ਜਲੰਧਰ ਬੱਸ ਨੇੜੇ ਸਟੈਂਡ ਢਾਬੇ ‘ਚ ਤੋੜਫੋੜ, ਸੁਰੱਖਿਆ ਮੁਲਾਜ਼ਮ ਜਖਮੀ, ਮੋਬਾਇਲ ਖੋਹ ਭੱਜੇ ਹੁਲੜਬਾਜ਼ – Punjabi News

ਜਲੰਧਰ ਬੱਸ ਨੇੜੇ ਸਟੈਂਡ ਢਾਬੇ ‘ਚ ਤੋੜਫੋੜ, ਸੁਰੱਖਿਆ ਮੁਲਾਜ਼ਮ ਜਖਮੀ, ਮੋਬਾਇਲ ਖੋਹ ਭੱਜੇ ਹੁਲੜਬਾਜ਼

Published: 

28 Oct 2023 18:56 PM

Follow Us On

ਪੰਜਾਬ ‘ਚ ਬਦਮਾਸ਼ਾਂ ਦੇ ਹੌਸਲੇ ਦਿਨ ਭਰ ਦਿਨ ਵੱਧਦੇ ਹੀ ਜਾ ਰਹੇ ਨੇ। ਸੂਬੇ ਦਾ ਕੋਈ ਜ਼ਿਲਾ ਅਜਿਹਾ ਨਹੀਂ ਹੋਵੇਗਾ ਕਿ ਜਿੱਥੇ ਬਦਮਾਸ਼ਾਂ ਦਾ ਖੌਫਨਾਕ ਚਿਹਰਾ ਸਾਹਮਣੇ ਨਾ ਆਇਆ ਹੋਵੇ। ਅਜਿਹੀ ਹੀ ਗੁੰਡੇ ਰਾਜ ਦੀ ਇੱਕ ਘਟਨਾ ਜਲੰਧਰ ਬੱਸ ਸਟੈਂਡ ਤੋਂ ਸਾਹਮਣ ਆਈ ਹੈ, ਜਿੱਥੇ ਇੱਕ ਢਾਬੇ ਤੇ ਦਰਜਨ ਤੋਂ ਵੱਧ ਬਦਮਾਸ਼ਾ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ‘ਚ ਸਿਕਿਓਰਿਟੀ ਗਾਰਡ ਅਤੇ ਢਾਬੇ ਤੇ ਕੰਮ ਕਰ ਰਹੇ ਪ੍ਰਵਾਸੀਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਏਨਾ ਹੀ ਨਹੀਂ ਬਦਮਾਸ਼ ਕੁੱਟਮਾਰ ਕਰਨ ਤੋਂ ਬਾਅਦ ਸਿਕਿਓਰਿਟੀ ਗਾਰਡ ਅਤੇ ਇਕ ਪ੍ਰਵਾਸੀ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਉੱਥੇ ਹੀ ਜਦੋਂ ਢਾਬਾ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਹੀ ਸੀ ਜਦੋਂ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਉਸ ਦੇ ਢਾਬੇ ‘ਤੇ ਤੋੜਫੋੜ ਕਰਕੇ ਕਾਫੀ ਨੁਕਸਾਨ ਪਹੁੰਚਾਇਆ।

ਕੁੱਟਮਾਰ ਦੀ ਘਟਨਾ ਬਾਰੇ ਜਦੋਂ ਸਿਕਓਰਟੀ ਗਾਰਡ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਢਾਬੇ ‘ਤੇ ਖਾਣਾ ਖਾ ਰਿਹਾ ਸੀ ਤਾਂ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਵੀ ਜਖਮੀ ਹੋ ਗਿਆ। ਏਨਾ ਹੀ ਨਹੀਂ ਬਦਮਾਸ਼ ਜਾਂਦੇ ਜਾਂਦੇ ਸਿਕਿਓਰਿਟੀ ਗਾਰਡ ਦਾ ਮੋਬਾਇਲ ਵੀ ਖੋਹ ਕੇ ਲੈ ਗਏ।

ਇਸ ਘਟਨਾ ਸਬੰਧੀ ਜਦੋਂ ਬੱਸ ਸਟੈਂਡ ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਘਟਨਾ ਦੌਰਾਨ ਉਹ ਚੌਕੀ ‘ਚ ਇਕੱਲਾ ਸੀ, ਜਿਸ ਕਾਰਨ ਉਹ ਮੌਕਾ ਵੇਖਣ ਨਹੀਂ ਜਾ ਸਕਿਆ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਹਮਲਾ ਕਰਨ ਵਾਲੇ ਲੋਕਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Exit mobile version