ਕਮਾਲ ਦਾ ਜੁਗਾੜ! ਇਕ ਮਿੰਟ 'ਚ ਆਲੀਸ਼ਾਨ ਰੈਸਟੋਰੈਂਟ 'ਚ ਬਦਲਿਆ ਟਰੱਕ, ਦੇਖ ਕੇ ਹੈਰਾਨ ਰਹਿ ਗਏ ਲੋਕ | truck transformed into a luxurious restaurant watch viral video Punjabi news - TV9 Punjabi

ਕਮਾਲ ਦਾ ਜੁਗਾੜ! ਇਕ ਮਿੰਟ ‘ਚ ਆਲੀਸ਼ਾਨ ਰੈਸਟੋਰੈਂਟ ‘ਚ ਬਦਲਿਆ ਟਰੱਕ, ਦੇਖ ਕੇ ਹੈਰਾਨ ਰਹਿ ਗਏ ਲੋਕ

Updated On: 

22 Jun 2024 14:14 PM

ਇਕ ਵਿਅਕਤੀ ਨੇ ਆਪਣੇ ਟਰੱਕ ਨੂੰ ਇਸ ਤਰ੍ਹਾਂ ਮੋਡੀਫਾਈ ਕੀਤਾ ਹੈ ਕਿ ਇਹ ਇਕ ਮਿੰਟ ਵਿਚ ਇਕ ਆਲੀਸ਼ਾਨ ਰੈਸਟੋਰੈਂਟ ਵਿਚ ਬਦਲ ਜਾਂਦਾ ਹੈ। ਯਕੀਨਨ ਤੁਸੀਂ ਅਜਿਹਾ ਰੈਸਟੋਰੈਂਟ ਕਦੇ ਨਹੀਂ ਦੇਖਿਆ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੋਬਾਈਲ ਰੈਸਟੋਰੈਂਟ ਚੀਨ ਵਿੱਚ ਮੌਜੂਦ ਹੈ, ਪਰ ਇਸਦਾ ਮਾਲਕ ਕੌਣ ਹੈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ ਲੋਕ ਇਸ ਅਨੋਖੇ ਰੈਸਟੋਰੈਂਟ ਨੂੰ ਕਾਫੀ ਪਸੰਦ ਕਰ ਰਹੇ ਹਨ।

ਕਮਾਲ ਦਾ ਜੁਗਾੜ! ਇਕ ਮਿੰਟ ਚ ਆਲੀਸ਼ਾਨ ਰੈਸਟੋਰੈਂਟ ਚ ਬਦਲਿਆ ਟਰੱਕ, ਦੇਖ ਕੇ ਹੈਰਾਨ ਰਹਿ ਗਏ ਲੋਕ

ਵਾਇਰਲ ਵੀਡੀਓ (Pic Source: x/@froggyups)

Follow Us On

ਸੋਸ਼ਲ ਮੀਡੀਆ ‘ਤੇ ਇਕ ਅਨੋਖੇ ਮੋਡੀਫਿਕੇਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਦਰਅਸਲ, ਚੀਨ ਵਿੱਚ ਇੱਕ ਵਿਅਕਤੀ ਨੇ ਆਪਣੇ ਟਰੱਕ ਨੂੰ ਇੱਕ ਆਲੀਸ਼ਾਨ ਰੈਸਟੋਰੈਂਟ ਵਿੱਚ ਬਦਲ ਦਿੱਤਾ ਹੈ। ਇਹ ਟਰੱਕ ਦੇਖਣ ‘ਚ ਆਮ ਟਰੱਕ ਵਰਗਾ ਲੱਗਦਾ ਹੈ ਪਰ ਜਿਵੇਂ ਹੀ ਇਹ ਖੁੱਲ੍ਹਦਾ ਹੈ, ਇਹ ਇਕ ਆਲੀਸ਼ਾਨ ਰੈਸਟੋਰੈਂਟ ‘ਚ ਬਦਲ ਜਾਂਦਾ ਹੈ।

ਇਨ੍ਹੀਂ ਦਿਨੀਂ ਹੈਰਾਨੀਜਨਕ ਟ੍ਰਾਂਸਫੋਰਮੇਸ਼ਨ ਦੇਖਣ ਨੂੰ ਮਿਲ ਰਹੇ ਹਨ। ਕਈ ਵਾਰ ਕੋਈ ਔਰਤ ਮੇਕਅੱਪ ਰਾਹੀਂ ਅਜਿਹੀ ‘ਹੂਰ ਦੀ ਪਰੀ’ ਬਣ ਜਾਂਦੀ ਹੈ ਕਿ ਉਸ ਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ, ਤਾਂ ਕੋਈ ਜੁਗਾੜ ਰਾਹੀਂ ਬੱਸ-ਟਰੱਕ ਨੂੰ ਆਪਣਾ ਘਰ ਬਣਾ ਰਿਹਾ ਹੁੰਦਾ ਹੈ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡ ਕੇ ਵਾਹਨਾਂ ਨੂੰ ਆਪਣਾ ਘਰ ਬਣਾ ਲਿਆ ਹੈ। ਕਈਆਂ ਨੇ ਬੱਸ ਵਿੱਚ ਆਪਣਾ ਘਰ ਬਣਾ ਲਿਆ ਹੈ ਅਤੇ ਕਈਆਂ ਨੇ ਟਰੱਕ ਵਿੱਚ ਹੀ ਮੋਡੀਫਿਕੇਸ਼ਨ ਕੀਤੀ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਸ਼ਾਨਦਾਰ ਮੋਡੀਫਿਕੇਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਦਰਅਸਲ, ਇਕ ਵਿਅਕਤੀ ਨੇ ਆਪਣੇ ਟਰੱਕ ਨੂੰ ਇਸ ਤਰ੍ਹਾਂ ਮੋਡੀਫਾਈ ਕੀਤਾ ਹੈ ਕਿ ਇਹ ਇਕ ਮਿੰਟ ਵਿਚ ਇਕ ਆਲੀਸ਼ਾਨ ਰੈਸਟੋਰੈਂਟ ਵਿਚ ਬਦਲ ਜਾਂਦਾ ਹੈ। ਯਕੀਨਨ ਤੁਸੀਂ ਅਜਿਹਾ ਰੈਸਟੋਰੈਂਟ ਕਦੇ ਨਹੀਂ ਦੇਖਿਆ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੋਬਾਈਲ ਰੈਸਟੋਰੈਂਟ ਚੀਨ ਵਿੱਚ ਮੌਜੂਦ ਹੈ, ਪਰ ਇਸਦਾ ਮਾਲਕ ਕੌਣ ਹੈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ ਲੋਕ ਇਸ ਅਨੋਖੇ ਰੈਸਟੋਰੈਂਟ ਨੂੰ ਕਾਫੀ ਪਸੰਦ ਕਰ ਰਹੇ ਹਨ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿਅਕਤੀ ਇੱਕ ਬਟਨ ਰਾਹੀਂ ਟਰੱਕ ਨੂੰ ਪਿਛਲੇ ਪਾਸੇ ਤੋਂ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਜਿਵੇਂ ਹੀ ਟਰੱਕ ਖੁੱਲ੍ਹਦਾ ਹੈ, ਅੰਦਰ ਇੱਕ ਬੋਰਡ ਦਿਖਾਈ ਦਿੰਦਾ ਹੈ ਅਤੇ ਉਸ ਤੋਂ ਬਾਅਦ ਟਰੱਕ ਦੀ ਅਸਲ ਮੋਡੀਫਿਕੇਸ਼ਨ ਦੇਖੀ ਜਾ ਸਕਦੀ ਹੈ। ਉਹ ਟਰੱਕ ਇਕ ਆਲੀਸ਼ਾਨ ਰੈਸਟੋਰੈਂਟ ਬਣ ਜਾਂਦਾ ਹੈ, ਜਿਸ ਦੇ ਅੰਦਰ ਇਕ ਸਮੇਂ ਵਿਚ 25-30 ਲੋਕ ਆਰਾਮ ਨਾਲ ਬੈਠ ਕੇ ਖਾਣਾ ਖਾ ਸਕਦੇ ਹਨ ਅਤੇ ਇਹ ਮੋਬਾਈਲ ਰੈਸਟੋਰੈਂਟ ਇੰਨਾ ਸ਼ਾਨਦਾਰ ਦਿਖਾਈ ਦਿੰਦਾ ਹੈ ਕਿ ਜ਼ਮੀਨ ‘ਤੇ ਬਣੇ ਰੈਸਟੋਰੈਂਟ ਵੀ ਇਸ ਦੇ ਸਾਹਮਣੇ ਫੇਲ ਹੋ ਜਾਂਦੇ ਹਨ।

ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @froggyups ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, ‘ਇਹ ਚੀਨੀ ਫੂਡ ਟਰੱਕ ਇੱਕ ਮਿੰਟ ਦੇ ਅੰਦਰ ਰੈਸਟੋਰੈਂਟ ਵਿੱਚ ਬਦਲ ਜਾਂਦਾ ਹੈ’। ਵੀਡੀਓ ਦੇਖ ਕੇ ਕੋਈ ਹੈਰਾਨ ਹੈ ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ‘ਮੈਨੂੰ ਚਾਈਨੀਜ਼ ਦੁਆਰਾ ਬਣਾਈਆਂ ਕ੍ਰੇਜ਼ੀ ਚੀਜ਼ਾਂ ਪਸੰਦ ਹਨ’।

Exit mobile version