Goldy Brar: ਗੋਲਡੀ ਬਰਾੜ ਤੇ ਮੇਹਰਵਾਨ ਟਰੂਡੋ ਸਰਕਾਰ, ਵਾਂਟੇਡ ਲਿਸਟ ‘ਚ ਹਟਾਇਆ ਨਾਮ Punjabi news - TV9 Punjabi

Goldy Brar: ਗੋਲਡੀ ਬਰਾੜ ਤੇ ਮੇਹਰਵਾਨ ਟਰੂਡੋ ਸਰਕਾਰ, ਵਾਂਟੇਡ ਲਿਸਟ ‘ਚੋ ਹਟਾਇਆ ਨਾਮ

Updated On: 

25 Oct 2024 08:19 AM

ਡਿਪਲੋਮੈਟ ਸੰਜੇ ਵਰਮਾ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਕੈਨੇਡਾ ਵਿੱਚ ਰਹਿ ਰਿਹਾ ਸੀ। ਜਿੱਥੋ ਉਹ ਗੈਂਗ ਚਲਾ ਰਿਹਾ ਸੀ। ਵਰਮਾ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹੇ ਕਈ ਗੈਂਗ ਚੱਲ ਰਹੇ ਹਨ। ਜਿਨ੍ਹਾਂ ਦਾ ਪ੍ਰਭਾਵ ਕੌਮਾਂਤਰੀ ਤਾਂ ਨਹੀਂ ਪਰ ਕੈਨੇਡਾ ਦੀ ਧਰਤੀ ਤੇ ਜ਼ਰੂਰ ਹੈ। ਸੰਜੇ ਨੇ ਕਿਹਾ ਕਿ ਗੋਲਡੀ ਬਰਾੜ ਕੈਨੇਡਾ ਵਿੱਚ ਰਹਿੰਦਾ ਸੀ।

Goldy Brar: ਗੋਲਡੀ ਬਰਾੜ ਤੇ ਮੇਹਰਵਾਨ ਟਰੂਡੋ ਸਰਕਾਰ, ਵਾਂਟੇਡ ਲਿਸਟ ਚੋ ਹਟਾਇਆ ਨਾਮ

ਗੋਲਡੀ ਬਰਾੜ ਤੇ ਮੇਹਰਵਾਨ ਟਰੂਡੋ ਸਰਕਾਰ, ਵਾਂਟੇਡ ਲਿਸਟ ਚ ਹਟਾਇਆ ਨਾਮ

Follow Us On

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਅਤੇ ਕਈ ਹੋਰ ਮਾਮਲਿਆਂ ਵਿੱਚ ਭਾਰਤੀ ਏਜੰਸੀਆਂ ਨੂੰ ਲੋੜੀਂਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਹੁਣ ਜਸਟਿਨ ਟਰੂਡੋ ਨੇ ਵੱਡੀ ਰਾਹਤ ਦੇ ਦਿੱਤੀ ਹੈ। ਕੈਨੇਡਾ ਨੇ ਉਸ ਦਾ ਨਾਮ ਵਾਂਟੇਡ ਲੋਕਾਂ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕੈਨੇਡਾ ਸਰਕਾਰ ਨੇ ਮੁੜ ਦਾਅਵਾ ਕੀਤਾ ਸੀ ਕਿ ਨਿੱਝਰ ਕਤਲ ਮਾਮਲੇ ਵਿੱਚ ਉਹਨਾਂ ਦੀਆਂ ਸੁਰੱਖਿਆ ਏਜੰਸੀਆਂ ਕੋਲ ਸਬੂਤ ਹਨ। ਕਿ ਕਤਲਕਾਂਡ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਸਮੂਲੀਅਤ ਹੈ। ਜਿਸ ਦਾ ਭਾਰਤ ਸਰਕਾਰ ਵੱਲੋਂ ਜ਼ੋਰਦਾਰ ਖੰਡਨ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਭਾਰਤ ਨੇ ਆਪਣੇ ਡਿਪਲੋਮੈਟ ਨੂੰ ਕੈਨੇਡਾ ਛੱਡਣ ਦੇ ਹੁਕਮ ਦਿੱਤੇ ਸਨ। ਸਰਕਾਰ ਨੇ ਇਹ ਫੈਸਲਾ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਲਿਆ ਸੀ ਅਤੇ ਕੈਨੇਡੀਅਨ ਡਿਪਲੋਮੈਟ ਨੂੰ ਵੀ ਵਾਪਿਸ ਜਾਣ ਲਈ ਕਿਹਾ ਗਿਆ ਸੀ। ਕੈਨੇਡਾ ਤੋਂ ਬਾਅਦ ਬੁਲਾਏ ਗਏ ਡਿਪਲੋਮੈਟ ਸੰਜੇ ਵਰਮਾ ਦੇ ਮੀਡੀਆ ਰਿਪੋਰਟ ਵਿੱਚ ਛਪੇ ਬਿਆਨ ਅਨੁਸਾਰ ਵਰਮਾ ਨੇ ਕਿਹਾ ਕਿ ਭਾਰਤ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਬਰਾੜ ਦੇ ਨਾਂ ਕੈਨੇਡੀਅਨ ਅਧਿਕਾਰੀਆਂ ਨਾਲ ਸਾਂਝੇ ਕੀਤੇ ਸਨ, ਜਿਨ੍ਹਾਂ ਨੇ ਬਰਾੜ ਦਾ ਨਾਂ ਵਾਂਟੇਡ ਸੂਚੀ ਵਿੱਚ ਪਾ ਦਿੱਤਾ ਸੀ। ਪਰ ਹੁਣ ਉਸ ਨੂੰ ਕੈਨੇਡਾ ਤੋਂ ਕੱਢ ਦਿੱਤਾ ਗਿਆ ਹੈ।

ਗਲਤ ਸੀ ਨਿੱਝਰ ਦਾ ਕਤਲ

ਡਿਪਲੋਮੈਟ ਸੰਜੇ ਵਰਮਾ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦਾ ਹੋਇਆ ਕਤਲ ਗਲਤ ਸੀ। ਉਹਨਾਂ ਅੱਗੇ ਕਿਹਾ ਕਿ ਬੇਸ਼ੱਕ ਨਿੱਝਰ ਭਾਰਤ ਦੇ ਨਜ਼ਰੀਏ ਵਜੋਂ ਅੱਤਵਾਦੀ ਸੀ ਪਰ ਕਿਸੇ ਵੀ ਲੋਕਤੰਤਰੀ, ਕਾਨੂੰਨ ਦੇ ਸ਼ਾਸਨ ਵਾਲੇ ਦੇਸ਼ ਲਈ, ਇਹ ਗਲਤ ਹੈ। ਉਹਨਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਜਾਂਚ ਡੁੰਘਾਈ ਨਾਲ ਕੀਤੀ ਜਾਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ।

ਕੈਨੇਡਾ ਵਿੱਚ ਸੀ ਗੋਲਡੀ ਬਰਾੜ- ਸੰਜੇ ਵਰਮਾ

ਡਿਪਲੋਮੈਟ ਸੰਜੇ ਵਰਮਾ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਕੈਨੇਡਾ ਵਿੱਚ ਰਹਿ ਰਿਹਾ ਸੀ। ਜਿੱਥੋ ਉਹ ਗੈਂਗ ਚਲਾ ਰਿਹਾ ਸੀ। ਵਰਮਾ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹੇ ਕਈ ਗੈਂਗ ਚੱਲ ਰਹੇ ਹਨ। ਜਿਨ੍ਹਾਂ ਦਾ ਪ੍ਰਭਾਵ ਕੌਮਾਂਤਰੀ ਤਾਂ ਨਹੀਂ ਪਰ ਕੈਨੇਡਾ ਦੀ ਧਰਤੀ ਤੇ ਜ਼ਰੂਰ ਹੈ। ਸੰਜੇ ਨੇ ਕਿਹਾ ਕਿ ਗੋਲਡੀ ਬਰਾੜ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਉਹਨਾਂ ਦੇ ਕਹਿਣ ਤੇ ਕੈਨੇਡਾ ਸਰਕਾਰ ਨੇ ਗੋਲਡੀ ਨੂੰ ਮੋਸਟ ਵਾਂਟੇਡ ਲੋਕਾਂ ਦੀ ਲਿਸਟ ਵਿੱਚ ਪਾ ਦਿੱਤਾ ਸੀ।

ਲਿਸਟ ਤੋਂ ਨਾਮ ਬਾਹਰ ਹੋਣ ਦਾ ਮਤਲਬ

ਮੀਡੀਆ ਵਿੱਚ ਛਪੇ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਵਾਂਟੇਡ ਲਿਸਟ ਵਿੱਚੋਂ ਨਾਮ ਹਟਾਏ ਜਾਣ ਦੇ ਕਈ ਕਾਰਨ ਹੋ ਸਕਦੇ ਹਨ। ਪਰ ਉਹਨਾਂ ਵਿੱਚੋਂ ਪ੍ਰਮੁੱਖ ਕਾਰਨ ਜਾਂ ਤਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਹੁਣ ਪੁਲਿਸ ਨੂੰ ਉਸ ਮੁਲਜ਼ਮ ਦੀ ਜ਼ਰੂਰਤ ਨਹੀਂ ਹੈ। ਇਸ ਲਈ ਉਸ ਦਾ ਨਾਮ ਲਿਸਟ ਤੋਂ ਹਟਾਇਆ ਜਾ ਸਕਦਾ ਹੈ।

Exit mobile version