ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਅੰਮ੍ਰਿਤਸਰ ਦਾ ਮਾਂਨਾ ਵਾਲਾ ਟੋਲ ਪਲਾਜ਼ਾ Punjabi news - TV9 Punjabi

ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਅੰਮ੍ਰਿਤਸਰ ਦਾ ਮਾਂਨਾ ਵਾਲਾ ਟੋਲ ਪਲਾਜ਼ਾ

Published: 

30 Sep 2023 15:39 PM

ਇਸ ਮੌਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਮੰਗਾਂ ਤਾਂ ਪੂਰਾਨੀਆਂ ਹੀ ਹਨ ਬਸ ਇੱਕ ਨਵੀਂ ਮੰਗ ਜੋੜੀ ਗਈ ਹੈ। ਹੜ੍ਹ ਪੀੜਤ ਦਾ ਸਾਥ ਕਿਸੇ ਸਰਕਾਰ ਨੇ ਨਹੀਂ ਦਿੱਤਾ ਹੈ। ਜਨਤਾ ਨੇ ਸਾਥ ਦਿੱਤਾ ਪਰ ਸਰਕਾਰ ਦੀ ਕੰਨ੍ਹ ਤੇ ਜੂੰ ਨਹੀਂ ਸਰਕੀ। ਜਿਹੜੀ ਸਾਡੀਆਂ ਮੰਗਾਂ ਸਰਕਾਰ ਨੇ ਮੰਨਜ਼ੂਰ ਕੀਤੀਆਂ ਹਨ ਉਨ੍ਹਾਂ ਨੂੰ ਲਾਗੂ ਕਰੇ ਅਤੇ ਹੜ੍ਹ ਪੀੜਤਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਰੌਲਾ ਤਾਂ ਸਾਰੇ ਪਾਉਂਦੇ ਹਨ ਪਰ ਮਦਦ ਕੋਈ ਨਹੀਂ ਕਰਦਾ।

Follow Us On

ਪੰਜਾਬ ਵਿੱਚ ਕਿਸਾਨਾਂ ਦੇ ਰੇਲ-ਰੋਕੋ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਹੜ੍ਹਾਂ ਕਾਰਨ ਖਰਾਬ ਹੋਈ ਫਸਲ ਦੇ ਮੁਆਵਜ਼ੇ,ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ਤੇ ਬੈਠੇ ਕਿਸਾਨਾਂ ਨੇ ਅੱਜ ਹਰਿਆਣਾ ਵਿੱਚ ਵੀ ਧਰਨਾ ਦਿੱਤਾ। ਦੱਸ ਦਈਏ ਕਿ ਵੱਖ-ਵੱਖ ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ ਲਅੱਜ ਅੰਬਾਲਾ ਸਮੇਤ 20 ਥਾਵਾਂ ਤੇ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਹੜ੍ਹ ਕਰਕੇ ਹੋਏ ਨੁਕਸਾਨ ਦਾ ਵਾਜਿਬ ਮੁਆਵਜ਼ਾ, ਪੂਰਨ ਤਰੀਕੇ ਨਾਲ ਕਰਜ਼ਾ ਮੁਆਫ਼ੀਅਤੇ ਨਸ਼ੇ ਦੇ ਖ਼ਾਤਮੇ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਹਰੀਕੇ ਹੈੱਡ,ਅੰਮ੍ਰਿਤਸਰ-ਦਿੱਲੀ, ਫਿਰੋਜ਼ਪੁਰ-ਲੁਧਿਆਣਾ, ਬਠਿੰਡਾ, ਰੋਪੜ-ਚੰਡੀਗੜ੍ਹ ਅਤੇ ਖੂਹੀਆਂ ਸਰਵਰ-ਗੰਗਾਨਗਰ ਹਾਈਵੇ ‘ਤੇ ਜਾਮ ਲਗਾਇਆ ਹੋਇਆ ਹੈ।ਦੂਜੇ ਪਾਸੇ ਅੰਮ੍ਰਿਤਸਰ ਵਿੱਚ ਮਾਂਨਾ ਵਾਲਾ ਟੋਲ ਪਲਾਜ਼ਾ ਨੂੰ ਵੀ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਅੱਜੇ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।

ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਕਾਰਨ ਸਾਨੂੰ ਮਜਬੂਰਨ ਅੱਜ ਮਾਨਾਂਵਾਲਾ ਟੋਲ ਪਲਾਜ਼ਾ ਬੰਦ ਕਰਨਾ ਪਿਆ। ਲੋਕਾਂ ਦੀ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਆਵਾਜਾਈ ਲਈ ਰਸਤਾ ਖੋਲਿਆ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡਾ ਸੰਘਰਸ਼ ਜਾਰੀ ਰਵੇਗਾ।

Exit mobile version