ਕਲਯੁਗੀ ਪੁੱਤੀ ਦੀ ਕਰਤੂਤ! ਸ਼ਰਾਬ ਦੇ ਨਸ਼ੇ ਵਿੱਚ ਕੀਤਾ ਮਾਂ-ਪਿਓ ਦਾ ਕਤਲ Punjabi news - TV9 Punjabi

ਕਲਯੁਗੀ ਪੁੱਤਰ ਦੀ ਕਰਤੂਤ! ਸ਼ਰਾਬ ਦੇ ਨਸ਼ੇ ਵਿੱਚ ਕੀਤਾ ਮਾਂ-ਪਿਓ ਦਾ ਕਤਲ

Published: 

09 Nov 2023 17:59 PM

ਅੰਮ੍ਰਿਤਸਰ ਵਿੱਚ ਇੱਕ ਕਲਯੁਗੀ ਪੁੱਤਰ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ। ਕਿਉਂਕਿ ਉਸਦੇ ਮਾਤਾ-ਪਿਤਾ ਉਸ ਨੂੰ ਸ਼ਰਾਬ ਪੀਣ ਤੋਂ ਰੋਕ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਕਿਸੇ ਦਾ ਵਿਆਹ ਸੀ ਜਿੱਥੇ ਮੁਲਜ਼ਮ ਸਰਾਬ ਪੀ ਕੇ ਆਇਆ ਸੀ। ਜਦੋਂ ਉਸ ਘਰ ਵਾਲਿਆਂ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਤੇਜਧਾਰ ਹਥਿਆਰ ਨਾਲ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ।

Follow Us On

ਨਸ਼ਾ ਸਭ ਕੁੱਝ ਬਰਬਾਦ ਕਰ ਦਿੰਦਾ ਹੈ। ਜਦੋਂ ਇਨਸਾਨ ਦੇ ਸਿਰ ਨਸ਼ਾ ਚੜ ਜਾਂਦਾ ਹੈ ਤਾਂ ਉਸਨੂੰ ਆਪਣਾ ਪਰਾਇਆ ਵੀ ਨਹੀਂ ਦਿੱਸਦਾ। ਕੁੱਝ ਅਜਿਹੀ ਹੀ ਘਟਨਾ ਅੰਮ੍ਰਿਤਸਰ ਵਿੱਚ ਵਾਪਰੀ ਹੈ। ਅੰਮ੍ਰਿਤਸਰ ਚ ਹੋਏ ਡੱਬਲ ਮਰਡਰ ਦੇ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪੁੱਤ ਨੇ ਨਸ਼ੇ ਵਿੱਚ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁੰਡੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਘਰ ਵਿੱਚ ਹੋਏ ਝਗੜੇ ਨੇ ਹੀ ਪੁੱਤਰ ਨੂੰ ਆਪਣੇ ਮਾ-ਪਿਓ ਦਾ ਕਾਤਲ ਬਣਾ ਦਿੱਤਾ। ਜਿਸ ਨੂੰ । ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਉਸਦਾ ਆਪਣੇ ਮਾ-ਪਿਓ ਨਾਲ ਆਏ ਦਿਨ ਸ਼ਰਾਬ ਨੂੰ ਲੈ ਕੇ ਝਗੜਾ ਹੁੰਦਾ ਸੀ।

Exit mobile version