ਭਾਰਤ-ਕੈਨੇਡਾ ਵਿਵਾਦ ਵਿਚਾਲੇ ਅੱਤਵਾਦੀ ਪੰਨੂੰ ਦੀ ਮੁੱੜ ਗਿੱਦੜ ਭੱਬਕੀ | Khalistani Gurpatwant Pannu threat Hindus to return back India know in Punjabi Punjabi news - TV9 Punjabi

ਭਾਰਤ-ਕੈਨੇਡਾ ਵਿਵਾਦ ਵਿਚਾਲੇ ਅੱਤਵਾਦੀ ਪੰਨੂੰ ਦੀ ਮੁੱੜ ਗਿੱਦੜ ਭੱਬਕੀ

Updated On: 

20 Sep 2023 16:19 PM

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ 2 ਨਵੀਆਂ ਵੀਡੀਓਜ਼ ਜਾਰੀ ਕੀਤੀਆਂ ਹਨ। ਜਿਸ ਵਿੱਚ ਪੰਨੂੰ ਕਿਹ ਰਿਹਾ ਹੈ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਆਉਣਾ ਚਾਹੀਦਾ ਹੈ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਹੀ ਰਹਿਣਗੇ ਜੋ ਖਾਲਿਸਤਾਨ ਦੇ ਸਮਰਥਕ ਹਨ।

ਭਾਰਤ-ਕੈਨੇਡਾ ਵਿਵਾਦ ਵਿਚਾਲੇ ਅੱਤਵਾਦੀ ਪੰਨੂੰ ਦੀ ਮੁੱੜ ਗਿੱਦੜ ਭੱਬਕੀ

ਭਾਰਤ-ਕੈਨੇਡਾ ਦੇ ਰਾਸ਼ਟਰੀ ਝੰਡੇ

Follow Us On

ਕੈਨੇਡਾ ‘ਚ ਭਾਰਤੀ ਡਿਪਲੋਮੈਟ ਨੂੰ ਕੱਢਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ 2 ਨਵੀਆਂ ਵੀਡੀਓਜ਼ ਜਾਰੀ ਕੀਤੀਆਂ ਹਨ। ਪਹਿਲੀ ਵੀਡੀਓ ਵਿੱਚ ਉਹ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀਆਂ ਦੇ ਰਿਹਾ ਹੈ। ਸਿੱਖ ਫਾਰ ਜਸਟਿਸ (SFJ) ਦਾ ਅੱਤਵਾਦੀ ਕਹਿ ਰਿਹਾ ਹੈ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਆਉਣਾ ਚਾਹੀਦਾ ਹੈ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਹੀ ਰਹਿਣਗੇ ਜੋ ਖਾਲਿਸਤਾਨ ਦੇ ਸਮਰਥਕ ਹਨ।

ਦੂਜੇ ਵੀਡੀਓ ਵਿੱਚ ਪੰਨੂੰ ਨੇ ਵੈਨਕੂਵਰ, ਓਟਾਵਾ ਅਤੇ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ 25 ਸਤੰਬਰ ਨੂੰ ਬੰਦ ਕਰਨ ਦੀ ਗਿੱਦੜ ਭਬਕੀ ਦਿੱਤੀ ਹੈ। ਕੈਨੇਡੀਅਨ ਸਰਕਾਰ ਵੱਲੋਂ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਤੋਂ ਬਾਅਦ ਪੰਨੂ ਮੁੜ ਤੋਂ ਭਾਰਤ ਖਿਲਾਫ ਜ਼ਹਿਰ ਉਗਲਣ ਲੱਗ ਪਿਆ ਹੈ।

ਪੰਨੂ ਨੇ ਕੈਨੇਡਾ ਨੂੰ ਦੱਸਿਆ ਖਾਲਿਸਤਾਨੀਆਂ ਦੀ ਧਰਤੀ

ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਨੂੰ ਖਾਲਿਸਤਾਨੀਆਂ ਦੀ ਧਰਤੀ ਦੱਸਿਆ ਹੈ। ਖਾਲਿਸਤਾਨੀ ਹਮੇਸ਼ਾ ਕੈਨੇਡਾ ਦੇ ਨਾਲ ਖੜੇ ਹਨ ਅਤੇ ਇੱਥੋਂ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪੰਨੂੰ ਨੇ ਧਮਕੀ ਦਿੱਤੀ ਕਿ ਕੈਨੇਡਾ ਦੇ ਸੰਵਿਧਾਨ ਮੁਤਾਬਕ ਵੀ ਹਿੰਦੂ ਇੱਥੇ ਨਹੀਂ ਰਹਿ ਸਕਦੇ। ਉਨ੍ਹਾਂ ਦਾ ਦੇਸ਼ ਭਾਰਤ ਹੈ। ਨਾਲ ਹੀ ਅੱਤਵਾਦੀ ਪੰਨੂ ਨੇ 29 ਅਕਤੂਬਰ ਨੂੰ ਕੈਨੇਡਾ ਦੇ ਸਰੀ ਵਿੱਚ ਮੁੜ ਰੈਫਰੈਂਡਮ ਕਰਵਾਉਣ ਦੀ ਗਿੱਦੜ ਭਬਕੀ ਦਿੱਤੀ ਹੈ।

Exit mobile version