ਪੰਜਾਬੀਆਂ ਨਾਲ ਭਰੇ ਕੈਨੇਡਾ ਦੇ ਕਾਲਜ ਕਿਊਂ ਹੋ ਰਹੇ ਖਾਲੀ, ਸਰਕਾਰ ਦੀ ਕਿਹੜੇ ਨਿਯਮਾਂ ਨੇ ਕੀਤਾ ਮਜ਼ਬੂਰ? | Canada Strict Rules for Study Visa and PR Know in Punjabi Punjabi news - TV9 Punjabi

ਪੰਜਾਬੀਆਂ ਨਾਲ ਭਰੇ ਕੈਨੇਡਾ ਦੇ ਕਾਲਜ ਕਿਊਂ ਹੋ ਰਹੇ ਖਾਲੀ, ਸਰਕਾਰ ਦੀ ਕਿਹੜੇ ਨਿਯਮਾਂ ਨੇ ਕੀਤਾ ਮਜ਼ਬੂਰ?

Published: 

02 Aug 2024 13:27 PM

ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਨਿਯਮਾਂ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤੇ ਹਨ ਅਤੇ ਕਾਲਜ਼ਾਂ ਵਿੱਚ ਵੀ ਸਖ਼ਤੀ ਕਰਨਾ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਬੀਤੇ ਸਾਲਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 35 ਫੀਸਦ ਦੀ ਕਮੀ ਵੇਖਣ ਨੂੰ ਮਿਲੀ ਹੈ।

ਪੰਜਾਬੀਆਂ ਨਾਲ ਭਰੇ ਕੈਨੇਡਾ ਦੇ ਕਾਲਜ ਕਿਊਂ ਹੋ ਰਹੇ ਖਾਲੀ, ਸਰਕਾਰ ਦੀ ਕਿਹੜੇ ਨਿਯਮਾਂ ਨੇ ਕੀਤਾ ਮਜ਼ਬੂਰ?

ਭਾਰਤ-ਕੈਨੇਡਾ ਦੇ ਰਾਸ਼ਟਰੀ ਝੰਡੇ

Follow Us On

ਕੈਨੇਡਾ ਜਾਣ ਲਈ ਪੰਜਾਬ ਦੇ ਵਿਦਿਆਰਥੀਆਂ ਦੀ ਬੀਤੇ ਇੱਕ ਦਹਾਕੇ ਤੋਂ ਲੰਬੀ ਕਤਾਰ ਲੱਗੀ ਹੋਈ ਸੀ, ਜਿਸ ਦਾ ਫਾਇਦਾ ਉਠਾ ਕੇ ਇੱਥੋਂ ਦੇ ਨਾਮੀ ਏਜੰਟਾਂ ਨੇ ਕੈਨੇਡਾ ਵਿੱਚ ਆਪਣਾ ਹੈੱਡਕੁਆਰਟਰ ਬਣਾ ਲਏ ਅਤੇ ਕਾਲਜਾਂ ਨਾਲ ਸੰਪਰਕ ਕਰਕੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਕੈਂਪਸ ਖੋਲ੍ਹ ਕੇ ਪੰਜਾਬ ਤੋਂ ਵਿਦਿਆਰਥੀ ਭੇਜਣੇ ਸ਼ੁਰੂ ਕਰ ਦਿੱਤੇ।

ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਨਿਯਮਾਂ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤੇ ਹਨ ਅਤੇ ਕਾਲਜ਼ਾਂ ਵਿੱਚ ਵੀ ਸਖ਼ਤੀ ਕਰਨਾ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਬੀਤੇ ਸਾਲਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 35 ਫੀਸਦ ਦੀ ਕਮੀ ਵੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਕਾਲਜਾਂ ਵੱਲੋਂ ਖੇਲ੍ਹੇ ਜਾ ਰਹੇ ਕੈਂਪਸਾਂ ‘ਤੇ ਵੀ ਪਾਬੰਦੀ ਲਗਾਈ ਹੈ। ਇਸ ਕਾਰਵਾਈ ਤੋਂ ਬਾਅਦ ਕਾਲਜਾਂ ਦੇ ਕੈਂਪਸ ਖਾਲੀ ਹੋ ਗਏ ਹਨ। ਭਾਰਤ ਤੋਂ ਵੱਡੀ ਗਿਣਤੀ ਵਿੱਚ ਗਏ ਵਿਦਿਅਰਥੀ ਵਾਪਸ ਪਰਤ ਰਹੇ ਹਨ।

ਕੈਂਪਸ ਕਾਲਜ਼ਾਂ ਵਾਲੇ ਵਿਦਿਆਰਥੀਆਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਕੈਨੇਡਾ ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ ਮੁਤਾਬਕ ਹੁਣ ਕੈਂਪਸ ਕਾਲਜ਼ਾਂ ਤੋਂ ਪੜਾਈ ਕਰਨ ਵਾਲੇ ਵਿਦਿਆਰਥੀ ਵਰਕ ਪਰਮਿਟ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ 3.60 ਲੱਖ ਕਰ ਦਿੱਤੀ ਹੈ। ਇਹ ਬੀਤੇ ਸਾਲ ਨਾਲੋਂ 35 ਫੀਸਦ ਘਟ ਹੈ। ਕੈਨੇਡਾ ਪੜ੍ਹਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਹਨ। ਦੱਸ ਦਈਏ ਕਿ ਕੈਨੇਡਾ ਵਿੱਚ 2.3 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।

ਪੰਜਾਬ ਦੇ ਦਰਜਨਾਂ ਏਜੰਟਾਂ ਨੇ ਕੈਨੇਡਾ ਜਾ ਕੇ ਕਾਲਜ ਕੈਂਪਸ ਖੋਲ੍ਹ ਹੋਏ ਹਨ ਅਤੇ ਅਰਬਾਂ ਰੁਪਏ ਕਮਾ ਦਾ ਕਾਰੋਬਾਰ ਕਰ ਰਹੇ ਸਨ। ਪਰ ਨਵੇਂ ਨਿਯਮਾਂ ਮੁਤਾਬਕ ਇਨ੍ਹਾਂ ਚਾਲਕਾਂ ਦੇ ਕੈਂਪਸ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲਣਗੇ। ਅਜਿਹੇ ਵਿੱਚ ਸਾਰੇ ਕੈਂਪਸ ਖਾਲੀ ਹੋ ਰਹੇ ਹਨ।

ਕੈਨੇਡਾ ਨੇ ਇਨ੍ਹਾਂ ਨਿਯਮਾਂ ਵਿੱਚ ਕੀਤਾ ਬਦਲਾਅ

ਕੈਨੇਡਾ ਵਿੱਚ ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਦਿੱਤਾ ਜਾਵੇਗਾ ਜੋ ਮਾਸਟਰ ਜਾਂ ਡਾਕਟੋਰਲ ਪ੍ਰੋਗਰਾਮ ਕਰ ਰਹੇ ਹਨ। ਗ੍ਰੈਜੂਏਟ ਜਾਂ ਕਾਲਜ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਕੋਈ ਓਪਨ ਵਰਕ ਪਰਮਿਟ ਨਹੀਂ ਹੋਵੇਗਾ। ਇਸ ਨਾਲ ਫਰਜ਼ੀ ਵਿਆਹਾਂ ‘ਤੇ ਰੋਕ ਲੱਗ ਗਈ ਹੈ।

  • ਵਿਦਿਆਰਥੀ ਵਰਕ ਪਰਮਿਟ ਲਈ ਇੱਕ ਨਵੇਂ ਦਸਤਾਵੇਜ਼ ਦੀ ਲੋੜ ਪਵੇਗੀ, ਜੋ ਕਿ ਤਸਦੀਕ ਕਰਨ ਲਈ ਇੱਕ ਪੱਤਰ ਹੈ। ਇਹ ਕੈਨੇਡੀਅਨ ਸੂਬੇ ਦੁਆਰਾ ਜਾਰੀ ਕੀਤਾ ਜਾਂਦਾ ਹੈ ਜਿਸ ਵਿੱਚ ਬਿਨੈਕਾਰ ਨੂੰ ਰਹਿਣ ਲਈ ਮਨਜ਼ੂਰੀ ਦਿੱਤੀ ਗਈ ਹੈ।
  • ਕੈਨੇਡਾ ਵਿੱਚ, ਸੂਬਾਈ ਸਰਕਾਰ ਨੂੰ ਇਹ ਅਧਿਕਾਰ ਹੋਵੇਗਾ ਕਿ ਕਿਸ ਕਾਲਜ ਨੂੰ ਕਿੰਨੀਆਂ ਸੀਟਾਂ ਅਲਾਟ ਕੀਤੀਆਂ ਜਾਣ। ਇਹ ਸੀਟਾਂ ਇਸ ਦੇ ਬੁਨਿਆਦੀ ਢਾਂਚੇ ਅਤੇ ਅੰਦਰ ਬਣੇ ਹੋਸਟਲਾਂ ‘ਤੇ ਨਿਰਭਰ ਹੋਣਗੀਆਂ। ਪਹਿਲਾਂ ਕੈਨੇਡਾ ਦੀ ਫੈਡਰਲ ਟਰੂਡੋ ਸਰਕਾਰ ਹੀ ਫੈਸਲੇ ਲੈਂਦੀ ਸੀ।
  • ਕੈਨੇਡਾ ਵਿੱਚ ਦਾਖਲਾ ਸਿਰਫ LOI ਨਾਲ ਉਪਲਬਧ ਸੀ, ਪਰ ਹੁਣ ਦਾਖਲਾ PAL ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੁਆਰਾ ਉਪਲਬਧ ਹੋਵੇਗਾ। ਜੇਕਰ ਇਹ ਪੱਤਰ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਹੋਰ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ।
  • ਜੀਆਈਸੀ ਪਹਿਲਾਂ 10 ਹਜ਼ਾਰ ਕੈਨੇਡੀਅਨ ਡਾਲਰ ਸੀ, ਜੋ ਹੁਣ ਵਧਾ ਕੇ 20 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ।

ਜਾਣੋ ਕਾਲਜ਼ ਕੈਂਪਸਾਂ ਦੀ ਕਹਾਣੀ ?

ਕੈਨੇਡੇ ਵਿੱਚ ਇਹ ਕਾਲਜ਼ ਕੈਂਪਸ ਪ੍ਰਾਈਵੇਟ ਕਾਲਜ਼ਾਂ ਵੱਲੋਂ ਖੋਲ੍ਹੇ ਜਾਂਦੇ ਹਨ। ਇਸ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ILETS, TOFEL ਜਾਂ ਕਿਸ ਤਰ੍ਹਾਂ ਦੇ ਪੈਪਰ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਕਾਲਜ਼ ਗੈਪ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਦੇ ਦਿੰਦੇ ਹਨ। ਇਸ ਵਿੱਚ ਜਿਅਦਾਤਰ ਕਾਲਜ਼ਾਂ ਅਤੇ ਏਜੰਟਾਂ ਦੀ ਮਿਲੀਭਗਤ ਹੁੰਦੀ ਹੈ। ਜਿਸ ਰਾਹੀਂ ਏਜੰਟ ਵਿਦਿਆਰੀਥਾਂ ਤੋਂ ਲੱਖਾਂ ਰੁਪਏ ਲੈ ਕੇ ਇਨ੍ਹਾਂ ਕਾਲਜ਼ਾਂ ਵਿੱਚ ਦਾਖਲਾਂ ਕਰਵਾਉਂਦੇ ਹਨ। ਪਰ ਕੈਨੇਡਾ ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ ਮੁਤਾਬਕ ਇਨ੍ਹਾਂ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀ ਵਰਕ ਪਰਮਿਟ ਲੈਣ ਦੇ ਹੱਕਦਾਰ ਨਹੀਂ ਹੋਣਗੇ।

ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਕਿਊਂ?

ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹਰ ਸਾਲ ਔਸਤਨ 1.5 ਲੱਖ ਵਿਦਿਆਰਥੀ ਕੈਨੇਡਾ ਜਾਂਦੇ ਹਨ। ਇਸ ਤੋਂ ਬਾਅਦ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਯੂਕੇ ਅਤੇ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ 50 ਹਜ਼ਾਰ ਅਤੇ 90 ਹਜ਼ਾਰ ਦੇ ਕਰੀਬ ਸੀ।

ਭਾਰਤ- ਕੈਨੇਡਾ ਦੇ ਰਿਸ਼ਤੀਆਂ ਵਿੱਚ ਕੱਟੜਪੰਥੀ ਤਾਕਤਾਂ ਨੇ ਦਰਾਰ ਪੈਦਾ ਕਰ ਦਿੱਤੀ ਹੈ। ਦੱਸ ਦਈਏ ਕਿ ਭਾਰਤ ਵਿਰੋਧੀ ਤਾਕਤਾਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਜੁੜਨ ਲਈ ਕਹਿੰਦੇ ਹਨ ਅਤੇ ਕਈ ਤਰ੍ਹਾਂ ਦੇ ਲਾਲਚ ਦਿੰਦੇ ਹਨ। ਇਨ੍ਹਾਂ ਕੱਟੜਪੰਥੀਆਂ ਦੇ ਕਾਰਨ ਹੀ ਆਏ ਦਿਨ ਭਾਰਤ ਦਾ ਵਿਰੋਧ ਕੀਤਾ ਜਾਂਦਾ ਹੈ। ਜਿਸ ਨਾਲ ਕੈਨੇਡਾ ਵਿੱਚ ਹਾਲਾਤ ਵਿਗੜ ਰਹੇ ਹਨ।

ਇਹ ਵੀ ਪੜ੍ਹੋ: ਭਾਰਤ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ, ਜਲਦੀ ਲੇਬਨਾਨ ਛੱਡਣ ਲਈ ਕਿਹਾ

Exit mobile version