ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Ludhiana Factory: ਪਟਾਕੇ ਦੀ ਚਿੰਗਾਰੀ ਕਾਰਨ ਪਲਾਸਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ

Ludhiana Factory: ਪਟਾਕੇ ਦੀ ਚਿੰਗਾਰੀ ਕਾਰਨ ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ

isha-sharma
Isha Sharma | Published: 11 Nov 2023 15:58 PM

ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਵਿੱਚ ਇੱਕ ਨਿੱਜੀ ਗਾਰਮੈਂਟਸ ਦੀ ਫੈਕਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਜਿਸ ਤੋਂ ਬਾਅਦ ਸਾਰੇ ਇਲਾਕੇ ਵਿੱਚ ਹਫੜਾ-ਤਫੜੀ ਮੱਚ ਗਈ। ਹਾਲਾਂਕਿ ਗਨੀਮਤ ਇਹ ਰਹੀ ਕੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਲੁਧਿਆਣਾ ਵਿੱਚ ਇੱਕ ਹਫਤੇ ਵਿੱਚ ਇਹ ਦੂਜੇ ਹਾਦਸਾ ਹੋਇਆ ਹੈ। ਜਿੱਥੇ ਫੈਕਟਰੀ ਨੂੰ ਅੱਗ ਲੱਗ ਗਈ ਹੈ। ਲੁਧਿਆਣਾ ਆਪਣੀ ਹੌਜਰੀ ਮਾਰਕੇਟ ਦੇ ਲਈ ਜਾਣੀ ਜਾਂਦੀ ਹੈ। ਪ੍ਰਸ਼ਾਸਨ ਨੂੰ ਅਤੇ ਫੈਕਟਰੀ ਮਾਲਕਾਂ ਨੂੰ ਹਰ ਫੈਕਟਰੀਆਂ ਨੂੰ ਲੈ ਕੇ ਚੌਕਸ ਰਹਿਣ ਦੀ ਸਖ਼ਤ ਜ਼ਰੂਰਤ ਹੈ। ਤਾਂਕਿ ਇਹਨਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਲੁਧਿਆਣਾ ਵਿੱਚ ਇੱਕ ਹਫਤੇ ਵਿੱਚ ਫੈਕਟਰੀ ਵਿੱਚ ਅੱਗ ਲੱਗਣ ਵਾਲਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਦੀ ਹੈ। ਜਿੱਥੇ ਇੱਕ ਨਿੱਜੀ ਗਾਰਮੈਂਟਸ ਫੈਕਟਰੀ ਦੇ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਸਾਰੀ ਫੈਕਟਰੀ ਅੱਗ ਦੀ ਭੇਟ ਚੜ੍ਹ ਗਈ। ਅੱਗ ਕਾਰਨ ਧੂੰਆਂ ਕਾਫੀ ਦੂਰ ਤੱਕ ਦਿਖਾਈ ਦੇ ਰਿਹਾ ਸੀ। ਅੱਗ ਉਸ ਸਮੇਂ ਜ਼ਿਆਦਾ ਵੱਧ ਗਈ ਜਦੋਂ ਉਥੇ ਖੜ੍ਹੀ ਐਕਟਿਵਾ ਤੇ ਅੱਗ ਦੀਆਂ ਚੰਗਿਆੜੀਆਂ ਪਈਆਂ ਅਤੇ ਸਕੂਟਰੀ ਵੀ ਸੜ ਗਈ। ਅੱਗ ਕਾਫੀ ਵੱਧ ਗਈ ਗਈ ਸੀ ਜਿਸ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਵੀ ਕਰਵਾਇਆ ਗਿਆ। ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾ ਲਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।