ਜ਼ਾਕਿਰ ਨਾਇਕ ਨੇ ਪਾਕਿਸਤਾਨ 'ਚ ਹੀ ਉਡਾਇਆ ਪਾਕਿਸਤਾਨੀਆਂ ਦਾ ਮਜ਼ਾਕ, ਕਿਹਾ- ਭਾਰਤ ਦੇ ਹਿੰਦੂ ਹੁੰਦੇ ਤਾਂ... | viral video zakin naik statement troll pakistan international airlines Punjabi news - TV9 Punjabi

ਜ਼ਾਕਿਰ ਨਾਇਕ ਨੇ ਪਾਕਿਸਤਾਨ ‘ਚ ਹੀ ਉਡਾਇਆ ਪਾਕਿਸਤਾਨੀਆਂ ਦਾ ਮਜ਼ਾਕ, ਕਿਹਾ- ਭਾਰਤ ਦੇ ਹਿੰਦੂ ਹੁੰਦੇ ਤਾਂ…

Updated On: 

08 Oct 2024 11:59 AM

Zakir Naik Pakistan Video:ਵਿਵਾਦਤ ਇਸਲਾਮਿਕ ਵਿਦਵਾਨ ਜ਼ਾਕਿਰ ਨਾਇਕ 1 ਅਕਤੂਬਰ ਤੋਂ 28 ਅਕਤੂਬਰ ਤੱਕ ਪਾਕਿਸਤਾਨ ਵਿੱਚ ਹੈ। ਪਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ.) ਦੀ ਇਕ ਗੱਲ ਨੇ ਉਨ੍ਹਾਂ ਨੂੰ ਇੰਨਾ ਦੁਖੀ ਕਰ ਦਿੱਤਾ ਕਿ ਉਸ ਨੇ ਪਾਕਿਸਤਾਨੀਆਂ ਦਾ ਮਜ਼ਾਕ ਉਡਾਉਂਦੇ ਹੋਏ ਭਾਰਤ ਦੀ ਤਾਰੀਫ ਵਿਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਜ਼ਾਕਿਰ ਨਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਜ਼ਾਕਿਰ ਨਾਇਕ ਨੇ ਪਾਕਿਸਤਾਨ ਚ ਹੀ ਉਡਾਇਆ ਪਾਕਿਸਤਾਨੀਆਂ ਦਾ ਮਜ਼ਾਕ, ਕਿਹਾ- ਭਾਰਤ ਦੇ ਹਿੰਦੂ ਹੁੰਦੇ ਤਾਂ...

ਜ਼ਾਕਿਰ ਨਾਇਕ

Follow Us On

Zakir Naik Video: ਵਿਵਾਦਗ੍ਰਸਤ ਇਸਲਾਮਿਕ ਵਿਦਵਾਨ ਜ਼ਾਕਿਰ ਨਾਇਕ ਨੇ ਹਾਲ ਹੀ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਆਲੋਚਨਾ ਕੀਤੀ ਕਿਉਂਕਿ ਏਅਰਲਾਈਨ ਨੇ ਉਨ੍ਹਾਂ ਦੇ ਵਾਧੂ ਸਮਾਨ ਲਈ ਫੀਸ ਮੁਆਫ ਨਹੀਂ ਕੀਤੀ ਸੀ। ਇਸ ‘ਤੇ ਭਾਰਤ ਦੀ ਤਾਰੀਫ ‘ਚ ਗੀਤ ਸੁਣਾਉਂਦੇ ਹੋਏ ਨਾਇਕ ਨੇ ਕਿਹਾ ਕਿ ਜਿੰਨੀ ਇੱਜ਼ਤ ਉਸ ਨੂੰ ਉੱਥੇ ਮਿਲੀ, ਉਹ ਪਾਕਿਸਤਾਨ ‘ਚ ਨਹੀਂ ਮਿਲੀ। ਇਹ ਉਦੋਂ ਹੋ ਰਿਹਾ ਹੈ ਜਦੋਂ ਉਹ ਪਾਕਿਸਤਾਨ ਸਰਕਾਰ ਦੇ ਸੱਦੇ ‘ਤੇ ਰਾਜ ਮਹਿਮਾਨ ਵਜੋਂ ਪ੍ਰੋਗਰਾਮ ਕਰਨ ਲਈ ਪਹੁੰਚੇ ਹਨ। ਦਰਅਸਲ, ਵਿੱਤੀ ਸੰਕਟ ਨਾਲ ਜੂਝ ਰਹੀ ਪੀਆਈਏ ਨੇ ਨਾਇਕ ਨੂੰ 50 ਫੀਸਦੀ ਛੋਟ ਦੀ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਉਹ ਅਸੰਤੁਸ਼ਟ ਨ। ਇਸ ਤੋਂ ਬਾਅਦ ਉਨ੍ਹਾਂ ਨੇ ਪਾਕਿਸਤਾਨੀ ਧਰਤੀ ‘ਤੇ ਹੀ ਪਾਕਿਸਤਾਨੀਆਂ ਦੀ ਕਲਾਸ ਲਈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ ਜ਼ਾਕਿਰ ਨਾਇਕ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ, ਮੈਂ ਪਾਕਿਸਤਾਨ ਆ ਰਿਹਾ ਸੀ। ਸਾਡੇ ਕੋਲ ਕਰੀਬ 1000 ਕਿਲੋ ਸਮਾਨ ਸੀ। ਇਸ ਵਿੱਚੋਂ 500 ਤੋਂ 600 ਕਿਲੋ ਜ਼ਿਆਦਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕਿਰਾਏ ਦਾ 50 ਫੀਸਦੀ ਮੁਆਫ ਕਰ ਦੇਣਗੇ। ਇਸ ਗੱਲ ਨੇ ਨਾਇਕ ਨੂੰ ਚੰਗੀ ਨਹੀਂ ਲੱਗੀ ਤੇ ਉਸ ਨੇ ਤੁਰੰਤ ਕਿਹਾ, ‘ਜੇ ਦੇਣਾ ਹੀ ਹੈ ਤਾਂ ਮੁਫਤ ‘ਚ ਕਰੋ, ਨਹੀਂ ਤਾਂ ਪੂਰੀ ਰਕਮ ਲੈ ਲਓ।’ ਉਹ ਮਹਿਮਾਨ ਬਣ ਕੇ ਉੱਥੇ ਆਏ ਹਨ, ਉੱਥੇ 50 ਪ੍ਰਤੀਸ਼ਤ ਦੀ ਛੂਟ ਦੀ ਗੱਲ ਹੋ ਰਹੀ ਹੈ।

ਨਾਇਕ, ਜਿਸ ਨੂੰ ਭਾਰਤ ਵਿੱਚ ਭਗੌੜਾ ਘੋਸ਼ਿਤ ਕੀਤਾ ਗਿਆ ਹੈ, ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਏਅਰਲਾਈਨਾਂ ਦੁਆਰਾ ਉਨ੍ਹਾਂ ਨੂੰ ਅਕਸਰ ਵਾਧੂ ਸਮਾਨ ਮੁਆਫ ਕਰ ਦਿੱਤਾ ਜਾਂਦਾ ਹੈ। ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਜੋ ਸਨਮਾਨ ਮਿਲਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਨਾਇਕ ਨੇ ਸ਼ਿਕਾਇਤ ਕੀਤੀ ਕਿ ਉਸ ਤੋਂ ਹਰ ਕਿਲੋਗ੍ਰਾਮ ਵਾਧੂ ਸਮਾਨ ਲਈ 101 ਮਲੇਸ਼ੀਅਨ ਰਿੰਗਿਟ (ਭਾਵ ਲਗਭਗ 2,137 ਰੁਪਏ) ਵਸੂਲੇ ਗਏ।

ਇਸਲਾਮਿਕ ਵਿਦਵਾਨ ਦੀ ਟਿੱਪਣੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿੱਥੇ ਕਈ ਉਪਭੋਗਤਾਵਾਂ ਨੇ ਉਸ ਨੂੰ ਟ੍ਰੋਲ ਕੀਤਾ ਅਤੇ ਉਸ ਦੀ ਸਖ਼ਤ ਆਲੋਚਨਾ ਕੀਤੀ। @__phoenix_fire ਉਪਭੋਗਤਾ ਨੇ ਨਾਇਕ ਦੀ ਵੀਡੀਓ ਨੂੰ ਨਾਲ ਸਾਂਝਾ ਕਰਦੇ ਹੋਏ ਲਿਖਿਆ- ਪੀਆਈਏ ਨੇ 300 ਕਿਲੋਗ੍ਰਾਮ ਐਕਸਟ੍ਰਾ ਲਗੇਜ਼ ਲਈ 50 ਫੀਸਦੀ ਪੈਸਾ ਕੀ ਮੰਗਿਆ ਉਸਨੂੰ ਭਾਰਤ ਯਾਦ ਆਉਣ ਲੱਗਾ।

ਮੁੰਬਈ ਵਿੱਚ ਜਨਮੇ ਨਾਇਕ ਨੇ ਦਾਅਵਾ ਕੀਤਾ ਕਿ ਜੇਕਰ ਅਜਿਹਾ ਭਾਰਤ ਵਿੱਚ ਹੁੰਦਾ ਤਾਂ ਉਸ ਨੂੰ ਮੁਫ਼ਤ ਵਿੱਚ ਜਾਣ ਦਿੱਤਾ ਜਾਂਦਾ। ਨਾਇਕ ਨੇ ਕਿਹਾ, ਜੇਕਰ ਮੈਂ ਭਾਰਤ ਵਿੱਚ ਹੁੰਦਾ ਅਤੇ ਉੱਥੇ ਕੋਈ ਹਿੰਦੂ ਹੁੰਦਾ ਤਾਂ ਉਹ ਕਹਿੰਦਾ ਕਿ ਉਹ ਜ਼ਾਕਿਰ ਨਾਇਕ ਹੈ, ਉਹ ਜੋ ਵੀ ਕਹੇਗਾ ਉਹ ਸੱਚ ਹੋਵੇਗਾ। ਉਸ ਨੇ ਪਾਕਿਸਤਾਨੀਆਂ ਨੂੰ ਕਿਹਾ, ਮੈਨੂੰ ਇਹ ਕਹਿ ਕੇ ਬਹੁਤ ਦੁੱਖ ਹੋ ਰਿਹਾ ਹੈ, ਪਰ ਪਾਕਿਸਤਾਨ ਦੀ ਇਹ ਸਥਿਤੀ ਹੈ।

2016 ‘ਚ NIA ਨੇ ਢਾਕਾ ਅੱਤਵਾਦੀ ਹਮਲੇ ਦੇ ਮਾਮਲੇ ‘ਚ ਜ਼ਾਕਿਰ ਨਾਇਕ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਹ ਮਲੇਸ਼ੀਆ ‘ਚ ਰਹਿ ਰਿਹਾ ਹੈ। ਹਮਲਾਵਰਾਂ ਵਿੱਚੋਂ ਇੱਕ ਨੇ ਕਬੂਲ ਕੀਤਾ ਸੀ ਕਿ ਉਹ ਵਿਵਾਦਤ ਇਸਲਾਮਿਕ ਵਿਦਵਾਨ ਨਾਇਕ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ। ਭਾਰਤ ਨੇ ਨਾਇਕ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਪਰ ਮਲੇਸ਼ੀਆ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।

Related Stories
Viral Video: ‘ਮਾਡਲ ਚਾਏਵਾਲੀ’ ਇੰਟਰਨੈੱਟ ‘ਤੇ ਹੋਈ ਵਾਇਰਲ, ਵੀਡੀਓ ਦੇਖ ਲੋਕਾਂ ਨੇ ਕੀਤਾ ਟ੍ਰੋਲ
Trending News: ‘ਜਲੇਬੀ ਤਿਆਰ ਹੈ?’: ਹਰਿਆਣਾ ‘ਚ ਐਗਜ਼ਿਟ ਪੋਲ ਦੇ ਉਲਟ ਆਏ ਨਤੀਜੇ ਤਾਂ ਇੰਟਰਨੈਟ ਤੇ ਟ੍ਰੈਂਡ ਹੋਈ ਜਲੇਬੀ ਫੈਕਟਰੀ
Viral Video: ਮੈਟਰੋ ਵਾਂਗ ਬਣਾਇਆ ਗਿਆ ਮਾਤਾ ਰਾਣੀ ਦਾ ਪੰਡਾਲ, ਕੋਲਕਾਤਾ ਦੇ ਮਾਂ ਦੁਰਗਾ ਪੰਡਾਲ ਦੀ ਵੀਡੀਓ ਦੇਖ ਨਹੀਂ ਹੋਵੇਗਾ ਯਕੀਨ
Viral Video: ‘ਹੁਣ ਇਹ ਕੀ ਨਵਾਂ ਸਿਆਪਾ ਹੈ’, ਮੋਮੋ ਦੇ ਨਾਂ ‘ਤੇ ਦਿੱਲੀ ਦੇ ਸਟ੍ਰੀਟ ਵੈਂਡਰ ਨੇ ਬਣਾ ਦਿੱਤਾ ਕੁਝ ਅਜਿਹਾ, VIDEO ਦੇਖ ਕੇ ਭੜਕ ਗਈ ਪਬਲਿਕ
Viral Video: ਲਾੜੀ ਨੇ ਹਾਈਵੇਅ ‘ਤੇ ਦੌੜ੍ਹਾਈ ਸੁਪਰਬਾਈਕ, ਸਪੀਡ ਇੰਨੀ ਕਿ ਦੇਖਦੇ ਰਹਿ ਗਏ ਕਾਰ ਸਵਾਰ, ਲੋਕ ਬੋਲੇ- ਤੁਸੀਂ ਤਾਂ ਅੱਗ ਲਗਾ ਦਿੱਤੀ ਦੀਦੀ
Viral Video: ਮੁੰਡੇ ਨੇ ਵੱਖਰੀ ਤਰ੍ਹਾਂ ਦਾ ਹੈਲਮੇਟ ਪਾ ਕੇ ਚਲਾਈ ਬਾਈਕ, ਵਿਚਕਾਰ ਸੜਕ ਦੇ ਬਾਹਾਂ ਫੈਲਾ ਕੇ ਦਿਖਾਇਆ ਸਵੈਗ
Exit mobile version