Viral Video: ਔਨਲਾਈਨ ਆਰਡਰ ਕੀਤਾ ਖਾਣਾ, ਡਿਲੀਵਰੀ ਬੁਆਏ ਨੇ ਗਾਹਕ ਦੇ ਸਾਹਮਣੇ ਹੀ ਖਾਧਾ ਖਾਣਾ | viral video ola food delivery boy eats food in front of customer Punjabi news - TV9 Punjabi

Viral Video: ਔਨਲਾਈਨ ਆਰਡਰ ਕੀਤਾ ਖਾਣਾ, ਡਿਲੀਵਰੀ ਬੁਆਏ ਨੇ ਗਾਹਕ ਦੇ ਸਾਹਮਣੇ ਹੀ ਖਾਧਾ

Updated On: 

25 Jul 2024 13:32 PM

ਨੋਇਡਾ 'ਚ ਆਨਲਾਈਨ ਫੂਡ ਆਰਡਰ ਕਰਨ ਤੋਂ ਬਾਅਦ ਡਿਲੀਵਰੀ ਬੁਆਏ ਨੇ ਗਾਹਕ ਨੂੰ ਖਾਣਾ ਨਹੀਂ ਪਹੁੰਚਾਇਆ। ਬਾਅਦ 'ਚ ਉਹ ਆਰਾਮ ਨਾਲ ਬੈਠ ਕੇ ਉਸ ਭੋਜਨ ਨੂੰ ਖਾਂਦੇ ਹੋਏ ਦੇਖਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਗਾਹਕ ਨੇ ਇਸ ਘਟਨਾ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

Viral Video: ਔਨਲਾਈਨ ਆਰਡਰ ਕੀਤਾ ਖਾਣਾ, ਡਿਲੀਵਰੀ ਬੁਆਏ ਨੇ ਗਾਹਕ ਦੇ ਸਾਹਮਣੇ ਹੀ ਖਾਧਾ

ਵਾਇਰਲ ਵੀਡੀਓ (Pic Source: Instagram/amanbjaiswal)

Follow Us On

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਆਨਲਾਈਨ ਫੂਡ ਡਿਲੀਵਰੀ ਬੁਆਏ ਦਾ ਅਜੀਬ ਕਾਰਨਾਮਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਹਿਲਾਂ ਉਸ ਨੇ ਗਾਹਕ ਤੋਂ ਡਿਲੀਵਰੀ ਲਈ 10 ਰੁਪਏ ਵਾਧੂ ਮੰਗੇ। ਕਾਫੀ ਬਹਿਸ ਤੋਂ ਬਾਅਦ ਗਾਹਕ 10 ਰੁਪਏ ਹੋਰ ਦੇਣ ਲਈ ਰਾਜ਼ੀ ਹੋ ਗਿਆ। ਪਰ ਬਾਅਦ ਵਿੱਚ ਗਾਹਕ ਹੈਰਾਨ ਰਹਿ ਗਿਆ ਜਦੋਂ ਉਸਨੇ ਡਿਲੀਵਰੀ ਬੁਆਏ ਨੂੰ ਆਪਣੇ ਸਾਥੀ ਨਾਲ ਆਰਡਰ ਕੀਤਾ ਖਾਣਾ ਖਾਂਦੇ ਵੇਖਿਆ। ਗਾਹਕ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ।

ਜਾਣਕਾਰੀ ਮੁਤਾਬਕ ਨੋਇਡਾ ਦੇ ਇਕ ਉਦਯੋਗਪਤੀ ਅਮਨ ਬੀਰੇਂਦਰ ਜੈਸਵਾਲ ਨੇ ਓਲਾ ਫੂਡਸ ਤੋਂ ਖਾਣਾ ਆਰਡਰ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਫੂਡ ਡਿਲੀਵਰੀ ਪਾਰਟਨਰ ਨੂੰ ਇਹ ਖਾਣਾ ਖਾਂਦੇ ਰੰਗੇ ਹੱਥੀਂ ਫੜ ਲਿਆ। ਅਮਨ ਜੈਸਵਾਲ ਦਾ ਦਾਅਵਾ ਹੈ ਕਿ ਓਲਾ ਫੂਡਜ਼ ਦੇ ਡਿਲੀਵਰੀ ਡਰਾਈਵਰ ਨੇ ਪਹਿਲਾਂ ਉਸ ਨੂੰ ਫੋਨ ਕੀਤਾ ਅਤੇ ਡਿਲੀਵਰੀ ਦੇ ਬਦਲੇ 10 ਰੁਪਏ ਹੋਰ ਮੰਗੇ।

ਪਹਿਲਾਂ ਤਾਂ ਉਸ ਨੇ ਡਿਲੀਵਰੀ ਬੁਆਏ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਬਾਅਦ ਵਿੱਚ ਉੋਹ ਉਸਨੂੰ 10 ਰੁਪਏ ਹੋਰ ਦੇਣ ਲਈ ਰਾਜ਼ੀ ਹੋ ਗਿਆ। ਅਮਨ ਦਾ ਦਾਅਵਾ ਹੈ ਕਿ 10 ਰੁਪਏ ਹੋਰ ਦੇਣ ਦੀ ਮੰਗ ਮੰਨਣ ਦੇ ਬਾਵਜੂਦ ਡਿਲੀਵਰੀ ਡਰਾਈਵਰ ਨੇ ਉਸ ਨੂੰ 45 ਮਿੰਟ ਤੱਕ ਇੰਤਜ਼ਾਰ ਕਰਵਾਇਆ। ਇਸ ਤੋਂ ਬਾਅਦ ਜਦੋਂ ਅਮਨ ਉਸ ਦੀ ਭਾਲ ਲਈ ਘਰੋਂ ਨਿਕਲਿਆ ਤਾਂ ਉਹ ਹੈਰਾਨ ਰਹਿ ਗਿਆ। ਦਰਅਸਲ, ਡਿਲੀਵਰੀ ਬੁਆਏ ਆਪਣੇ ਪਾਰਕ ਕੀਤੇ ਮੋਟਰਸਾਈਕਲ ‘ਤੇ ਬੈਠ ਕੇ ਆਰਡਰ ਕੀਤਾ ਭੋਜਨ ਆਰਾਮ ਨਾਲ ਖਾ ਰਿਹਾ ਸੀ। ਉਸ ਦੇ ਨਾਲ ਉਸ ਦਾ ਇੱਕ ਦੋਸਤ ਵੀ ਸੀ।

ਡਿਲੀਵਰੀ ਬੁਆਏ ਨੇ ਕੀ ਕਿਹਾ?

ਪਰ ਹੋਰ ਵੀ ਹੈਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਅਮਨ ਨੇ ਆਪਣੇ ਫੂਡ ਡਿਲੀਵਰੀ ਪਾਰਟਨਰ ਨੂੰ ਇਸ ਲਈ ਰੋਕਿਆ। ਡਿਲੀਵਰੀ ਬੁਆਏ, ਜੋ ਆਰਾਮ ਨਾਲ ਖਾਣਾ ਖਾ ਰਿਹਾ ਸੀ, ਨੇ ਕਿਹਾ, ‘ਹਾਂ, ਤੁਸੀਂ ਜੋ ਕਰਨਾ ਚਾਹੁੰਦੇ ਹੋ, ਕਰ ਲਓ।’ ਜਦੋਂ ਜੈਸਵਾਲ ਨੇ ਉਸ ਨੂੰ ਦੁਬਾਰਾ ਕਿਹਾ ਕਿ ਇਹ ਉਸ ਦਾ ਖਾਣਾ ਹੈ ਤਾਂ ਲੜਕੇ ਨੇ ਕਿਹਾ, ‘ਮੈਂ ਕੀ ਕਰਾਂ।’

ਇੰਸਟਾਗ੍ਰਾਮ ‘ਤੇ ਉਪਭੋਗਤਾਵਾਂ ਦੀਆਂ ਪ੍ਰਤੀਕਿਰਿਆਵਾਂ

ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ (amanbjaiswal) ‘ਤੇ ਸ਼ੇਅਰ ਕਰਦੇ ਹੋਏ, ਅਮਨ ਜੈਸਵਾਲ ਨੇ ਲਿਖਿਆ, ‘ਓਲਾ, ਇਸ ਤਰ੍ਹਾਂ ਤੁਹਾਡੇ ਡਿਲੀਵਰੀ ਪਾਰਟਨਰ ਆਪਣਾ ਕੰਮ ਕਰ ਰਹੇ ਹਨ। ਪਹਿਲਾਂ ਉਸ ਨੇ ਕਿਹਾ ਕਿ ਉਹ ਆਉਣ ਲਈ 10 ਰੁਪਏ ਹੋਰ ਵਸੂਲ ਕਰੇਗਾ। ਪਹਿਲਾਂ ਇਨਕਾਰ ਕਰਨ ਤੋਂ ਬਾਅਦ ਮੈਂ ਕਿਹਾ ਠੀਕ ਹੈ ਮੈਂ ਦੇਵਾਂਗਾ ਕਿਹਾ। ਇਸ ਤੋਂ ਬਾਅਦ ਉਸ ਨੇ ਮੈਨੂੰ 45 ਮਿੰਟ ਤੱਕ ਇੰਤਜ਼ਾਰ ਕਰਵਾਇਆ। ਜਦੋਂ ਮੈਂ ਉਸਨੂੰ ਲੱਭਿਆ ਤਾਂ ਉਸਨੇ ਇਹ ਸਭ ਕਿਹਾ।

ਕਈ ਯੂਜ਼ਰਸ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਲਿਖਿਆ- ਬਾਅਦ ਵਿੱਚ ਇਹ ਲੋਕ ਫਿਰ ਗਰੀਬ ਕਹਿ ਕੇ ਹਮਦਰਦੀ ਹਾਸਲ ਕਰਨਗੇ। ਇਕ ਹੋਰ ਨੇ ਲਿਖਿਆ- ਇਹ ਲੋਕ 500 ਰੁਪਏ ਕਮਾਉਂਦੇ ਹਨ। ਤੁਸੀਂ ਉਨ੍ਹਾਂ ਨਾਲ ਕਿਉਂ ਬਹਿਸ ਕਰ ਰਹੇ ਹੋ? ਕੰਪਨੀ ਨੂੰ ਸ਼ਿਕਾਇਤ ਕਰੋ। ਤੀਜੇ ਯੂਜ਼ਰ ਨੇ ਲਿਖਿਆ- ਸਾਰੇ ਡਿਲੀਵਰੀ ਬੁਆਏ ਇੱਕੋ ਜਿਹੇ ਨਹੀਂ ਹੁੰਦੇ। ਕੁਝ ਚੰਗੇ ਵੀ ਹਨ।

Exit mobile version