Viral Video: ਦਿੱਲੀ ਮੈਟਰੋ ਦੇ ਮਹਿਲਾ ਕੋਚ 'ਚ ਵੜ੍ਹ ਗਏ ਮਰਦ, ਫਿਰ ਅੱਗੇ ਕੀ ਹੋਇਆ? ਦੇਖੋ ਵੀਡੀਓ | viral video social media delhi metro men enters in women coaches police beaten them Punjabi news - TV9 Punjabi

Viral Video: ਦਿੱਲੀ ਮੈਟਰੋ ਦੇ ਮਹਿਲਾ ਕੋਚ ‘ਚ ਵੜ੍ਹ ਗਏ ਮਰਦ, ਫਿਰ ਅੱਗੇ ਕੀ ਹੋਇਆ? ਦੇਖੋ ਵੀਡੀਓ

Updated On: 

21 Jun 2024 16:15 PM

ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਮੈਟਰੋ ਦੀ ਹੈ। ਇਸ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਦਿੱਲੀ ਪੁਲਿਸ ਨੂੰ ਵਧਾਈ ਦੇ ਰਹੇ ਹਨ, ਉਥੇ ਹੀ ਕੁਝ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਸ ਹੱਦ ਤੱਕ ਸਖਤੀ ਕੀਤੀ ਜਾਣੀ ਚਾਹੀਦੀ ਹੈ। ਇਹ ਘਟਨਾ ਮੈਟਰੋ ਵਿਚ ਔਰਤਾਂ ਦੀ ਸੁਰੱਖਿਆ ਅਤੇ ਸਹੂਲਤ ਦੇ ਮੁੱਦਿਆਂ 'ਤੇ ਵੀ ਕੇਂਦਰਿਤ ਹੈ।

Viral Video: ਦਿੱਲੀ ਮੈਟਰੋ ਦੇ ਮਹਿਲਾ ਕੋਚ ਚ ਵੜ੍ਹ ਗਏ ਮਰਦ, ਫਿਰ ਅੱਗੇ ਕੀ ਹੋਇਆ? ਦੇਖੋ ਵੀਡੀਓ

ਵਾਇਰਲ ਵੀਡੀਓ (Pic Source:X/@ManojSh28986262)

Follow Us On

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਇਕ ਮਹਿਲਾ ਅਧਿਕਾਰੀ ਸਮੇਤ ਕਈ ਪੁਲਿਸ ਕਰਮਚਾਰੀ ਮੈਟਰੋ ਟਰੇਨ ਦੀ ਮਹਿਲਾ ਕੋਚ ‘ਚ ਸਫਰ ਕਰ ਰਹੇ ਪੁਰਸ਼ਾਂ ਨੂੰ ਬਾਹਰ ਕੱਢਦੇ ਅਤੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੀਨ ਦਿੱਲੀ ਮੈਟਰੋ ਦੇ ਇੱਕ ਸਟੇਸ਼ਨ ਦਾ ਹੈ, ਜਿਸ ਵਿੱਚ ਦਿੱਲੀ ਪੁਲਿਸ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਰਸ਼ ਯਾਤਰੀਆਂ ਨੂੰ ਸਜ਼ਾ ਦੇਣ ਪਹੁੰਚੀ ਸੀ। ਹਾਲਾਂਕਿ, ਇਸ ਘਟਨਾ ਨੇ ਇੰਟਰਨੈਟ ‘ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕਾਨੂੰਨ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਸ ਹੱਦ ਤੱਕ ਸਖਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਰੀਰਕ ਹਿੰਸਾ ਦੀ ਵਰਤੋਂ ਕਿੰਨੀ ਕੁ ਜਾਇਜ਼ ਹੈ?

ਵਾਇਰਲ ਹੋ ਰਹੀ ਵੀਡੀਓ ‘ਚ ਇਕ ਟਰੇਨ ਮੈਟਰੋ ਸਟੇਸ਼ਨ ‘ਤੇ ਆਉਂਦੀ ਦਿਖਾਈ ਦੇ ਰਹੀ ਹੈ। ਕਲਿੱਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਹੀ ਮੈਟਰੋ ਦੇ ਲੇਡੀਜ਼ ਕੋਚ ਦਾ ਦਰਵਾਜ਼ਾ ਖੁੱਲ੍ਹਦਾ ਹੈ, ਇੱਕ ਮਹਿਲਾ ਅਧਿਕਾਰੀ ਸਮੇਤ ਹੋਰ ਪੁਲਿਸ ਕਰਮਚਾਰੀ ਕੋਚ ਵਿੱਚ ਮੌਜੂਦ ਆਦਮੀਆਂ ਨੂੰ ਖਿੱਚ ਕੇ ਬਾਹਰ ਕੱਢਦੇ ਹਨ ਅਤੇ ਉਨ੍ਹਾਂ ਨੂੰ ਥੱਪੜ ਮਾਰਨ ਲੱਗਦੇ ਹਨ। ਇਸ ਦੌਰਾਨ ਮਹਿਲਾ ਅਧਿਕਾਰੀ ਥੱਪੜ ਮਾਰਦੇ ਵੀ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਲਖਨਊ ਦੇ ਮਨੋਜ ਸ਼ਰਮਾ ਨੇ ਐਕਸ ‘ਤੇ ਸ਼ੇਅਰ ਕੀਤਾ ਹੈ। ਨਾਲ ਹੀ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਦਿੱਲੀ ਮੈਟਰੋ ਦਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਮਹਿਲਾ ਕੋਚ ‘ਚ ਸਫਰ ਕਰਨ ਵਾਲਿਆਂ ਨੂੰ ਦੇਖ ਲਓ।

ਮਾਈਕ੍ਰੋ ਬਲੌਗਿੰਗ ਸਾਈਟ ਐਕਸ ‘ਤੇ ਕਈ ਉਪਭੋਗਤਾਵਾਂ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ, ਅਤੇ ਇਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਦੱਸਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਕੋਚ ਵਿੱਚ ਸਫ਼ਰ ਕਰਨ ਵਾਲੇ ਮਰਦ ਉਨ੍ਹਾਂ ਲਈ ਅਸੁਵਿਧਾਜਨਕ ਅਤੇ ਅਸੁਰੱਖਿਅਤ ਹੋ ਸਕਦੇ ਹਨ। ਇੰਨੀ ਸਖ਼ਤੀ ਨਾਲ ਹੀ ਉਨ੍ਹਾਂ ਨੂੰ ਕੋਚ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਦੂਜੇ ਪਾਸੇ ਕੁਝ ਲੋਕ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਸਖ਼ਤ ਆਲੋਚਨਾ ਕਰ ਰਹੇ ਹਨ। ਕਈ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਅਤੇ ਬੇਲੋੜਾ ਦੱਸਿਆ ਹੈ। ਉਨ੍ਹਾਂ ਮੁਤਾਬਕ ਨਿਯਮਾਂ ਨੂੰ ਲਾਗੂ ਕਰਨ ਲਈ ਸਰੀਰਕ ਹਿੰਸਾ ਦਾ ਸਹਾਰਾ ਲੈਣਾ ਗਲਤ ਹੈ।

Exit mobile version