indonesia 7 Arrest: ਇੰਡੋਨੇਸ਼ੀਆ 'ਚ ਪੋਪ ਫਰਾਂਸਿਸ 'ਤੇ ਹਮਲੇ ਦੀ ਯੋਜਨਾ ਨਾਕਾਮ, 7 ਮੁਲਜ਼ਮ ਗ੍ਰਿਫਤਾਰ | pope attack francic indonesia 7 person arresst know full in punjabi Punjabi news - TV9 Punjabi

Indonesia 7 Arrest: ਇੰਡੋਨੇਸ਼ੀਆ ‘ਚ ਪੋਪ ਫਰਾਂਸਿਸ ‘ਤੇ ਹਮਲੇ ਦੀ ਯੋਜਨਾ ਨਾਕਾਮ, 7 ਮੁਲਜ਼ਮ ਗ੍ਰਿਫਤਾਰ

Updated On: 

08 Sep 2024 00:35 AM

indonesia 7 Arrest: ਸਿੰਗਾਪੁਰ ਦੀ ਸਮਾਚਾਰ ਏਜੰਸੀ ਮੁਤਾਬਕ ਪੋਪ ਫਰਾਂਸਿਸ ਦੀ ਇੰਡੋਨੇਸ਼ੀਆ ਯਾਤਰਾ ਦੌਰਾਨ ਉਨ੍ਹਾਂ 'ਤੇ ਹਮਲੇ ਦੀ ਸਾਜ਼ਿਸ਼ ਨੂੰ ਇੰਡੋਨੇਸ਼ੀਆ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਨਾਕਾਮ ਕਰ ਦਿੱਤਾ ਅਤੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਮੁਲਜ਼ਮ ਇਕ-ਦੂਜੇ ਨੂੰ ਜਾਣਦੇ ਹਨ ਜਾਂ ਨਹੀਂ।

Indonesia 7 Arrest: ਇੰਡੋਨੇਸ਼ੀਆ ਚ ਪੋਪ ਫਰਾਂਸਿਸ ਤੇ ਹਮਲੇ ਦੀ ਯੋਜਨਾ ਨਾਕਾਮ, 7 ਮੁਲਜ਼ਮ ਗ੍ਰਿਫਤਾਰ

ਇੰਡੋਨੇਸ਼ੀਆ 'ਚ ਪੋਪ ਫਰਾਂਸਿਸ 'ਤੇ ਹਮਲੇ ਦੀ ਯੋਜਨਾ ਨਾਕਾਮ, 7 ਮੁਲਜ਼ਮ ਗ੍ਰਿਫਤਾਰ

Follow Us On

indonesia 7 Arrest: ਸਿੰਗਾਪੁਰ ਦੀ ਸਮਾਚਾਰ ਏਜੰਸੀ ‘ਦ ਸਟਰੇਟਸ ਟਾਈਮਜ਼’ ਮੁਤਾਬਕ ਇੰਡੋਨੇਸ਼ੀਆ ਦੀ ਪੁਲਸ ਨੇ ਧਾਰਮਿਕ ਨੇਤਾ ਪੋਪ ਫਰਾਂਸਿਸ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ‘ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਇੰਡੋਨੇਸ਼ੀਆ ਪੁਲਸ ਦੇ ਅੱਤਵਾਦ ਰੋਕੂ ਦਸਤੇ-88 ਨੇ ਕੀਤੀ ਹੈ। ਇਹ ਗ੍ਰਿਫਤਾਰੀਆਂ ਜਕਾਰਤਾ ਨੇੜੇ ਬੋਗੋਰ ਅਤੇ ਬੇਕਾਸੀ ਸ਼ਹਿਰਾਂ ਵਿੱਚ ਕੀਤੀਆਂ ਗਈਆਂ। ਡਿਟੈਚਮੈਂਟ-88 ਦੇ ਬੁਲਾਰੇ ਅਸ਼ਵਿਨ ਸਿਰੇਗਰ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇਕ ਦੂਜੇ ਨੂੰ ਜਾਣਦੇ ਹਨ ਜਾਂ ਨਹੀਂ।

ਇਸ ਘਟਨਾ ‘ਤੇ ਗੱਲ ਕਰਦੇ ਹੋਏ ਸਿਰੇਗਰ ਨੇ ਕਿਹਾ ਕਿ ਸਾਨੂੰ ਖੁਫੀਆ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਲੋਕ ਪੋਪ ਫਰਾਂਸਿਸ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ, ਜਿਸ ਦੇ ਆਧਾਰ ‘ਤੇ ਅਸੀਂ ਕਾਰਵਾਈ ਕੀਤੀ ਅਤੇ 7 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜ਼ਿਆਦਾਤਰ ਲੋਕਾਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਪੋਪ ਫਰਾਂਸਿਸ ਦੀ ਇੰਡੋਨੇਸ਼ੀਆ ਫੇਰੀ

ਧਾਰਮਿਕ ਨੇਤਾ ਪੋਪ ਫਰਾਂਸਿਸ ਇਸ ਸਮੇਂ ਪ੍ਰਸ਼ਾਂਤ ਏਸ਼ੀਆ ਦੇ ਆਪਣੇ 12 ਦਿਨਾਂ ਦੌਰੇ ‘ਤੇ ਹਨ, ਜਿਸ ‘ਚ ਪਾਪੂਆ ਨਿਊ ਗਿਨੀ, ਤਿਮੋਰ-ਲੇਸਤੇ, ਸਿੰਗਾਪੁਰ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਉਨ੍ਹਾਂ ਦਾ ਇੰਡੋਨੇਸ਼ੀਆ ਦਾ ਦੌਰਾ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਸੀ, ਜੋ ਇਸ ਯਾਤਰਾ ਦਾ ਪਹਿਲਾ ਪੜਾਅ ਵੀ ਸੀ। ਇਸ ਦੌਰਾਨ ਹਮਲਾਵਰ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਦੇਸ਼ ‘ਚ ਸਿਰਫ 3 ਫੀਸਦੀ ਕੈਥੋਲਿਕ ਈਸਾਈ ਰਹਿੰਦੇ ਹਨ।

ਮਸਜਿਦ ਜਾਣ ਤੋਂ ਨਾਰਾਜ਼ ਸਨ

ਡਿਟੈਚਮੈਂਟ-88 ਦੇ ਬੁਲਾਰੇ ਅਸ਼ਵਿਨ ਨੇ ਦੱਸਿਆ ਕਿ ਮੁਲਜ਼ਮ ਇਸਾਈ ਧਾਰਮਿਕ ਨੇਤਾ ਦੇ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਇਸਤੀਕਲਾਲ ਦੇ ਦੌਰੇ ਤੋਂ ਨਾਰਾਜ਼ ਸਨ। ਪੋਪ ਫਰਾਂਸਿਸ ਦੀ ਫੇਰੀ ਦੌਰਾਨ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਰੋਕਣ ਲਈ ਟੀਵੀ ਚੈਨਲਾਂ ਨੂੰ ਸਰਕਾਰ ਦੀ ਅਪੀਲ ਤੋਂ ਵੀ ਮੁਲਜ਼ਮ ਨਾਰਾਜ਼ ਸਨ। ਡਿਟੈਚਮੈਂਟ-88 ਦੇ ਬੁਲਾਰੇ ਨੇ ਦੱਸਿਆ ਕਿ ਕੁਝ ਮੁਲਜ਼ਮ ਆਈਐਸਆਈਐਸ ਨਾਲ ਜੁੜੇ ਹੋਏ ਹਨ। ਜਦੋਂ ਉਨ੍ਹਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਕਮਾਨ, ਤੀਰ, ਇਕ ਡਰੋਨ ਅਤੇ ਆਈਐਸਆਈਐਸ ਦੇ ਪਰਚੇ ਬਰਾਮਦ ਹੋਏ।

Exit mobile version