20ਵੀਂ ਮੰਜ਼ਿਲ 'ਤੇ ਗਰਿੱਲ 'ਚ ਫਸੀ ਬਿੱਲੀ, ਫਿਰ ਹੋਇਆ ਚਮਤਕਾਰ, ਵੀਡੀਓ ਹੋਇਆ ਵਾਇਰਲ | Viral Video Social Media cat rescued from 20th floor grill Punjabi news - TV9 Punjabi

Shocking Video: 20ਵੀਂ ਮੰਜ਼ਿਲ ‘ਤੇ ਗਰਿੱਲ ‘ਚ ਫਸੀ ਬਿੱਲੀ, ਫਿਰ ਹੋਇਆ ਚਮਤਕਾਰ, ਵੀਡੀਓ ਹੋਇਆ ਵਾਇਰਲ

Updated On: 

21 Jun 2024 18:16 PM

ਚੇਨਈ 'ਚ 20ਵੀਂ ਮੰਜ਼ਿਲ 'ਤੇ ਫਸੀ ਇਕ ਬਿੱਲੀ ਨੂੰ ਨਾਟਕੀ ਢੰਗ ਨਾਲ ਬਚਾਇਆ ਗਿਆ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਬਿੱਲੀ 12 ਘੰਟਿਆਂ ਤੋਂ ਵੱਧ ਸਮੇਂ ਤੱਕ ਫਸੀ ਰਹੀ। ਵੀਡੀਓ ਨੂੰ ਦੇਖਣ ਤੋਂ ਬਾਅਦ ਨੇਟੀਜ਼ਨਜ਼ ਬਚਾਅ ਟੀਮ ਦੀ ਤਾਰੀਫ ਕਰ ਰਹੇ ਹਨ।

Shocking Video: 20ਵੀਂ ਮੰਜ਼ਿਲ ਤੇ ਗਰਿੱਲ ਚ ਫਸੀ ਬਿੱਲੀ, ਫਿਰ ਹੋਇਆ ਚਮਤਕਾਰ, ਵੀਡੀਓ ਹੋਇਆ ਵਾਇਰਲ

ਵਾਇਰਲ ਵੀ਼ਡੀਓ (Pic Source: Instagram/blue_cross_rescues )

Follow Us On

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਿੱਲੀ ਦਾ ਰੈਸਕਿਊ ਚਰਚਾ ‘ਚ ਹੈ। ਇਹ ਬਿੱਲੀ ਚੇਨਈ ਦੀ ਇਕ 20 ਮੰਜ਼ਿਲਾ ਇਮਾਰਤ ਦੀ ਗਰਿੱਲ ਦੇ ਵਿਚਕਾਰ ਫਸ ਗਈ ਸੀ, ਜਿਸ ਨੂੰ ਬਹੁਤ ਹੀ ਨਾਟਕੀ ਢੰਗ ਨਾਲ ਬਚਾਇਆ ਗਿਆ। ਬਲੂ ਕਰਾਸ ਆਫ ਇੰਡੀਆ, ਇੱਕ ਐਨਜੀਓ ਨੇ ਇਸ ਬਚਾਅ ਕਾਰਜ ਦਾ ਵੀਡੀਓ ਸਾਂਝਾ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਿੱਲੀ ਨੂੰ 12 ਘੰਟਿਆਂ ਤੋਂ ਵੱਧ ਸਮੇਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਇਮਾਰਤ ਦੇ ਨਿਵਾਸੀਆਂ ਨੇ ਦੇਖਿਆ ਕਿ ਬਿੱਲੀ ਆਪਣੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਬਲੂ ਕਰਾਸ ਆਫ ਇੰਡੀਆ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਬਲੂ ਕਰਾਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਬਲੂ ਕਰਾਸ ਆਫ ਇੰਡੀਆ ਇੱਕ ਪਸ਼ੂ ਭਲਾਈ ਚੈਰਿਟੀ ਹੈ ਜੋ ਚੇਨਈ ਵਿੱਚ ਸਥਿਤ ਹੈ, ਜਿਸਦੀ ਸਥਾਪਨਾ 1959 ਵਿੱਚ ਕੀਤੀ ਗਈ ਸੀ। ਇਹ ਸੰਸਥਾ ਅਜਿਹੀਆਂ ਮੁਹਿੰਮਾਂ ਰਾਹੀਂ ਜਾਨਵਰਾਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

ਬਲੂ ਕਰਾਸ ਬਚਾਅ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਗਰਿੱਲ ਤੱਕ ਪਹੁੰਚਣ ਦਾ ਇੱਕੋ ਇੱਕ ਰਸਤਾ ਇਮਾਰਤ ਦੀ ਛੱਤ ਤੋਂ ਸੀ। ਅਸੀਂ ਬਚਾਅ ਵਾਲੀ ਥਾਂ ‘ਤੇ ਪਹੁੰਚਣ ਲਈ ਰੱਸੀਆਂ ਭੇਜੀਆਂ। ਇਹ ਬਹੁਤ ਤੰਗ ਰਸਤਾ ਸੀ, ਇਸ ਲਈ ਬਿੱਲੀ ਨੂੰ ਬਚਾਉਣਾ ਹੋਰ ਵੀ ਚੁਣੌਤੀਪੂਰਨ ਹੋ ਗਿਆ। ਹਾਲਾਂਕਿ ਟੀਮ ਨੇ ਆਖਿਰਕਾਰ ਬਿੱਲੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ, ਬਿੱਲੀ 12 ਘੰਟਿਆਂ ਤੋਂ ਵੱਧ ਸਮੇਂ ਤੱਕ ਫਸੀ ਰਹੀ, ਪਰ ਸਾਡੇ ਮਾਹਿਰਾਂ ਨੇ ਉਸ ਨੂੰ ਬਚਾਉਣ ਲਈ ਰੱਸੀ ਤੋਂ ਹੇਠਾਂ ਉਤਰਨਾ ਸ਼ੁਰੂ ਕਰ ਦਿੱਤਾ। ਇਹ ਦਲੇਰਾਨਾ ਅਪਰੇਸ਼ਨ ਸਫਲ ਰਿਹਾ ਅਤੇ ਬਿੱਲੀ ਹੁਣ ਸੁਰੱਖਿਅਤ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਬਿੱਲੀ ਦੀ ਮੌਤ ਹੋ ਸਕਦੀ ਹੈ। ਜਿਸ ਦੇ ਜਵਾਬ ਵਿਚ ਬਲਊ ਕਰਾਸ ਨੇ ਲਿਖਿਆ ਕਿ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ।

ਇੰਟਰਨੈੱਟ ਯੂਜ਼ਰਸ ਬਚਾਅ ਟੀਮ ਦੀ ਤਾਰੀਫ ਕਰ ਰਹੇ ਹਨ। ਇੱਕ ਨੇ ਟਿੱਪਣੀ ਕੀਤੀ ਹੈ, ਇਹ ਇੱਕ ਬਹੁਤ ਮੁਸ਼ਕਲ ਬਚਾਅ ਕਾਰਜ ਸੀ। ਬਿੱਲੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਦਲ ਨੂੰ ਸਲਾਮ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਇਸ ਵੀਡੀਓ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ।

Exit mobile version