ਇਕ ਹੋਰ ਖਾਲਿਸਤਾਨੀ ਤੇ ਹਮਲਾ, ਅਮਰੀਕਾ 'ਚ ਨਿੱਝਰ ਦੇ ਕਰੀਬੀ 'ਤੇ ਚੱਲੀਆਂ ਗੋਲੀਆਂ | Firing on Khalistant Supporter Hardeep singh nijhar nearest satinderpal singh raju in san Francsico America sfj detail in punjabi Punjabi news - TV9 Punjabi

Firing on Khalistani: ਇਕ ਹੋਰ ਖਾਲਿਸਤਾਨੀ ਤੇ ਹਮਲਾ, ਅਮਰੀਕਾ ‘ਚ ਨਿੱਝਰ ਦੇ ਕਰੀਬੀ ‘ਤੇ ਚੱਲੀਆਂ ਗੋਲੀਆਂ

Updated On: 

21 Aug 2024 16:22 PM

Firing on Khalistant Supporter in America: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਇੱਕ ਹੋਰ ਖਾਲਿਸਤਾਨੀ ਵੱਖਵਾਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਸਿੱਖਸ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫਰਾਂਸਿਸਕੋ ਵਿੱਚ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ।

Firing on Khalistani: ਇਕ ਹੋਰ ਖਾਲਿਸਤਾਨੀ ਤੇ ਹਮਲਾ, ਅਮਰੀਕਾ ਚ ਨਿੱਝਰ ਦੇ ਕਰੀਬੀ ਤੇ ਚੱਲੀਆਂ ਗੋਲੀਆਂ

ਅਮਰੀਕਾ 'ਚ ਨਿੱਝਰ ਦੇ ਕਰੀਬੀ 'ਤੇ ਚੱਲੀਆਂ ਗੋਲੀਆਂ

Follow Us On

ਪਿਛਲੇ ਸਾਲ ਕੈਨੇਡਾ ‘ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਕਾਫੀ ਸੁਰਖੀਆਂ ‘ਚ ਰਿਹਾ ਸੀ। ਹੁਣ ਹਰਦੀਪ ਸਿੰਘ ਦੇ ਕਰੀਬੀ ਵਿਅਕਤੀ ‘ਤੇ ਅਮਰੀਕਾ ‘ਚ ਹਮਲਾ ਹੋਇਆ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚ ਗਿਆ ਹੈ, ਰਿਪੋਰਟਾਂ ਅਨੁਸਾਰ ਸਿੱਖ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫਰਾਂਸਿਸਕੋ ਵਿੱਚ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ 11 ਅਗਸਤ ਦੀ ਦੱਸੀ ਜਾ ਰਹੀ ਹੈ।

ਸਤਿੰਦਰਪਾਲ ਸਿੰਘ ਰਾਜੂ ਇਕ ਟਰੱਕ ਵਿਚ ਇੰਟਰਸਟੇਟ 505 ਵੱਲ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਅਜੇ ਤੱਕ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।

ਸਤਿੰਦਰਪਾਲ ਸਿੰਘ ਰਾਜੂ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (SFJ) ਦਾ ਮੈਂਬਰ ਦੱਸਿਆ ਜਾਂਦਾ ਹੈ। SFJ ‘ਤੇ ਭਾਰਤ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ (UAPA) ਤਹਿਤ ਪਾਬੰਦੀ ਲਗਾਈ ਹੋਈ ਹੈ। ਰਾਜੂ ਨਿੱਝਰ ਦਾ ਕਰੀਬੀ ਅਤੇ ਖਾਲਿਸਤਾਨ ਮੂਵਮੈਂਟ ਦਾ ਸਰਗਰਮ ਕਾਰਕੁਨ ਮੰਨਿਆ ਜਾਂਦਾ ਹੈ।

ਖਾਲਿਸਤਾਨ ਰੈਫਰੈਂਡਮ ਦਾ ਕਰਦਾ ਹੈ ਆਯੋਜਨ

ਰਾਜੂ ਨੂੰ ਕੈਨੇਡਾ ਵਿੱਚ ਹੋਣ ਵਾਲੇ ਖਾਲਿਸਤਾਨੀ ਜਨਮਤ ਸੰਗ੍ਰਹਿ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਉਸਨੇ ਕੈਨੇਡਾ ਵਿੱਚ ਖਾਲਿਸਤਾਨ ਲਈ ਬਹੁਤ ਸਾਰੇ ਰੈਫਰੈਂਡਮ ਪ੍ਰੋਗਰਾਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ। SFJ ਦੇ ਸੰਸਥਾਪਕ ਗੁਰਪਤਵੰਤ ਪੰਨੂ ਦੇ ਅਨੁਸਾਰ, ਰਾਜੂ ਜਾਨਲੇਵਾ ਹਮਲੇ ਵਿੱਚ ਬਚ ਗਿਆ, ਪੰਨੂ ਨੇ ਕਿਹਾ ਕਿ ਰਾਜੂ ਇੱਕ ਪਿਕ-ਅੱਪ ਟਰੱਕ ਵਿੱਚ ਸਫ਼ਰ ਕਰ ਰਿਹਾ ਸੀ ਜਦੋਂ ਕੁਝ ਸ਼ੂਟਰਾਂ ਨੇ ਟਰੱਕ ‘ਤੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਮੁਤਾਬਕ ਟਰੱਕ ‘ਤੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ।

ਪੰਨੂ ਨੇ ਇਹ ਵੀ ਦੱਸਿਆ ਕਿ ਰਾਜੂ ਪਿਛਲੇ ਸਾਲ ਜੂਨ ‘ਚ ਨਿੱਝਰ ਦੇ ਕਤਲ ਤੋਂ ਬਾਅਦ ਰੂਪੋਸ਼ ਹੋ ਗਿਆ ਸੀ ਅਤੇ ਅਕਤੂਬਰ ‘ਚ ਵਾਪਸ ਆਪਣੇ ਮਿਸ਼ਨ ‘ਤੇ ਆਇਆ ਸੀ। ਅਕਤੂਬਰ ਤੋਂ ਬਾਅਦ ਰਾਜੂ ਨੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਕਰਵਾਉਣ ਵਿੱਚ ਮਦਦ ਕੀਤੀ। ਭਾਰਤ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਪੰਨੂੰ ਨੇ ਕਿਹਾ ਕਿ ਭਾਰਤ ਸਰਕਾਰ ਦੁਨੀਆ ਭਰ ‘ਚ ਹੋ ਰਹੇ ਖਾਲਿਸਤਾਨ ਰੈਫਰੈਂਡਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੀ ਇੱਕ ਹੋਰ ਖਾਲਿਸਤਾਨੀ ਆਗੂ ‘ਤੇ ਹਮਲਾ?

ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਰਘਬੀਰ ਨਿੱਝਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 11 ਅਗਸਤ ਨੂੰ ਰਘਬੀਰ ਦੇ ਘਰ ਦੇ ਬਾਹਰ ਕਈ ਰਾਉਂਡ ਫਾਇਰ ਕੀਤੇ ਗਏ ਸਨ। ਰਘਬੀਰ ਨਿੱਝਰ ਸਿੰਘ ਦਾ ਨਾਮ ਵੀ ਕਈ ਖਾਲਿਸਤਾਨੀ ਗਤੀਵਿਧੀਆਂ ਵਿੱਚ ਸਾਹਮਣੇ ਆ ਚੁੱਕਾ ਹੈ।

Exit mobile version