ਪਾਕਿਸਤਾਨ 'ਚ ਮੁਗਲ-ਏ-ਆਜ਼ਮ ਦੀ ਅਨਾਰਕਲੀ ਵਾਂਗ ਮਾਂ-ਧੀ ਨੂੰ ਕਿਸਨੇ ਕੰਧ ਚ ਚੁਣਵਾਇਆ? | Pakistan property-dispute-woman-teenage-daughter-bricked-into-wall in Hyderabad area police rescued full detail in punjabi Punjabi news - TV9 Punjabi

ਪਾਕਿਸਤਾਨ ‘ਚ ਮੁਗਲ-ਏ-ਆਜ਼ਮ ਦੀ ਅਨਾਰਕਲੀ ਵਾਂਗ ਮਾਂ-ਧੀ ਨੂੰ ਕਿਸਨੇ ਕੰਧ ‘ਚ ਚੁਣਵਾਇਆ?

Updated On: 

01 Jul 2024 11:32 AM

Pakistan News: ਹਾਲ ਹੀ 'ਚ ਪਾਕਿਸਤਾਨ 'ਚ ਪਰਿਵਾਰਕ ਕਲੇਸ਼ ਦਾ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਜਾਇਦਾਦ ਦੇ ਝਗੜੇ ਕਾਰਨ ਇਕ ਔਰਤ ਅਤੇ ਉਸ ਦੀ ਬੇਟੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਕੰਧ 'ਚ ਜਿੰਦਾ ਚੁਣਵਾ ਦਿੱਤਾ, ਹਾਲਾਂਕਿ ਬਾਅਦ 'ਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਪਾਕਿਸਤਾਨ ਚ ਮੁਗਲ-ਏ-ਆਜ਼ਮ ਦੀ ਅਨਾਰਕਲੀ ਵਾਂਗ ਮਾਂ-ਧੀ ਨੂੰ ਕਿਸਨੇ ਕੰਧ ਚ ਚੁਣਵਾਇਆ?

ਮਾਂ-ਧੀ ਨੂੰ ਕੰਧ 'ਚ ਚੁਣਵਾਇਆ

Follow Us On

ਮੁਗਲ-ਏ-ਆਜ਼ਮ ਦਾ ਨਾਂ ਆਉਂਦੇ ਹੀ ਦੀਵਾਰ ‘ਚ ਚੁਣੀ ਗਈ ਅਨਾਰਕਲੀ ਦੀ ਕਹਾਣੀ ਸਾਹਮਣੇ ਆਉਂਦੀ ਹੈ, ਪਾਕਿਸਤਾਨ ‘ਚ ਹਾਲ ਹੀ ‘ਚ ਵਾਪਰੀ ਇਕ ਘਟਨਾ ‘ਚ ਫਿਲਮ ਦਾ ਉਹੀ ਸੀਨ ਦੇਖਣ ਨੂੰ ਮਿਲਿਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ, ਇਸ ਘਟਨਾ ‘ਚ ਪਰਿਵਾਰਕ ਕਲੇਸ਼ ਕਾਰਨ ਰਿਸ਼ਤੇਦਾਰਾਂ ਨੇ ਮਾਂ-ਧੀ ਨੂੰ ਕੰਧ ਚ ਚੁਣਵਾ ਦਿੱਤਾ।

ਹਾਲਾਂਕਿ ਅਸੀਂ ਸਾਰਿਆਂ ਨੇ ਪਰਿਵਾਰਕ ਕਲੇਸ਼ ਦੇ ਕਈ ਮਾਮਲੇ ਸੁਣੇ ਹਨ, ਪਰ ਇਸ ਦੌਰਾਨ ਸ਼ਾਇਦ ਹੀ ਕਿਸੇ ਨੇ ਕਿਸੇ ਨੂੰ ਕੰਧ ਚ ਚੁਣਵਾਉਣ ਦੀ ਗੱਲ ਸੁਣੀ ਹੋਵੇ। ਹਾਲ ਹੀ ‘ਚ ਪਾਕਿਸਤਾਨ ਦੇ ਹੈਦਰਾਬਾਦ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਜਾਇਦਾਦ ਦਾ ਵਿਵਾਦ ਇੰਨਾ ਵਧ ਗਿਆ ਕਿ ਪਰਿਵਾਰ ਵਾਲਿਆਂ ਨੇ ਬਿਨਾਂ ਕੁਝ ਸੋਚੇ ਮਾਂ-ਧੀ ਨੂੰ ਕੰਧ ਚ ਚੁਣਵਾ ਦਿੱਤਾ।

ਕੰਧ ਤੋੜ ਕੇ ਮਾਂ-ਧੀ ਨੂੰ ਬਾਹਰ ਕੱਢਿਆ ਗਿਆ

ਜਦੋਂ ਆਸ-ਪਾਸ ਦੇ ਆਂਢੀ-ਗੁਆਂਢੀਆਂ ਨੂੰ ਕੰਧ ‘ਚ ਚੁਣਵਾਏ ਜਾਣ ਦੀ ਗੱਲ ਦਾ ਪਤਾ ਲੱਗਾ ਤਾਂ ਉਹ ਸਾਰੇ ਕਾਫੀ ਚਿੰਤਤ ਹੋ ਗਏ ਅਤੇ ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਇਹ ਘਟਨਾ ਲਤੀਫਾਬਾਦ ਨੰਬਰ 5 ਇਲਾਕੇ ‘ਚ ਵਾਪਰੀ। ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਪੁਲਿਸ ਨੇ ਪਹਿਲਾਂ ਕੰਧ ਤੋੜੀ ਅਤੇ ਫਿਰ ਕੈਦ ਮਾਂ-ਧੀ ਨੂੰ ਬਾਹਰ ਕੱਢਿਆ।

ਲਗਾਤਾਰ ਪਰੇਸ਼ਾਨ ਕਰਨ ਦਾ ਆਰੋਪ

ਜਿਵੇਂ ਹੀ ਉਹ ਕਮਰੇ ਤੋਂ ਬਾਹਰ ਆਈ ਤਾਂ ਪੀੜਤਾ ਨੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ, ਜਿਸ ‘ਚ ਉਸ ਨੇ ਆਪਣੇ ਦੇਵਰ ‘ਤੇ ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ। ਪੀੜਤਾ ਦੇ ਦੇਵਰ ਦੀ ਪਛਾਣ ਸੁਹੇਲ ਨਾਮੀ ਵਿਅਕਤੀ ਵਜੋਂ ਹੋਈ ਹੈ, ਔਰਤ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਦੋਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਉਸਦੀ ਧੀ ਨੂੰ ਪਹਿਲਾਂ ਇੱਕ ਕਮਰੇ ਵਿੱਚ ਬੰਦ ਕੀਤਾ ਗਿਆ ਅਤੇ ਉਸਦੇ ਬਾਅਦ ਕਮਰੇ ਦੇ ਬਾਹਰ ਇੱਕ ਕੰਧ ਬਣਵਾ ਦਿੱਤੀ ਗਈ।

ਇਹ ਵੀ ਪੜ੍ਹੋ – ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਤੋਂ ਪਾਕਿਸਤਾਨ ਕਿਉਂ ਨਾਰਾਜ਼ ਹੈ? ਜਾਣੋ ਕਾਰਨ

ਮੀਡੀਆ ਰਿਪੋਰਟਾਂ ਮੁਤਾਬਕ ਪੀੜਤਾ ਨੇ ਆਪਣੇ ਦੇਵਰ ‘ਤੇ ਲਗਾਤਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ ਅਤੇ ਇੰਨਾ ਹੀ ਨਹੀਂ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੇਵਰ ਸੁਹੇਲ ਕੋਲ ਉਸ ਦੇ ਘਰ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਵੀ ਹਨ।

Exit mobile version