Shocking News: ਕੁੜੀ ਨੇ ਬਰਗਰ 'ਚ ਪਾ ਕੇ ਖਾਇਆ ਕਾਕਰੋਚ, Video ਦੇਖ ਕੇ ਲੋਕ ਕਰ ਰਹੇ ਨੇ ਇਸ ਤਰ੍ਹਾਂ ਦੇ ਕਮੈਂਟ | Women eating cockroach in burger video viral read full news details in Punjabi Punjabi news - TV9 Punjabi

Shocking News: ਕੁੜੀ ਨੇ ਬਰਗਰ ‘ਚ ਪਾ ਕੇ ਖਾਇਆ ਕਾਕਰੋਚ, Video ਦੇਖ ਕੇ ਲੋਕ ਕਰ ਰਹੇ ਉਲਟੀਆਂ

Updated On: 

23 Aug 2024 10:52 AM

Trending News: ਇਕ ਕੁੜੀ ਨੇ ਆਪਣੇ ਟੇਬਲ ਤੇ ਕਾਕਰੋਚ ਦੇਖਿਆ। ਕਾਕਰੋਚ ਦੇਖਣ ਤੋਂ ਬਾਅਦ ਉਸ ਦੇ ਦਿਮਾਗ ਵਿੱਚ ਕੁਝ ਅਜਿਹਾ ਆਇਆ ਜੋ ਕਿਸੇ ਆਮ ਇਨਸਾਨ ਨੂੰ ਕਦੇ ਨਹੀਂ ਆ ਸਕਦਾ। ਕੁੜੀ ਨੇ ਆਰਡਰ ਕੀਤੇ ਬਰਗਰ ਵਿੱਚ ਕਾਕਰੋਚ ਨੂੰ ਰੱਖਿਆ ਤੇ ਖਾ ਗਈ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ।

Shocking News: ਕੁੜੀ ਨੇ ਬਰਗਰ ਚ ਪਾ ਕੇ ਖਾਇਆ ਕਾਕਰੋਚ, Video ਦੇਖ ਕੇ ਲੋਕ ਕਰ ਰਹੇ ਉਲਟੀਆਂ

ਕੁੜੀ ਨੇ ਬਰਗਰ 'ਚ ਪਾ ਕੇ ਖਾਇਆ ਕਾਕਰੋਚ, ਦੇਖੋ VIDEO

Follow Us On

ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦਿੰਦੇ ਹਨ। ਆਮ ਤੌਰ ‘ਤੇ, ਡਾਂਸ, ਟੈਲੇਂਟ, ਲੜਾਈ ਜਾਂ ਜੁਗਾੜ ਦੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੁੰਦੇ ਹਨ। ਲੋਕਾਂ ਨੂੰ ਵੀ ਅਜਿਹੀਆਂ ਵੀਡੀਓ ਦੇਖਣ ਦੀ ਆਦਤ ਹੈ। ਪਰ ਕਈ ਵਾਰ ਅਜਿਹਾ ਵੀਡੀਓ ਸਾਹਮਣੇ ਆਉਂਦਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੁੰਦਾ। ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕੁੜੀ ਨੇ ਜੋ ਕੀਤਾ, ਉਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਕਿਸੇ ਰੈਸਟੋਰੈਂਟ ਜਾਂ ਕੈਫੇ ਦਾ ਲੱਗ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਕੁੜੀ ਕੁਰਸੀ ‘ਤੇ ਬੈਠੀ ਬਰਗਰ ਖਾ ਰਹੀ ਹੈ। ਫਿਰ ਉਸਦੀ ਨਜ਼ਰ ਅਚਾਨਕ ਟੇਬਲ ਤੇ ਚੱਲ ਰਹੇ ਇਕ ਕਾਕਰੋਚ ‘ਤੇ ਪੈ ਜਾਂਦੀ ਹੈ। ਉਸ ਕਾਕਰੋਚ ਨੂੰ ਦੇਖ ਕੇ ਕੁੜੀ ਨੇ ਕੁਝ ਨਾ ਸੋਚਿਆ ਅਤੇ ਉਸ ਨੂੰ ਚੁੱਕ ਕੇ ਆਪਣੇ ਬਰਗਰ ਬਨ ਦੇ ਵਿਚਕਾਰ ਰੱਖ ਦਿੱਤਾ। ਇਸ ਤੋਂ ਬਾਅਦ ਕੁੜੀ ਉਸ ਬਰਗਰ ਨੂੰ ਖਾਂਦੀ ਹੈ ਅਤੇ ਆਪਣਾ ਸਿਰ ਹਿਲਾ ਦਿੰਦੀ ਹੈ ਜਿਵੇਂ ਕਿ ਇਹ ਬਹੁਤ ਸਵਾਦਿਸ਼ਟ ਸੀ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਸ਼ਖ਼ਸ ਨੇ ਬਾਈਕ ਤੇ ਹੀ ਖੋਲ੍ਹੀ ਸੈਲੂਨ ਦੀ ਦੁਕਾਨ, ਜੁਗਾੜ ਵੇਖ ਹਰ ਕੋਈ ਹੈਰਾਨ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਸ ਨੂੰ @jamre08 ਨਾਮ ਦੇ ਅਕਾਊਂਟ ਤੋਂ ਮਾਈਕਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਪਾਪਾ ਦੀ ਪਰੀ ਨੇ ਮਿਰਚ ਸਮਝ ਕੇ ਕਾਕਰੋਚ ਖਾ ਲਿਆ।’ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ- ਪਾਪਾ ਦੀ ਪਰੀ ਕੁਝ ਵੀ ਕਰ ਸਕਦੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਹੁਣ ਤੁਹਾਨੂੰ ਜ਼ਿਆਦਾ ਪ੍ਰੋਟੀਨ ਮਿਲੇਗਾ।

Related Stories
Video: ਪਾਕਿਸਤਾਨੀ ਟੀਵੀ ਸ਼ੋਅ ‘ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry, ਲੋਕ ਬੋਲੇ- ਸ਼ਾਨਦਾਰ ਐਕਟਿੰਗ!
Shocking News: ਚਲਦੀ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ‘ਸ਼ਕਤੀਮਾਨ’ ਬਣਨ ਲੱਗੇ ਚਾਚਾ, ਵਾਇਰਲ ਵੀਡੀਓ ਦੇਖ ਕੇ ਯੂਜ਼ਰ ਬੋਲੇ- ਉੱਡਤਾ ਤੀਰ ਚਾਚਾ ਨਿਕਲਿਆ ਵੀਰ
Cute Video: ਛੋਟੀ ਜਿਹੀ ‘Performer’ ਨੇ ਕੀਤਾ ਸਭ ਨੂੰ ਹੈਰਾਨ, ਡਾਂਸ ਵੀਡੀਓ ਦੇਖ ਕੇ ਯੂਜ਼ਰਸ ਬੋਲੇ- ਛੋਟਾ ਪੈਕੇਟ, ਵੱਡਾ ਧਮਾਕਾ
Shocking: ਸ਼ਖਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਗਲਤ ਤਰੀਕੇ ਨਾਲ ਕਰ ਰਿਹਾ ਸੀ Touch, ਹੈਦਰਾਬਾਦ ਪੁਲਿਸ ਨੇ ਵੀਡੀਓ ਕੀਤੀ ਵਾਇਰਲ
ਮੈਡਮ ਤੁਹਾਡਾ ਵਿਆਹ ਹੋ ਗਿਆ? ਔਨਲਾਈਨ ਕਲਾਸ ਵਿੱਚ ਵਿਦਿਆਰਥੀ ਨੇ ਟੀਚਰ ਨੂੰ ਕੀਤਾ ਪ੍ਰਪੋਜ਼; VIDEO ਵਾਇਰਲ
Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ
Exit mobile version