ਰੂਸ ਦੇ ਦਾਗੇਸਤਾਨ 'ਚ ਵੱਡਾ ਹਮਲਾ, ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ, ਗੋਲੀਬਾਰੀ ਜਾਰੀ | Priest and Police officers killed in attacks on synagogue and church in Russia Dagestan know in Punjabi Punjabi news - TV9 Punjabi

ਰੂਸ ਦੇ ਦਾਗੇਸਤਾਨ ‘ਚ ਵੱਡਾ ਹਮਲਾ, ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ, ਗੋਲੀਬਾਰੀ ਜਾਰੀ

Published: 

23 Jun 2024 23:47 PM

ਰੂਸੀ ਮੀਡੀਆ ਮੁਤਾਬਕ ਦਾਗੇਸਤਾਨ ਹਮਲਿਆਂ 'ਚ ਪਾਦਰੀਆਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ ਅਜੇ ਵੀ ਜਾਰੀ ਹੈ। ਅਧਿਕਾਰੀ ਅਜੇ ਵੀ ਮਾਰੇ ਗਏ ਲੋਕਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਰੂਸ ਦੇ ਦਾਗੇਸਤਾਨ ਚ ਵੱਡਾ ਹਮਲਾ, ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ, ਗੋਲੀਬਾਰੀ ਜਾਰੀ

ਰੂਸ ਵਿੱਚ ਚਰਚ 'ਤੇ ਹਮਲਾ (ਸੋਸ਼ਲ ਮੀਡੀਆ)

Follow Us On

ਰੂਸ ਦੇ ਦਾਗੇਸਤਾਨ ਖੇਤਰ ‘ਚ ਦੋ ਥਾਵਾਂ ‘ਤੇ ਹਮਲੇ ਹੋਏ ਹਨ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਰੂਸੀ ਖੇਤਰਾਂ ਦਾਗੇਸਤਾਨ ਅਤੇ ਮਖਾਚਕਲਾ ਵਿੱਚ ਦੋ ਚਰਚਾਂ ਅਤੇ ਇੱਕ ਪ੍ਰਾਰਥਨਾ ਸਥਾਨ ਉੱਤੇ ਹਮਲਾ ਕੀਤਾ ਗਿਆ। ਬਿਆਨ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਇਮਾਰਤਾਂ ‘ਤੇ ਭਾਰੀ ਗੋਲੀਬਾਰੀ ਕੀਤੀ।

ਰੂਸੀ ਮੀਡੀਆ ਮੁਤਾਬਕ ਦਾਗੇਸਤਾਨ ਹਮਲਿਆਂ ‘ਚ ਪਾਦਰੀਆਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ ਅਜੇ ਵੀ ਜਾਰੀ ਹੈ। ਅਧਿਕਾਰੀ ਅਜੇ ਵੀ ਮਾਰੇ ਗਏ ਲੋਕਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਖ਼ਬਰ ਅਪਡੇਟ ਹੋ ਰਹੀ ਹੈ….

Exit mobile version