Canada: ਟਰੂਡੋ ਸਰਕਾਰ ਘਟਾਏਗੀ ਵਿਦੇਸ਼ੀ ਕਾਮਿਆਂ ਦੀ ਗਿਣਤੀ, ਬਣਾਏ ਜਾਣਗੇ ਸਖ਼ਤ ਨਿਯਮ | Canadaian prime minister Justin Trudeau statement to sharp cuts in immigration targets for next two years in punjabi Punjabi news - TV9 Punjabi

Canada: ਟਰੂਡੋ ਸਰਕਾਰ ਘਟਾਏਗੀ ਵਿਦੇਸ਼ੀ ਕਾਮਿਆਂ ਦੀ ਗਿਣਤੀ, ਬਣਾਏ ਜਾਣਗੇ ਸਖ਼ਤ ਨਿਯਮ

Updated On: 

25 Oct 2024 12:47 PM

Justine Treadeu on Temperory Employee: ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਬੀਤੇ ਕੁਝ ਸਾਲਾਂ ਵਿੱਚ ਪ੍ਰਵਾਸੀਆਂ ਦਾ ਸੁਆਗਤ ਕੀਤਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਟਰੂਡੋ ਸਰਕਾਰ ਨੂੰ ਕੈਨੇਡੀਅਨਾਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਵਧੇਰੇ ਪ੍ਰਵਾਸੀਆਂ ਦੇ ਵਸਣ ਕਾਰਨ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ।

Canada: ਟਰੂਡੋ ਸਰਕਾਰ ਘਟਾਏਗੀ ਵਿਦੇਸ਼ੀ ਕਾਮਿਆਂ ਦੀ ਗਿਣਤੀ, ਬਣਾਏ ਜਾਣਗੇ ਸਖ਼ਤ ਨਿਯਮ

ਜਸਟਿਵ ਟਰੂਡੋ, ਕੈਨੇਡਾ ਦੇ ਪ੍ਰਧਾਨ ਮੰਤਰੀ (ਫਾਈਲ ਫੋਟੋ)

Follow Us On

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਸੀਮਤ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ ਆਇਆ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2025 ਤੱਕ ਇਮੀਗ੍ਰੇਸ਼ਨ ਨੰਬਰਾਂ ਵਿੱਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖ਼ਤ ਨਿਯਮ ਬਣਾਏਗੀ ਕਿ ਉਹ ਸਥਾਨਕ ਲੋਕਾਂ ਨੂੰ ਨੌਕਰੀ ‘ਤੇ ਕਿਉਂ ਨਹੀਂ ਰੱਖ ਸਕਦੀਆਂ।

ਪ੍ਰਧਾਨ ਮੰਤਰੀ ਟਰੂਡੋ ਨੇ ਬੁੱਧਵਾਰ ਨੂੰ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਅਸੀਂ ਕੈਨੇਡਾ ਵਿੱਚ ਘੱਟ ਅਸਥਾਈ ਵਿਦੇਸ਼ੀ ਕਾਮੇ ਰੱਖਣ ਜਾ ਰਹੇ ਹਾਂ।””ਅਸੀਂ ਕੰਪਨੀਆਂ ਲਈ ਪਹਿਲਾਂ ਇਹ ਸਾਬਤ ਕਰਨ ਲਈ ਸਖ਼ਤ ਨਿਯਮ ਲਿਆ ਰਹੇ ਹਾਂ ਕਿ ਉਹ ਕੈਨੇਡੀਅਨ ਕਾਮਿਆਂ ਨੂੰ ਕਿਉਂ ਨਹੀਂ ਰੱਖ ਸਕਦੀਆਂ।”ਕੈਨੇਡੀਅਨ ਸਰਕਾਰ ਦੇ ਇਸ ਕਦਮ ਨਾਲ ਪ੍ਰਵਾਸੀਆਂ ਲਈ ਨੌਕਰੀਆਂ ਹਾਸਲ ਕਰਨਾ ਅਤੇ ਦੇਸ਼ ਵਿੱਚ ਵੱਸਣਾ ਹੋਰ ਵੀ ਔਖਾ ਹੋ ਜਾਵੇਗਾ।

ਕੈਨੇਡੀਅਨ ਸਰਕਾਰ ਘਟਾਵੇਗੀ ਕਾਮਿਆਂ ਦੀ ਗਿਣਤੀ

ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਕੈਨੇਡੀਅਨ ਸਰਕਾਰ ਦੇ ਇੱਕ ਸਰੋਤ ਨੇ ਦੱਸਿਆ ਕਿ ਦੇਸ਼ ਵਿੱਚ 2025 ਵਿੱਚ 395,000 ਨਵੇਂ ਸਥਾਈ ਨਿਵਾਸੀਆਂ, 2026 ਵਿੱਚ 380,000 ਅਤੇ 2027 ਵਿੱਚ 365,000 ਨਵੇਂ ਸਥਾਈ ਨਿਵਾਸੀ ਆਉਣਗੇ, ਜੋ ਇਸ ਸਾਲ 485,000 ਤੋਂ ਘੱਟ ਹੈ। ਸੂਤਰ ਨੇ ਕਿਹਾ ਕਿ 2025 ਵਿੱਚ ਪ੍ਰਵਾਸੀਆਂ ਦੀ ਗਿਣਤੀ 30 ਹਜ਼ਾਰ ਘਟ ਕੇ 300,000 ਦੇ ਕਰੀਬ ਰਹਿ ਜਾਵੇਗੀ।

ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਤੀਤ ਵਿੱਚ ਪ੍ਰਵਾਸੀਆਂ ਦਾ ਸੁਆਗਤ ਕੀਤਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਟਰੂਡੋ ਸਰਕਾਰ ਨੂੰ ਕੈਨੇਡੀਅਨਾਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਵਧੇਰੇ ਪ੍ਰਵਾਸੀਆਂ ਦੇ ਵਸਣ ਕਾਰਨ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਬਹੁਤ ਸਾਰੇ ਕੈਨੇਡੀਅਨ ਦੋ ਸਾਲ ਪਹਿਲਾਂ ਸ਼ੁਰੂ ਹੋਈਆਂ ਵਿਆਜ ਦਰਾਂ ਕਾਰਨ ਪੈਦਾ ਹੋਏ ਹਾਊਸਿੰਗ ਸੰਕਟ ਨਾਲ ਜੂਝ ਰਹੇ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸਮੱਸਿਆ ਨੂੰ ਹੋਰ ਵੀ ਗੁੰਝਲਦਾਰ ਬਣਾਉਣ ਵਾਲੇ ਪ੍ਰਵਾਸੀਆਂ ਦੀ ਆਮਦ ਹੈ, ਜਿਸ ਨੇ ਦੇਸ਼ ਦੀ ਆਬਾਦੀ ਨੂੰ ਰਿਕਾਰਡ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਇਸ ਨਾਲ ਮਕਾਨਾਂ ਦੀ ਮੰਗ ਅਤੇ ਕੀਮਤਾਂ ਵਿੱਚ ਹੋਰ ਵਾਧਾ ਹੋਇਆ ਹੈ।

ਸਰਵੇਖਣਾਂ ਅਨੁਸਾਰ, ਆਬਾਦੀ ਦੇ ਵਧ ਰਹੇ ਹਿੱਸੇ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਹਨ ਅਤੇ ਅਕਤੂਬਰ 2025 ਤੋਂ ਪਹਿਲਾਂ ਫੈਡਰਲ ਚੋਣਾਂ ਤੱਕ ਇਹ ਮੁੱਦਾ ਸੁਰਖੀਆਂ ਵਿੱਚ ਰਹਿਣ ਦੀ ਉਮੀਦ ਹੈ।

ਇੰਟਰਨੈਸ਼ਨਲ ਸਟੂਡੈਂਟ ਪਰਮਿਟ ਚ ਹੋਵੇਗੀ 10 ਫੀਸਦੀ ਦੀ ਕਟੌਤੀ

ਟਰੂਡੋ ਨੇ ਇਹ ਵੀ ਕਿਹਾ ਕਿ 2025 ਵਿੱਚ ਅੰਤਰਰਾਸ਼ਟਰੀ ਅਧਿਐਨ ਪਰਮਿਟਾਂ ਦੀ ਗਿਣਤੀ ਵਿੱਚ ਵਾਧੂ 10 ਪ੍ਰਤੀਸ਼ਤ ਦੀ ਕਮੀ ਕੀਤੀ ਜਾਵੇਗੀ। ਸਰਕਾਰ ਦੇ ਅਨੁਸਾਰ, ਕੈਨੇਡਾ 2025 ਵਿੱਚ 437,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ 2024 ਵਿੱਚ ਜਾਰੀ ਕੀਤੇ ਗਏ 485,000 ਪਰਮਿਟਾਂ ਤੋਂ 10 ਪ੍ਰਤੀਸ਼ਤ ਘੱਟ ਹੈ। ਇਹ ਸੰਖਿਆ 2026 ਵਿੱਚ ਵੀ ਇਹੀ ਰਹੇਗੀ। 2023 ਵਿੱਚ, ਕੈਨੇਡਾ ਨੇ 509,390 ਪਰਮਿਟ ਅਤੇ 2024 ਦੇ ਪਹਿਲੇ ਸੱਤ ਮਹੀਨਿਆਂ ਵਿੱਚ, 175,920 ਪਰਮਿਟਾਂ ਨੂੰ ਮਨਜ਼ੂਰੀ ਦਿੱਤੀ।

ਇਸ ਤੋਂ ਪਹਿਲਾਂ ਜਨਵਰੀ ‘ਚ ਸਰਕਾਰ ਨੇ ਅਗਲੇ ਦੋ ਸਾਲਾਂ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧੇ ‘ਤੇ ਕੈਪ ਦਾ ਐਲਾਨ ਕੀਤਾ ਸੀ, ਜਿਸ ਕਾਰਨ 2023 ਦੇ ਮੁਕਾਬਲੇ 2024 ‘ਚ ਵਿਦਿਆਰਥੀਆਂ ਦੀ ਗਿਣਤੀ ‘ਚ 35 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਟਰੂਡੋ ਦੀ ਲਿਬਰਲ ਪਾਰਟੀ ਵਿੱਚ ਓਪੀਨੀਅਨ ਪੋਲਾਂ ਵਿੱਚ ਗਿਰਾਵਟ ਦੇਖੀ ਗਈ ਹੈ ਕਿਉਂਕਿ ਜਸਟਿਨ ਟਰੂਡੋ ਵਧੇ ਹੋਏ ਇਮੀਗ੍ਰੇਸ਼ਨ ਨੂੰ ਲੈ ਕੇ ਭਾਰੀ ਦਬਾਅ ਹੇਠ ਹਨ, ਜਿਸ ਨਾਲ ਦੇਸ਼ ਦੀਆਂ ਰਿਹਾਇਸ਼ਾਂ ਅਤੇ ਸਮਾਜਿਕ ਸੇਵਾਵਾਂ ਤੇ ਅਸਰ ਪੈ ਰਿਹਾ ਹੈ।

Exit mobile version