ਹਾਲੇ ਹੋਰ ਭੜਕੇਗੀ ਜੰਗ ਦੀ ਅੱਗ, ਈਰਾਨ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ, ਇਜ਼ਰਾਈਲ ਕਦੇ ਵੀ ਕਰ ਸਕਦਾ ਹੈ ਹਮਲਾ | israel retaliate-to-iran-attack- anytime plan ready war committee meeting on back attack know full detail in punjabi Punjabi news - TV9 Punjabi

ਹਾਲੇ ਹੋਰ ਭੜਕੇਗੀ ਜੰਗ ਦੀ ਅੱਗ, ਈਰਾਨ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ, ਇਜ਼ਰਾਈਲ ਕਦੇ ਵੀ ਕਰ ਸਕਦਾ ਹੈ ਹਮਲਾ

Updated On: 

22 Apr 2024 12:57 PM

Iran Israel Tensions: ਇਜ਼ਰਾਈਲ ਨੇ ਈਰਾਨ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਹੈ। ਇਜ਼ਰਾਈਲ ਅਗਲੇ 24-48 ਘੰਟਿਆਂ 'ਚ ਕਿਸੇ ਵੀ ਸਮੇਂ ਈਰਾਨ 'ਤੇ ਹਮਲਾ ਕਰ ਸਕਦਾ ਹੈ। ਇਜ਼ਰਾਈਲ ਦੀ ਜੰਗ ਮੰਤਰੀ ਮੰਡਲ ਦੀ ਐਤਵਾਰ ਨੂੰ ਬੈਠਕ ਹੋਈ। ਇਸ 'ਚ ਈਰਾਨ 'ਤੇ ਹਮਲਾ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।

ਹਾਲੇ ਹੋਰ ਭੜਕੇਗੀ ਜੰਗ ਦੀ ਅੱਗ, ਈਰਾਨ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ, ਇਜ਼ਰਾਈਲ ਕਦੇ ਵੀ ਕਰ ਸਕਦਾ ਹੈ ਹਮਲਾ
Follow Us On

ਈਰਾਨ ਦੇ ਹਮਲੇ ਤੋਂ ਬਾਅਦ ਜੰਗ ਹੋਰ ਭੜਕਣ ਦੀ ਸੰਭਾਵਨਾ ਵੱਧ ਗਈ ਹੈ। ਇਜ਼ਰਾਈਲ ਅਗਲੇ ਕੁਝ ਘੰਟਿਆਂ ‘ਚ ਈਰਾਨ ‘ਤੇ ਹਮਲਾ ਕਰ ਸਕਦਾ ਹੈ। ਇਸ ਦੌਰਾਨ ਈਰਾਨ ਦੇ ਪ੍ਰਮੁੱਖ ਨੇਤਾ ਖਾਮੇਨੇਈ ਨੇ ਅਮਰੀਕਾ ਨੂੰ ਚੁਣੌਤੀ ਦਿੱਤੀ ਹੈ ਕਿ ਜੰਗ ਹੋਰ ਗੰਭੀਰ ਹੋਵੇਗੀ। ਅਜਿਹੇ ‘ਚ ਇਹ ਸਪੱਸ਼ਟ ਹੈ ਕਿ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ ਤਾਂ ਈਰਾਨ ਵਿਨਾਸ਼ਕਾਰੀ ਬਦਲਾ ਲੈਣ ਤੋਂ ਪਿੱਛੇ ਨਹੀਂ ਹਟੇਗਾ। ਅਜਿਹੇ ‘ਚ ਗਾਜ਼ਾ ਤੋਂ ਬਾਅਦ ਜੰਗ ਦਾ ਇਕ ਹੋਰ ਮੋਰਚਾ ਖੁੱਲ੍ਹ ਸਕਦਾ ਹੈ।

24-48 ਘੰਟਿਆਂ ‘ਚ ਈਰਾਨ ‘ਤੇ ਹਮਲਾ ਕਰ ਸਕਦਾ ਹੈ ਇਜ਼ਰਾਈਲ

ਗੈਂਜ਼ ਅਤੇ ਉਸ ਦੇ ਸਿਆਸੀ ਸਹਿਯੋਗੀ ਆਇਜਨਕੋਟ ਅਤੇ ਆਰਮੀ ਚੀਫ ਹਲੇਵੀ ਦਾ ਕਹਿਣਾ ਹੈ ਕਿ ਈਰਾਨ ‘ਤੇ ਤੁਰੰਤ ਹਮਲਾ ਕੀਤਾ ਜਾਣਾ ਚਾਹੀਦਾ ਹੈ। ਫੌਜ ਮੁਖੀ ਨੇ ਕਿਹਾ ਕਿ ਇਜ਼ਰਾਈਲ ਦੀ ਹਵਾਈ ਸੈਨਾ ਪੂਰੀ ਤਰ੍ਹਾਂ ਤਿਆਰ ਹੈ। ਈਰਾਨ ‘ਤੇ ਤੁਰੰਤ ਹਮਲਾ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਟੁਕੜਿਆਂ ਵਿਚ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜਲਦਬਾਜ਼ੀ ‘ਚ ਫੈਸਲੇ ਨਹੀਂ ਲੈਣੇ ਚਾਹੀਦੇ। ਹਾਲਾਂਕਿ ਇਜ਼ਰਾਈਲ ਅਗਲੇ 24-48 ਘੰਟਿਆਂ ‘ਚ ਈਰਾਨ ‘ਤੇ ਹਮਲਾ ਕਰ ਸਕਦਾ ਹੈ।

ਇਜ਼ਰਾਈਲ ਨੇ ਕਿਹਾ- ਪਲਾਨ ਲੌਕ ਐਂਡ ਲੌਡੇਡ

ਤੁਹਾਨੂੰ ਦੱਸ ਦੇਈਏ ਕਿ ਵਾਰ ਕੈਬਿਨੇਟ ਨੇ ਹਮਲੇ ਅਤੇ ਰੱਖਿਆ ਲਈ ਆਪਣੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਜ਼ਰਾਈਲ ਈਰਾਨ ‘ਤੇ ਕਦੋਂ ਹਮਲਾ ਕਰੇਗਾ? ਕੀ ਉਹ ਸਿੱਧਾ ਹਮਲਾ ਕਰੇਗਾ ਜਾਂ ਕੋਈ ਹੋਰ ਤਰਕੀਬ ਅਪਣਾਏਗਾ? ਦੂਜੇ ਪਾਸੇ, ਈਰਾਨ ਇਜ਼ਰਾਈਲ ਦੇ ਜਵਾਬੀ ਹਮਲੇ ਨੂੰ ਲੈ ਕੇ ਅਲਰਟ ‘ਤੇ ਹੈ। ਈਰਾਨ ਦੇ ਕਈ ਹਵਾਈ ਅੱਡੇ ਸੋਮਵਾਰ ਤੱਕ ਬੰਦ ਰਹਿਣਗੇ। ਹਮਲੇ ਦੇ ਮੱਦੇਨਜ਼ਰ ਈਰਾਨ ਦੇ ਸੁਪਰਮਾਰਕੀਟਾਂ ਅਤੇ ਗੈਸ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ।

ਇਹ ਵੀ ਪੜ੍ਹੋ – ਇਜਰਾਇਲ ਤੇ ਇਰਾਨ ਨੇ ਕੀਤਾ ਹਮਲਾ, ਇਜਰਾਇਲੀ ਫੌਜੀ ਬੋਲੇ, ਅਸੀਂ ਤਿਆਰ ਹਾਂ

ਹਾਲੇ ਸੰਜਯ ਵਰਤੇ ਇਜ਼ਰਾਈਲ , ਜਵਾਬੀ ਕਾਰਵਾਈ ਨੂੰ ਲੈ ਕੇ ਅਮਰੀਕਾ

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਇਨਕਾਰ ਦੇ ਬਾਵਜੂਦ ਇਜ਼ਰਾਈਲ ਨੇ ਈਰਾਨ ਦੇ ਹਮਲੇ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, ਈਰਾਨੀ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਜ਼ਰਾਈਲ ਦੇ ਪੀਐਮ ਨੇਤਨਯਾਹੂ ਨਾਲ ਗੱਲ ਕੀਤੀ ਸੀ। ਇਸ ਦੌਰਾਨ ਬਾਈਡੇਨ ਨੇ ਇਜ਼ਰਾਈਲ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ। ਇਸ ਦੇ ਨਾਲ ਹੀ ਬਾਈਡੇਨ ਨੇ ਇਹ ਵੀ ਕਿਹਾ ਸੀ ਕਿ ਇਜ਼ਰਾਈਲ ਨੂੰ ਜਵਾਬੀ ਕਾਰਵਾਈ ਨੂੰ ਲੈ ਕੇ ਸੰਜਮ ਵਰਤੋ।

ਇਜ਼ਰਾਈਲ ‘ਤੇ 300 ਤੋਂ ਵੱਧ ਹਮਲੇ

ਦੱਸ ਦੇਈਏ ਕਿ ਦਮਿਸ਼ਕ ਹਮਲੇ ਦਾ ਬਦਲਾ ਲੈਣ ਲਈ ਸ਼ਨੀਵਾਰ ਦੇਰ ਰਾਤ ਈਰਾਨ ਨੇ ਇਜ਼ਰਾਈਲ ‘ਤੇ ਭਿਆਨਕ ਹਮਲਾ ਕੀਤਾ ਸੀ। ਈਰਾਨ ਨੇ ਇਜ਼ਰਾਈਲ ‘ਤੇ 300 ਤੋਂ ਵੱਧ ਹਮਲੇ ਕੀਤੇ। ਹਾਲਾਂਕਿ, ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਈਰਾਨ ਦੇ 99 ਪ੍ਰਤੀਸ਼ਤ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪਰ ਈਰਾਨ ਨੇ ਆਪਣੀ ਕਾਰਵਾਈ ਨੂੰ ਸਫਲ ਮੰਨਿਆ ਹੈ।

Exit mobile version