ਕੈਨੇਡਾ ਨੇ ਜਾਰੀ ਕੀਤੇ 99 ਫੀਸਦ ਸਟੂਡੈਂਟ ਵੀਜਾ, ਹੁਣ ਓਵਰਆਲ 6 ਬੈਂਡ ‘ਤੇ ਵੀ ਮਿਲੇਗਾ ਸਟੱਡੀ ਵੀਜਾ
ਕੈਨੇਡਾ ਦੇ ਵਿਕਾਸ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖਾਂ ਨੇ ਪਾਇਆ ਹੈ। ਇਸ ਲਈ ਇਹ ਕਹਿਣ ਵਿੱਚ ਕੋਈ ਦੋਰਾਹੇ ਨਹੀਂ ਹੈ ਕਿ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਬੱਚੇ ਪੰਜਾਬ ਤੋਂ ਹੀ ਜਾਂਦੇ ਹਨ। ਵਿਗੜਦੇ ਰਿਸ਼ਤਿਆਂ ਵਿੱਚ ਕੈਨੇਡਾ ਵੱਲੋਂ ਸਟੂਡੈਂਟ ਵੀਜਾ ਜਾਰੀ ਕਰਕੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹਾਲ ਹੀ ਵਿੱਚ ਵਿਗੜ ਗਏ ਸਨ। ਇਸ ਨਾਲ ਸਿੱਖਿਆ ਦੀ ਇੰਡਸਟਰੀ ਨੂੰ ਕਾਫੀ ਰਾਹਤ ਮਿਲੇਗੀ। ਕਿਉਂਕਿ ਚੱਲਦੇ ਵਿਵਾਦਾਂ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਦੋਵਾਂ ਦੇਸ਼ਾਂ ਦੇ ਬੱਚਿਆਂ ਨੂੰ ਹੋਇਆ ਸੀ।
ਵਿਵਾਦਾਂ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਮੁੜ ਤੋਂ ਭਾਰਤ ਨਾਲ ਰਿਸ਼ਤੇ ਸਹੀ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਮੱਦੇਨਜ਼ਰ ਟਰੂਡੋ ਸਕਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਸਰਕਾਰ ਨੇ 99 ਫੀਸਦੀ ਸਟੂਡੈਂਟ ਵੀਜਾ ਜਾਰੀ ਕੀਤਾ ਹੈ। ਜਿਸ ਨਾਲ ਭਾਰਤ ਦੇ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੀ ਹੈ। ਸੂਤਰਾਂ ਮੁਤਾਬਕ ਕੈਨੇਡਾ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿਦਿਆਰਥੀ ਪੜਦੇ ਹਨ ਉਨ੍ਹਾਂ ਵਿੱਚ 40% ਸਟੂਡੈਂਟ ਭਾਰਤੀ ਹਨ। ਜਿੱਥੇ ਸਿੱਖਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦਾ ਲਗਾਤਾਰ ਸਖ਼ਤ ਰੁੱਖ ਦੇਖ ਦੇ ਕੈਨੇਡਾ ਸਰਕਾਰ ਪਹਿਲਾਂ ਨਾਲੋ ਨਰਮ ਹੋ ਗਈ ਹੈ। ਕੁੱਝ ਦਿਨਾਂ ਪੁਹਿਲਾਂ ਦੋਵਾਂ ਦੇ ਰਿਸ਼ਤਿਆਂ ਵਿੱਚ ਕਾਫੀ ਦਿੱਕਤਾਂ ਆ ਗਈਆਂ ਸਨ ਪਰ ਹੁਣ ਕੈਨੇਡਾ ਸਰਕਾਰ ਨਰਮ ਹੋ ਰਹੀ ਹੈ।
Latest Videos