ਵਿਦੇਸ਼ਾਂ ‘ਚ ਟਾਰਗੇਟ ਕਿਲਿੰਗ ਕਰਨਾ ਸਰਕਾਰ ਦੀ ਨੀਤੀ ਨਹੀਂ, ਬ੍ਰਿਟਿਸ਼ ਅਖਬਾਰ ਦੇ ਦਾਅਵੇ ‘ਤੇ ਐੱਸ ਜੈਸ਼ੰਕਰ ਬੋਲੇ
ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਮੁਤਾਬਕ ਭਾਰਤ ਨੇ 2020 ਤੋਂ ਹੁਣ ਤੱਕ ਪਾਕਿਸਤਾਨ 'ਚ ਬੈਠੇ 20 ਅੱਤਵਾਦੀਆਂ ਨੂੰ ਖਤਮ ਕੀਤਾ ਹੈ। ਇਨ੍ਹਾਂ 20 ਅੱਤਵਾਦੀਆਂ ਵਿਚੋਂ ਜ਼ਿਆਦਾਤਰ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ਦਾ ਨਿਸ਼ਾਨਾ ਬਣ ਗਏ। ਬ੍ਰਿਟਿਸ਼ ਅਖਬਾਰ ਦੇ ਦਾਅਵੇ 'ਤੇ ਐੱਸ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ 'ਚ ਟਾਰਗੇਟ ਕਿਲਿੰਗ ਕਰਨਾ ਸਰਕਾਰ ਦੀ ਨੀਤੀ ਨਹੀਂ ਹੈ।
ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਦਾ ਦਾਅਵਾ ਹੈ ਕਿ ਭਾਰਤ ਨੇ ਪਾਕਿਸਤਾਨ ‘ਚ ਬੈਠੇ ਆਪਣੇ ਦੁਸ਼ਮਣਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਇਕ-ਇਕ ਕਰਕੇ ਦੁਸ਼ਮਣਾਂ ਦੇ ਖਿਲਾਫ ਆਪਰੇਸ਼ਨ ਚਲਾਇਆ ਗਿਆ ਅਤੇ ਓਪਰੇਸ਼ਨ ‘ਚ ਉਨ੍ਹਾਂ ਲੋਕਾਂ ਨੂੰ ਖਤਮ ਕਰ ਦਿੱਤਾ ਗਿਆ ਜੋ ਭਾਰਤ ਖਿਲਾਫ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਸਨ। ਗਾਰਡੀਅਨ ਮੁਤਾਬਕ ਭਾਰਤ ਨੇ 2020 ਤੋਂ ਹੁਣ ਤੱਕ ਪਾਕਿਸਤਾਨ ‘ਚ ਬੈਠੇ 20 ਅੱਤਵਾਦੀਆਂ ਨੂੰ ਖਤਮ ਕੀਤਾ ਹੈ। ਇਨ੍ਹਾਂ 20 ਅੱਤਵਾਦੀਆਂ ਵਿਚੋਂ ਜ਼ਿਆਦਾਤਰ ਅਣਪਛਾਤੇ ਬੰਦੂਕਧਾਰੀਆਂ ਦੇ ਹਮਲਿਆਂ ਦਾ ਨਿਸ਼ਾਨਾ ਬਣ ਗਏ। ਦਿ ਗਾਰਡੀਅਨ ਦਾ ਦਾਅਵਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਵਿਚ ਅਪਰੇਸ਼ਨ ਕੀਤਾ ਅਤੇ ਦੁਸ਼ਮਣਾਂ ਨੂੰ ਖਤਮ ਕੀਤਾ। ਵੀਡੀਓ ਦੇਖੋ