Weather Updates: ਪੰਜਾਬ ਵਿੱਚ ਮੁੜ 37 ਤੋਂ ਪਾਰ ਹੋਇਆ ਪਾਰਾ, ਬਾਰਿਸ਼ ਦੀ ਸੰਭਾਵਨਾ

Updated On: 

12 Sep 2024 08:19 AM

Punjab Weather: ਪਿਛਲੇ 7 ਦਿਨਾਂ 'ਚ ਪੰਜਾਬ 'ਚ 45 ਫੀਸਦੀ ਘੱਟ ਅਤੇ ਚੰਡੀਗੜ੍ਹ 'ਚ 27 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ 'ਚ 5 ਤੋਂ 11 ਸਤੰਬਰ ਤੱਕ ਆਮ ਤੌਰ 'ਤੇ 24.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਪੰਜਾਬ 'ਚ ਸਿਰਫ 13.2 ਮਿਲੀਮੀਟਰ ਮੀਂਹ ਹੀ ਪਿਆ ਹੈ।

Weather Updates: ਪੰਜਾਬ ਵਿੱਚ ਮੁੜ 37 ਤੋਂ ਪਾਰ ਹੋਇਆ ਪਾਰਾ, ਬਾਰਿਸ਼ ਦੀ ਸੰਭਾਵਨਾ

ਸੰਕੇਤਕ ਤਸਵੀਰ

Follow Us On

Punjab Weather: ਬੇਸ਼ੱਕ ਕਈ ਸੂਬਿਆਂ ਵਿੱਚ ਮਾਨਸੂਨ ਦਾ ਚੰਗਾ ਅਸਰ ਦਿਖਾਈ ਦਿੱਤਾ ਹੈ ਤਾਂ ਉੱਥੇ ਹੀ ਪੰਜਾਬ ਲਈ ਇਸ ਵਾਰ ਦਾ ਮੌਨਸੂਨ ਖੁਸ਼ਕ ਰਿਹਾ। ਕਈ ਇਲਾਕਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ‘ਚ ਖੁਸ਼ਕ ਮੌਸਮ ਕਾਰਨ ਤਾਪਮਾਨ ‘ਚ 2.5 ਡਿਗਰੀ ਦਾ ਵਾਧਾ ਹੋਇਆ ਹੈ। ਸੂਬੇ ‘ਚ ਤਾਪਮਾਨ ਇਕ ਵਾਰ ਫਿਰ 37 ਡਿਗਰੀ ਨੂੰ ਪਾਰ ਕਰ ਗਿਆ ਹੈ। ਫਰੀਦਕੋਟ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਤਾਪਮਾਨ ਵਿੱਚ 3.6 ਡਿਗਰੀ ਦੇ ਵਾਧੇ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਹੈ।

ਅੱਜ ਚੰਡੀਗੜ੍ਹ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਮਾਨਸਾ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਕੁੱਝ ਕੁ ਸੰਭਾਵਨਾ ਜਾਹਿਰ ਕੀਤੀ ਗਈ ਹੈ। ਵੀਰਵਾਰ ਤੋਂ ਇਲਾਵਾ ਸ਼ੁੱਕਰਵਾਰ ਨੂੰ ਵੀ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਹੈ।

ਘੱਟ ਹੋ ਰਹੀ ਹੈ ਬਾਰਿਸ਼

ਪਿਛਲੇ 7 ਦਿਨਾਂ ‘ਚ ਪੰਜਾਬ ‘ਚ 45 ਫੀਸਦੀ ਘੱਟ ਅਤੇ ਚੰਡੀਗੜ੍ਹ ‘ਚ 27 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ ‘ਚ 5 ਤੋਂ 11 ਸਤੰਬਰ ਤੱਕ ਆਮ ਤੌਰ ‘ਤੇ 24.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਪੰਜਾਬ ‘ਚ ਸਿਰਫ 13.2 ਮਿਲੀਮੀਟਰ ਮੀਂਹ ਹੀ ਪਿਆ ਹੈ। ਚੰਡੀਗੜ੍ਹ ‘ਚ ਆਮ ਤੌਰ ‘ਤੇ 71.5 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦੋਂ ਕਿ ਹੁਣ ਤੱਕ ਸਿਰਫ 51.9 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਇਨ੍ਹਾਂ ਸੱਤ ਦਿਨਾਂ ਵਿੱਚ 75 ਫੀਸਦੀ ਵੱਧ ਬੱਦਲ ਛਾਏ ਹੋਏ ਹਨ।

ਇਨ੍ਹਾਂ 7 ਦਿਨਾਂ ‘ਚ ਦੋ ਜ਼ਿਲ੍ਹੇ ਤਰਨਤਾਰਨ ਅਤੇ ਮੁਕਤਸਰ ਅਜਿਹੇ ਹਨ, ਜਿੱਥੇ ਬਿਲਕੁਲ ਵੀ ਮੀਂਹ ਨਹੀਂ ਪਿਆ। ਜਦੋਂ ਕਿ ਫਾਜ਼ਿਲਕਾ ਅਤੇ ਬਠਿੰਡਾ ਵਿੱਚ 98 ਫੀਸਦੀ ਘੱਟ, ਅੰਮ੍ਰਿਤਸਰ ਵਿੱਚ 94 ਫੀਸਦੀ, ਕੂਪਰਥਲਾ ਵਿੱਚ 93 ਫੀਸਦੀ ਅਤੇ ਹੁਸ਼ਿਆਰਪੁਰ ਵਿੱਚ 82 ਫੀਸਦੀ ਘੱਟ ਮੀਂਹ ਪਿਆ ਹੈ। ਇਸ ਤੋਂ ਇਲਾਵਾ ਦੋ ਜ਼ਿਲ੍ਹੇ ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਅਜਿਹੇ ਹਨ, ਜਿੱਥੇ ਆਮ ਨਾਲੋਂ ਵੱਧ ਮੀਂਹ ਪਿਆ ਹੈ।

10 ਘੰਟਿਆਂ ਦਾ ਰਹੇਗਾ ਦਿਨ

ਪੰਜਾਬ ਵਿੱਚ ਅੱਜ ਦਿਨ ਕਰੀਬ 10-11 ਘੰਟਿਆਂ ਦਾ ਰਹੇਗਾ। ਸੂਰਜ ਸਵੇਰੇ 6 ਵਜਕੇ 9 ਮਿੰਟ ਤੇ ਚੜ੍ਹੇਗਾ ਜਦੋਂਕਿ ਸ਼ਾਮ ਨੂੰ ਦਿਨ 6 ਵਜਕੇ 36 ਮਿੰਟ ਤੇ ਛੁਪੇਗਾ। ਇਸ ਤਰ੍ਹਾਂ ਅੱਜ ਦਾ ਦਿਨ 10.8 ਘੰਟਿਆਂ ਦਾ ਰਹੇਗਾ।