Shocking Video: ਓਏ ਤੇਰੀ! ਖਤਰਨਾਕ ਸਟੰਟ ਕਰਨਾ ਸ਼ਖਸ ਨੂੰ ਪਿਆ ਭਾਰੀ, ਇੱਕ ਝਟਕੇ ਵਿੱਚ ਤੁੜਵਾ ਲਈ ਗਰਦਨ | viral video boy-performed-stunt-and-broke-his-neck-shocking-clip-goes-viral-users comments full detail in punjabi Punjabi news - TV9 Punjabi

Shocking Video: ਓਏ ਤੇਰੀ! ਖਤਰਨਾਕ ਸਟੰਟ ਕਰਨਾ ਸ਼ਖਸ ਨੂੰ ਪਿਆ ਭਾਰੀ, ਇੱਕ ਝਟਕੇ ਵਿੱਚ ਤੁੜਵਾ ਲਈ ਗਰਦਨ

Updated On: 

28 Jun 2024 12:56 PM

Stunt Viral Video: ਤੁਸੀਂ ਅੱਜ ਤੱਕ ਕਈ ਸਟੰਟ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ਚ ਲੋਕ ਖੁਦ ਨੂੰ ਫੇਮਸ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਟੰਟ ਕਰਦੇ ਹਨ। ਉਨ੍ਹਾਂ ਨੂੰ ਦੇਖ ਕੇ ਇਕ ਗੱਲ ਸਮਝ ਆਉਂਦੀ ਹੈ ਕਿ ਜਿਵੇਂ ਉਨ੍ਹਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। ਹੁਣ ਸਾਹਮਣੇ ਆਈ ਇਹ ਵੀਡੀਓ ਹੀ ਵੇਖ ਲਵੋ.....ਜਿਸ ਵਿੱਚ ਇੱਕ ਮੁੰਡੇ ਨੇ ਰੀਲ ਬਣਾਉਣ ਦੇ ਚੱਕਰ ਵਿੱਚ ਆਪਣੀ ਗਰਦਨ ਤੁੜਵਾ ਲਈ।

Shocking Video: ਓਏ ਤੇਰੀ! ਖਤਰਨਾਕ ਸਟੰਟ ਕਰਨਾ ਸ਼ਖਸ ਨੂੰ ਪਿਆ ਭਾਰੀ, ਇੱਕ ਝਟਕੇ ਵਿੱਚ ਤੁੜਵਾ ਲਈ ਗਰਦਨ

X: @PalsSkit

Follow Us On

ਅੱਜ ਦੇ ਸਮੇਂ ‘ਚ ਲੋਕਾਂ ‘ਤੇ ਸਟੰਟ ਅਤੇ ਰੀਲਾਂ ਦਾ ਭੂਤ ਸਵਾਰ ਹੈ। ਹਾਲਾਤ ਇਹ ਹਨ ਕਿ ਲੋਕ ਇਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਆਪਣੇ ਆਪ ਨੂੰ ਮਸ਼ਹੂਰ ਬਣਾਉਣ ਲਈ ਆਪਣੀ ਜਾਨ ਵੀ ਖ਼ਤਰੇ ਵਿਚ ਪਾਉਂਦੇ ਹਨ। ਜੇਕਰ ਤੁਸੀਂ ਇੰਟਰਨੈੱਟ ਨੂੰ ਸਕ੍ਰੋਲ ਕਰੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਲੋਕਾਂ ‘ਚ ਸੁਰਖੀਆਂ ‘ਚ ਹੈ। ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਸੋਚ ਵਿੱਚ ਵੀ ਪੈ ਜਾਓਗੇ।

ਤੁਸੀਂ ਅੱਜ ਤੱਕ ਕਈ ਸਟੰਟ ਵੀਡੀਓ ਦੇਖੇ ਹੋਣਗੇ। ਜਿੱਥੇ ਅੱਜਕਲ ਲੋਕ ਖੁਦ ਨੂੰ ਮਸ਼ਹੂਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਟੰਟ ਕਰਦੇ ਹਨ। ਉਨ੍ਹਾਂ ਨੂੰ ਦੇਖ ਕੇ ਇਕ ਗੱਲ ਸਮਝ ਆਉਂਦੀ ਹੈ ਕਿ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। ਹੁਣ ਜ਼ਰਾ ਇਸ ਵੀਡੀਓ ਨੂੰ ਦੇਖੋ ਜੋ ਸਾਹਮਣੇ ਆਈ ਹੈ ਜਿੱਥੇ ਕੁਝ ਮੁੰਡੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਹਨ। ਇਸ ਦੌਰਾਨ, ਇੱਕ ਲੜਕਾ ਉੱਚਾਈ ਤੋਂ ਬੈਕਫਲਿਪ ਮਾਰਦਾ ਹੈ। ਜਿਸ ਤੋਂ ਬਾਅਦ ਉਸਦੀ ਹਾਲਤ ਅਜਿਹੀ ਹੋ ਜਾਂਦੀ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਕੌਣ ਹਨ ਇਹ ਲੋਕ ਅਤੇ ਕਿੱਥੋਂ ਆਉਂਦੇ ਹਨ?

ਇੱਥੇ ਵੇਖੋ ਵਾਇਰਲ ਵੀਡੀਓ

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕਿਆਂ ਦਾ ਇੱਕ ਗਰੁੱਪ ਇੱਕ ਖੇਤ ਵਿੱਚ ਬਣੇ ਇੱਕ ਛੋਟੇ ਜਿਹੇ ਕਮਰੇ ਦੀ ਛੱਤ ਉੱਤੇ ਖੜ੍ਹਾ ਹੈ ਅਤੇ ਹੇਠਾਂ ਉਨ੍ਹਾਂ ਦਾ ਦੋਸਤ ਉਨ੍ਹਾਂ ਦੀ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ। ਇਹ ਸਾਰੇ ਇਕੱਠੇ ਖੜ੍ਹੇ ਹੋ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਦੇਖ ਕੇ ਸਾਫ਼ ਸਮਝ ਆ ਰਿਹਾ ਹੈ ਕਿ ਇਹ ਲੋਕ ਇੱਥੇ ਰੀਲ ਬਣਾਉਣ ਲਈ ਇਕੱਠੇ ਹੋਏ ਹਨ।

ਇਹ ਵੀ ਪੜ੍ਹੋ – ਟ੍ਰੈਫਿਕ ਚ ਫਸਿਆ ਸ਼ਖਸ ਬਾਈਕ ਨੂੰ ਮੋਢੇ ਤੇ ਚੁੱਕ ਕੇ ਤੁਰਿਆ ਤਾਂ ਲੋਕਾਂ ਨੇ ਕਿਹਾ- ਇਹ ਹੈ ਰੀਅਲ ਲਾਈਫ ਬਾਹੂਬਲੀ

ਇਸ ਦੌਰਾਨ ਉਨ੍ਹਾਂ ‘ਚੋਂ ਇਕ ਨੇ ਉਥੋਂ ਛਾਲ ਮਾਰ ਦਿੰਦਾ ਹੈ ਅਤੇ ਗਰਦਨ ਦੇ ਬਲ ਜ਼ਮੀਨ ਦੇ ਡਿੱਗਦਾ। ਇਸ ਦੌਰਾਨ ਉਸ ਦੀ ਗਰਦਨ ‘ਤੇ ਜੋਰ ਦਾ ਝਟਕਾ ਲੱਗਦਾ ਹੈ। ਉਸ ਨੂੰ ਉੱਠਣ ‘ਚ ਮੁਸ਼ਕਲ ਹੁੰਦੀ ਹੈ ਅਤੇ ਉਹ ਆਪਣੀ ਗਰਦਨ ਨੂੰ ਸਿੱਧਾ ਕਰ ਕੇ ਜ਼ਮੀਨ ‘ਤੇ ਲੇਟਿਆ ਹੋਇਆ ਦਿਖਾਈ ਦਿੰਦਾ ਹੈ। ਇਹ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Exit mobile version