ।

ਰਿਪੋਰਟਾਂ ਦੇ ਅਨੁਸਾਰ, ਫੌਕਸ ਅਤੇ ਲੋਪੇਜ਼ ਨੂੰ ਮਲਿਕ ਦੀ ਹੱਤਿਆ ਲਈ ਪੈਸੇ ਦਿੱਤੇ ਗਏ ਸਨ, ਪਰ ਸਬੂਤ ਇਹ ਸਥਾਪਿਤ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਕਿਸ ਨੇ ਕਿਰਾਏ ‘ਤੇ ਰੱਖਿਆ ਸੀ। ਮਲਿਕ ਦੇ ਪਰਿਵਾਰ ਨੇ ਕਿਹਾ ਕਿ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੂੰ ਕਤਲ ਕਰਨ ਲਈ ਕਿਰਾਏ ‘ਤੇ ਲਿਆ ਗਿਆ ਸੀ। ਇਹ ਕੰਮ ਉਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਕਿਰਾਏ ‘ਤੇ ਰੱਖਣ ਤੇ ਕਤਲ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ।

ਪਰਿਵਾਰ ਨੇ ਕਾਤਲਾਂ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਪੈਸੇ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਮਲਿਕ ਦੇ ਕਾਤਲਾਂ ਨੇ ਕੈਨੇਡਾ ਦੇ ਦੋਸ਼ਾਂ ਤੋਂ ਇੱਕ ਹਫ਼ਤੇ ਬਾਅਦ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਪੁਲਿਸ ਨੇ ਭਾਰਤੀ ਡਿਪਲੋਮੈਟਾਂ ਦੀ ਭੂਮਿਕਾ ਤੋਂ ਇਨਕਾਰ

ਕੈਨੇਡਾ ਨੇ ਭਾਰਤੀ ਡਿਪਲੋਮੈਟਾਂ ‘ਤੇ ਵੀ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ ਸੀ। ਸੀਬੀਸੀ ਨਿਊਜ਼ ਨੇ ਦੱਸਿਆ ਹੈ ਕਿ ਫੌਕਸ ਅਤੇ ਲੋਪੇਜ਼ ਭਾਰਤੀ ਮੂਲ ਦੇ ਨਹੀਂ ਹਨ। ਜਾਂਚਕਰਤਾਵਾਂ ਨੇ ਸੀਬੀਸੀ ਨੂੰ ਦੱਸਿਆ ਹੈ ਕਿ ਉਹ ਨਹੀਂ ਮੰਨਦੇ ਕਿ ਲੋਪੇਜ਼ ਅਤੇ ਫੌਕਸ ਨੂੰ ਭਾਰਤੀ ਡਿਪਲੋਮੈਟਾਂ ਦੁਆਰਾ ਬੁਲਾਇਆ ਗਿਆ।

ਰਿਪੁਦਮਨ ਏਅਰ ਇੰਡੀਆ ਧਮਾਕੇ ਦਾ ਦੋਸ਼ੀ

23 ਜੂਨ 1985 ਨੂੰ ਕੈਨੇਡਾ ਤੋਂ ਭਾਰਤ ਜਾ ਰਹੀ ਏਅਰ ਇੰਡੀਆ ਦੀ ਫਲਾਈਟ 182 ਆਇਰਲੈਂਡ ਦੇ ਤੱਟ ਨੇੜੇ ਬਲਾਸਟ ਹੋ ਗਿਆ ਸੀ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਭਾਰਤ ‘ਚ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਇਸ ਦੇ ਨਾਲ ਹੀ ਜਾਪਾਨ ਦੇ ਹਵਾਈ ਅੱਡੇ ‘ਤੇ ਬੰਬ ਧਮਾਕਾ ਹੋਇਆ, ਜਿਸ ਨਾਲ ਦੋ ਹੈਂਡਲਰ ਮਾਰੇ ਗਏ। ਇਸ ਹਮਲੇ ਦੀ ਯੋਜਨਾ ਕੈਨੇਡਾ ਵਿੱਚ ਮੌਜੂਦ ਸਿੱਖ ਕੱਟੜਪੰਥੀਆਂ ਵੱਲੋਂ ਬਣਾਈ ਗਈ ਸੀ। ਇਸ ਮਾਮਲੇ ‘ਚ ਮਲਿਕ ਅਤੇ ਸਹਿ ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 2005 ‘ਚ ਏਅਰ ਇੰਡੀਆ ਜਹਾਜ਼ ਧਮਾਕੇ ਦੇ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਸੀ।

Exit mobile version