ਨੇਪਾਲ ਦੇ ਕਾਠਮਾਂਡੂ 'ਚ ਜਹਾਜ਼ ਨੂੰ ਲੱਗੀ ਅੱਗ, 18 ਦੀ ਮੌਤ, 1 ਦਾ ਇਲਾਜ ਜਾਰੀ | nepal plane-crash-saurya-airlines-caught-fire-at-tribhuvan-international-airport-kathmandu full detail in punjabi Punjabi news - TV9 Punjabi

ਨੇਪਾਲ ਦੇ ਕਾਠਮਾਂਡੂ ‘ਚ ਜਹਾਜ਼ ਨੂੰ ਲੱਗੀ ਅੱਗ, 18 ਦੀ ਮੌਤ, 1 ਦਾ ਇਲਾਜ ਜਾਰੀ

Updated On: 

24 Jul 2024 13:42 PM

Nepal Plane Crash : ਸ਼ੌਰਿਆ ਏਅਰਲਾਈਨਜ਼ ਦੇ ਜਹਾਜ਼ ਨੰਬਰ ਐਮਪੀ CRJ 200 ਨੇ ਰਨਵੇਅ 2 ਤੋਂ ਪੋਖਰਾ ਲਈ ਉਡਾਣ ਭਰੀ ਸੀ, ਪਰ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਅੱਗ ਲੱਗ ਗਈ ਅਤੇ ਧੂੰਏਂ ਨਾਲ ਜ਼ਮੀਨ 'ਤੇ ਡਿੱਗ ਗਿਆ। ਇਸ ਹਾਦਸੇ 'ਚ ਸਾਰਿਆਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਨੇਪਾਲ ਦੇ ਕਾਠਮਾਂਡੂ ਚ ਜਹਾਜ਼ ਨੂੰ ਲੱਗੀ ਅੱਗ, 18 ਦੀ ਮੌਤ, 1 ਦਾ ਇਲਾਜ ਜਾਰੀ

ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ

Follow Us On

ਨੇਪਾਲ ਦੇ ਕਾਠਮਾਂਡੂ ਹਵਾਈ ਅੱਡੇ ‘ਤੇ ਇਕ ਘਰੇਲੂ ਜਹਾਜ਼ ਕਰੈਸ਼ ਹੋ ਗਿਆ ਹੈ। ਜਾਣਕਾਰੀ ਮੁਤਾਬਕ ਟੇਕ ਆਫ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ। ਇਸ ‘ਚ 19 ਲੋਕ ਸਵਾਰ ਸਨ, ਜਿਨ੍ਹਾਂ ਚੋਂ 18 ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਪਾਇਲਟ ਗੰਭੀਰ ਰੂਪ ਨਾਲ ਜ਼ਖ਼ਮੀ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨੇਪਾਲ ਦੀ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਕਾਠਮਾਂਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) ‘ਤੇ ਬੁੱਧਵਾਰ ਨੂੰ ਸ਼ੌਰਿਆ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਮੇਨਟੇਨਸ ਲਈ ਪੋਖਰਾ ਜਾ ਰਿਹਾ ਸੀ, ਇਸ ਵਿਚ ਸਾਰੇ ਏਅਰਲਾਈਨਸ ਦੇ ਹੀ ਕਰਮਚਾਰੀ ਸਨ।

ਸ਼ੌਰਿਆ ਏਅਰਲਾਈਨਜ਼ ਦੇ ਜਹਾਜ਼ ਨੰਬਰ ਐਮਪੀ CRJ 200 ਨੇ ਰਨਵੇਅ 2 ਤੋਂ ਪੋਖਰਾ ਲਈ ਉਡਾਣ ਭਰੀ ਸੀ, ਪਰ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਧੂੰਏਂ ਦੇ ਗੁਬਾਰ ਦੇ ਨਾਲ ਜ਼ਮੀਨ ‘ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਪੂਰੇ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੌਰਿਆ ਜਹਾਜ਼ ‘ਚ 15 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰਾਂ ਸਮੇਤ 19 ਲੋਕ ਸਵਾਰ ਸਨ। ਇਸ ਹਾਦਸੇ ‘ਚ 18 ਯਾਤਰੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਜਦਕਿ ਪਾਇਲਟ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਘਰੇਲੂ ਏਅਰਲਾਈਨ ਸ਼ੌਰਿਆ ਦਾ ਜਹਾਜ਼ ਕਾਠਮਾਂਡੂ ਏਅਰਪੋਰਟ ‘ਤੇ ਟੇਕ ਆਫ ਕਰਦੇ ਸਮੇਂ ਕਰੈਸ਼ ਹੋ ਗਿਆ, ਇਸ ‘ਚ 19 ਲੋਕ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹਾਦਸੇ ਵਾਲੀ ਥਾਂ ਤੋਂ 5 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 37 ਸਾਲਾ ਕੈਪਟਨ ਐਮਆਰ ਸ਼ਾਕਿਆ ਨੂੰ ਮਲਬੇ ਤੋਂ ਬਚਾ ਕੇ ਇਲਾਜ ਲਈ ਸਿਨਾਮੰਗਲ ਦੇ ਕੇਐਮਸੀ ਹਸਪਤਾਲ ਲਿਜਾਇਆ ਗਿਆ ਹੈ। ਹਵਾਈ ਅੱਡੇ ‘ਤੇ ਧੂੰਏਂ ਦਾ ਸੰਘਣਾ ਬੱਦਲ ਦੇਖਿਆ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ – ਟਰੰਪ ਦੀ ਸੁਰੱਖਿਆ ਚ ਕੁਤਾਹੀ, ਹੁਣ ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨੇ ਦਿੱਤਾ ਅਸਤੀਫਾ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਹਾਜ਼ ਰਨਵੇ ਦੇ ਦੱਖਣੀ ਸਿਰੇ ਤੋਂ (ਕੋਟੇਸ਼ਵਰ ਵੱਲ) ਉਡਾਣ ਭਰ ਰਿਹਾ ਸੀ ਅਤੇ ਅਚਾਨਕ ਪਲਟ ਗਿਆ ਅਤੇ ਜਹਾਜ਼ ਦੇ ਖੰਭ ਦਾ ਸਿਰਾ ਜ਼ਮੀਨ ਨਾਲ ਟਕਰਾ ਗਿਆ ਜਿਸਤੋਂ ਬਾਅਦ ਇਸ ਵਿੱਚ ਤੁਰੰਤ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਰਨਵੇਅ ਦੇ ਪੂਰਬੀ ਪਾਸੇ ਬੁੱਧ ਏਅਰ ਹੈਂਗਰ ਅਤੇ ਰਾਡਾਰ ਸਟੇਸ਼ਨ ਦੇ ਵਿਚਕਾਰ ਖੱਡ ਵਿੱਚ ਡਿੱਗ ਗਿਆ।

Exit mobile version