Shocking News: ਜੂਏ 'ਚ ਜਿੱਤੇ 33 ਕਰੋੜ ਰੁਪਏ, ਖੁਸ਼ੀ 'ਚ ਨੱਚਦੇ ਹੋਏ ਵਿਅਕਤੀ ਨੂੰ ਆਇਆ Heart Attack - ਵੀਡੀਓ ਵਾਇਰਲ | Person won 33 crore won in gambling heart attack came while celebrating know full news details in Punjabi Punjabi news - TV9 Punjabi

Shocking News: ਜੂਏ ‘ਚ ਜਿੱਤੇ 33 ਕਰੋੜ ਰੁਪਏ, ਖੁਸ਼ੀ ‘ਚ ਨੱਚਦੇ ਹੋਏ ਵਿਅਕਤੀ ਨੂੰ ਆਇਆ Heart Attack – ਵੀਡੀਓ ਵਾਇਰਲ

Updated On: 

30 Jun 2024 15:03 PM

Viral Heart Attack Video: ਅੱਜਕੱਲ੍ਹ ਹਰਟ ਅਟੈਕ ਦੀਆਂ ਖ਼ਬਰਾਂ ਬਹੁਤ ਦੇਖਣ ਨੂੰ ਮਿਲ ਦੀਆਂ ਹਨ। ਅਜਿਹੀ ਹੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਖ਼ਬਰ ਸਿੰਗਾਪੁਰ ਦੀ ਹੈ। ਜਿੱਥੇ ਜੂਆ ਖੇਡਦੇ ਸਮੇਂ ਇਕ ਵਿਅਕਤੀ ਨੂੰ ਹਰਟ ਅਟੈਕ ਆ ਗਿਆ। ਉਸ ਨੇ ਜੂਏ ਵਿੱਚ 33 ਕਰੋੜ ਰੁਪਏ ਜਿੱਤੇ। ਪਰ ਜਸ਼ਨ ਮਨਾਉਂਦੇ ਸਮੇਂ ਉਸ ਨਾਲ ਉਹ ਹੋ ਗਿਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Shocking News: ਜੂਏ ਚ ਜਿੱਤੇ 33 ਕਰੋੜ ਰੁਪਏ, ਖੁਸ਼ੀ ਚ ਨੱਚਦੇ ਹੋਏ ਵਿਅਕਤੀ ਨੂੰ ਆਇਆ Heart Attack - ਵੀਡੀਓ ਵਾਇਰਲ

ਜੂਏ 'ਚ ਜਿੱਤੇ 33 ਕਰੋੜ ਰੁਪਏ, ਜ਼ਮਨ ਮਨਾਉਂਦੇ ਸਮੇਂ ਆ ਗਿਆ ਹਰਟ ਅਟੈਕ

Follow Us On

ਜ਼ਿੰਦਗੀ ਬਹੁਤ ਅਜੀਬ ਹੈ। ਬਹੁਤ ਹੀ ਅਨਪ੍ਰੀਡੀਕਟੇਬਲ ਹੁੰਦੀ ਹੈ। ਕੁਝ ਨਹੀਂ ਕਿਹਾ ਜਾ ਸਕਦਾ ਕਦੋਂ ਕੀ ਹੋ ਜਾਵੇ। ਜ਼ਿੰਦਗੀ ਵਿਚ ਕਦੋਂ ਅਜਿਹੇ ਮੂਵਮੈਂਟਸ ਆ ਜਾਣ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਸਕਦਾ ਹੈ। ਪੈਸਾ ਕਮਾਉਣ ਲਈ ਲੋਕ ਕੀ ਨਹੀਂ ਕਰਦੇ? ਨੌਕਰੀ, ਵਪਾਰ ਸਭ ਕਰਦੇ ਹਨ। ਪਰ ਕੁਝ ਲੋਕ ਸ਼ਾਰਟਕੱਟ ਅਪਣਾਉਂਦੇ ਹਨ। ਜਿਵੇਂ ਸੱਟੇਬਾਜ਼ੀ ਅਤੇ ਜੂਆ।

ਕੁਝ ਲੋਕਾਂ ਨੂੰ ਇਸ ਤੋਂ ਪੈਸੇ ਮਿਲਦੇ ਹਨ। ਪਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ। ਪਰ ਜੇਕਰ ਤੁਸੀਂ ਜੂਏ ਵਿੱਚ ਕਰੋੜਾਂ ਰੁਪਏ ਜਿੱਤਦੇ ਹੋ ਤਾਂ ਕਰੋੜਾਂ ਰੁਪਏ ਜਿੱਤਣ ‘ਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ। ਸਪੱਸ਼ਟ ਹੈ ਕਿ ਤੁਹਾਡੀ ਖੁਸ਼ੀ ਦਾ ਠਿਕਾਨਾ ਨਹੀਂ ਰਵੇਗਾ ਅਤੇ ਜਸ਼ਨ ਮਨਾਓਗੇ। ਅਜਿਹਾ ਹੀ ਕੁਝ ਸਿੰਗਾਪੁਰ ‘ਚ ਇਕ ਵਿਅਕਤੀ ਨਾਲ ਹੋਇਆ, ਜਿਸ ਨੇ ਜੂਏ ‘ਚ 33 ਕਰੋੜ ਰੁਪਏ ਜਿੱਤੇ। ਪਰ ਜਸ਼ਨ ਮਨਾਉਂਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਅਕਸਰ ਜਦੋਂ ਲੋਕਾਂ ਦੇ ਜੀਵਨ ਵਿੱਚ ਕੁਝ ਬਹੁਤ ਵਧੀਆ ਵਾਪਰਦਾ ਹੈ। ਤਾਂ ਉਹ ਸੁਭਾਵਿਕ ਜ਼ਸ਼ਨ ਮਨਾਉਣਦੇ ਹਨ ਅਤੇ ਅਚਾਨਕ ਮਿਲੀ ਖੁਸ਼ੀ ਸਾਨੂੰ ਸੈਲੀਬ੍ਰੇਟ ਕਰਨ ਲਈ ਹੋਰ ਪ੍ਰੇਰਿਤ ਕਰਦੀ ਹੈ। ਪਰ ਧਿਆਨ ਰੱਖਣਾ ਚਾਹੀਦਾ ਹੈ ਕਿ ਕੁਝ ਅਜਿਹਾ ਨਾ ਹੋ ਜਾਵੇ ਜਿਸ ਦਾ ਬੁਰਾ ਅਸਰ ਤੁਹਾਡੀ ਸਿਹਤ ‘ਤੇ ਦੇਖਣ ਨੂੰ ਮਿਲੇ। ਉਦਾਹਰਣ ਵਜੋਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਵਿਕਟ ਲੈਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਜ਼ਖਮੀ ਹੋ ਗਏ ਸੀ। ਜਿਸ ਕਾਰਨ ਉਨ੍ਹਾਂ ਨੂੰ ਵੱਡੇ ਮੈਚ ਤੋਂ ਬਾਹਰ ਹੋਣਾ ਪਿਆ।

ਇਹ ਵੀ ਪੜ੍ਹੋ- ਪਾਰਕ ਚ ਅਚਾਨਕ ਭਿੜ ਗਏ ਦੋ ਕੰਗਾਰੂ, ਲੜਾਈ ਦਾ ਵੀਡੀਓ ਹੋ ਰਿਹਾ ਵਾਇਰਲ

ਇਸੇ ਤਰ੍ਹਾਂ ਸਿੰਗਾਪੁਰ ਵਿੱਚ ਇੱਕ ਵਿਅਕਤੀ ਨੇ ਜੂਏ ਵਿੱਚ 33 ਕਰੋੜ ਰੁਪਏ ਜਿੱਤੇ। ਹੁਣ ਜ਼ਾਹਿਰ ਹੈ ਕਿ ਜੇਕਰ ਕੋਈ ਇੰਨੇ ਪੈਸੇ ਜਿੱਤਦਾ ਹੈ ਤਾਂ ਉਹ ਜਸ਼ਨ ਮਨਾਏਗਾ। ਸਿੰਗਾਪੁਰ ਦੇ ਮਰੀਨਾ ਬੇ ਸੈਂਡਜ਼ ਕੈਸੀਨੋ ‘ਚ ਇਕ ਵਿਅਕਤੀ ਨੇ 4 ਮਿਲੀਅਨ ਡਾਲਰ ਯਾਨੀ ਕਰੀਬ 33 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ। ਜਿੱਤ ਦੀ ਖੁਸ਼ੀ ਅਤੇ ਜੋਸ਼ ਇੰਨਾ ਸੀ ਕਿ ਉਸ ਆਦਮੀ ਨੂੰ ਖੁਸ਼ੀ ਦੇ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @OliLondonTV ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 4.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ‘ਤੇ ਲੋਕਾਂ ਵਲੋਂ ਕਾਫੀ ਕਮੈਂਟਸ ਆ ਰਹੇ ਹਨ। ਇਸ ‘ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਰੌਲਾ ਪਾਉਣ ਦੀ ਬਜਾਏ ਉਸ ਨੂੰ ਸੀਪੀਆਰ ਦੇਣਾ ਬਿਹਤਰ ਹੁੰਦਾ।’ ਇਕ ਹੋਰ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, ‘ਕੀ ਉਸ ਦੇ ਪਰਿਵਾਰ ਨੂੰ ਅਜੇ ਵੀ ਪੈਸੇ ਮਿਲਣਗੇ? । ਫਿਰ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਉਹ ਮਰਦੇ ਸਮੇਂ ਖੁਸ਼ ਸੀ।’

Exit mobile version