ਬਾਂਦਰ ਨੇ ਖੋਹਿਆ iPhone, ਵਿਦੇਸ਼ੀ ਮਹਿਲਾ ਨੇ ਵਾਪਸ ਲੈਣ ਲਈ ਲਾਏ ਕਈ ਜੂਗਾੜ, ਫਿਰ ਜੋ ਹੋਇਆ ਉਸਨੂੰ ਦੇਖ ਕੇ ਹੱਸ ਪਏ ਲੋਕ!

Published: 

22 Dec 2024 19:35 PM

Monkey Viral Video: ਵੀਡੀਓ 'ਚ ਬਾਂਦਰ ਬਹੁਤ ਆਸਾਨੀ ਨਾਲ ਫੋਨ ਚੁੱਕਦਾ ਹੈ ਅਤੇ ਉਸਨੂੰ ਉਲਟਾ-ਪਲਟਾ ਕੇ ਦੇਖਦਾ ਹੋਇਆ ਨਜ਼ਰ ਆ ਰਿਹਾ ਹੈ। ਮਹਿਲਾ ਵੱਲੋਂ ਕਈ ਤਰ੍ਹਾਂ ਦੇ ਲਾਲਚ ਦੇਣ ਤੋਂ ਬਾਅਦ ਵੀ ਬਾਂਦਰ ਆਈਫੋਨ ਦੇਣ ਨੂੰ ਤਿਆਰ ਨਹੀਂ ਹੁੰਦਾ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ 'ਤੇ ਕਈ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ।

ਬਾਂਦਰ ਨੇ ਖੋਹਿਆ iPhone, ਵਿਦੇਸ਼ੀ ਮਹਿਲਾ ਨੇ ਵਾਪਸ ਲੈਣ ਲਈ ਲਾਏ ਕਈ ਜੂਗਾੜ, ਫਿਰ ਜੋ ਹੋਇਆ ਉਸਨੂੰ ਦੇਖ ਕੇ ਹੱਸ ਪਏ ਲੋਕ!
Follow Us On

ਸਾਡੇ ਦੇਸ਼ ‘ਚ ਹੀ ਨਹੀਂ ਦੁਨੀਆ ਭਰ ‘ਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਬਾਂਦਰ ਬਹੁਤ ਸ਼ਰਾਰਤੀ ਹੁੰਦੇ ਹਨ। ਉਹ ਮੌਕਾ ਮਿਲਦਿਆਂ ਹੀ ਚੀਜ਼ਾਂ ਨੂੰ ਹਥਿਆਉਣ ਤੋਂ ਗੁਰੇਜ਼ ਨਹੀਂ ਕਰਦੇ। ਤੁਸੀਂ ਵਰਿੰਦਾਵਨ ਦੇ ਕਈ ਵੀਡੀਓ ਦੇਖੇ ਹੋਣਗੇ, ਜਿਸ ‘ਚ ਬਾਂਦਰ ਫਲਾਂ ਜਾਂ ਕੋਲਡ ਡ੍ਰਿੰਕਸ ਦੇ ਬਦਲੇ ਫੜ੍ਹੀਆਂ ਗਈਆਂ ਚੀਜ਼ਾਂ ਵਾਪਸ ਕਰ ਦਿੰਦੇ ਹਨ। ਪਰ ਫਿਲਹਾਲ ਬਾਲੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਬਾਂਦਰ ਨੇ ਇਕ ਮਹਿਲਾ ਦਾ ਆਈਫੋਨ ਖੋਹ ਲਿਆ ਹੈ। ਆਈਫੋਨ ਖੋਹਣ ਤੋਂ ਬਾਅਦ ਉਹ ਵਾਰ-ਵਾਰ ਇਸ ਨੂੰ ਖੁਰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰਤ ਕਦੇ ਬਾਂਦਰ ਨੂੰ ਐਨਕਾਂ ਲਾ ਕੇ ਅਤੇ ਕਦੇ ਬਿਸਕੁਟ ਦੇ ਕੇ ਉਸ ਤੋਂ ਫ਼ੋਨ ਵਾਪਸ ਲੈਣ ਦੀ ਕੋਸ਼ਿਸ਼ ਕਰਦੀ ਹੈ। ਮਹਿਲਾ ਦੀ ਮਦਦ ਲਈ ਕਈ ਹੋਰ ਲੋਕ ਵੀ ਉੱਥੇ ਪਹੁੰਚ ਗਏ।

ਦਿਲਚਸਪ ਗੱਲ ਇਹ ਹੈ ਕਿ ਬਾਂਦਰ ਬਿਸਕੁਟ ਲੈ ਕੇ ਖਾ ਲੈਂਦਾ ਹੈ ਪਰ ਫ਼ੋਨ ਨਹੀਂ ਛੱਡਦਾ। ਬਾਂਦਰ ਖਾਈ ਵਾਲੀ ਜਗਹਾ ਵਰਗੀ ਕੰਧ ‘ਤੇ ਬੈਠਾ ਹੈ। ਕਈ ਵਾਰ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਲਗੇਗਾ ਕਿ ਬਾਂਦਰ ਫੋਨ ਨੂੰ ਖਾਈ ‘ਚ ਸੁੱਟ ਦੇਵੇਗਾ। ਔਰਤ ਅਤੇ ਹੋਰ ਲੋਕ ਵੀ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਕਿਸੇ ਦੇ ਭਰਮ ‘ਚ ਨਹੀਂ ਆਉਂਦਾ। ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਮਜ਼ਾਕੀਆ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਦੇ ਹੈਂਡਲ @kadirxmert ‘ਤੇ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ- Kids Viral Dance Video: ਬੱਚਿਆਂ ਨੇ ਭੋਜਪੁਰੀ ਗੀਤਾਂ ਤੇ ਦਿੱਤੀ ਜ਼ਬਰਦਸਤ ਪਰਫਾਰਮੈਂਸ, ਵੀਡੀਓ ਹੋਈ ਵਾਇਰਲ

ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਇਹ ਵੀ ਦੱਸਿਆ ਗਿਆ ਹੈ ਕਿ ਬਾਂਦਰਾਂ ਨੂੰ ਫੋਨ ਦੇ ਬਦਲੇ ਕਈ ਕਿਲੋ ਫਲ ਦੇਣੇ ਪੈਂਦੇ ਹਨ। ਐਡਵੈਂਚਰ ਬਜਟ ਦੇ ਨਾਲ-ਨਾਲ ਫਲਾਂ ਦਾ ਬਜਟ ਵੀ ਬਹੁਤ ਜ਼ਰੂਰੀ ਹੈ। ਇਸ ਵੀਡੀਓ ‘ਤੇ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਬਾਂਦਰ ਨੂੰ ਹੱਥ ‘ਚ ਖਾਣਾ ਦੇਣਾ ਸੀ ਤਾਂ ਕਿ ਉਹ ਫੋਨ ਛੱਡ ਕੇ ਖਾਣਾ ਫੜ ਸਕੇ। ਇਕ ਹੋਰ ਯੂਜ਼ਰ ਨੇ ਲਿਖਿਆ- ਬਿਸਕੁਟ ਨਾਲ ਸੌਦੇਬਾਜ਼ੀ ਕਰਨੀ ਸੀ, ਸਨਗਲਾਸ ਨਾਲ ਨਹੀਂ। ਵੈਸੇ ,ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕਿ ਹਨ ਵਿਚਾਰ?

Exit mobile version