Viral Video: ਜੁਗਾੜ ਨਾਲ ਸਕੂਟਰ ਨੂੰ ਕੀਤਾ Modify, ਫਿਰ ਬਣ ਗਈ ਅਜਿਹੀ ਗਾੜੀ, ਵੀਡੀਓ ਦੇਖ ਕੇ ਆ ਜਾਵੇਗਾ ਮਜ਼ਾ | Scooter made with Judaag video viral read full news details in Punjabi Punjabi news - TV9 Punjabi

Viral Video: ਜੁਗਾੜ ਨਾਲ ਸਕੂਟਰ ਨੂੰ ਕੀਤਾ Modify, ਫੇਰ ਕੁਝ ਬਣ ਗਿਆ ਅਜਿਹਾ, ਵੀਡੀਓ ਵੇਖ ਕੇ ਆ ਜਾਵੇਗਾ ਮਜ਼ਾ

Published: 

07 Sep 2024 19:30 PM

Viral Video: ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਅਸੀਂ ਦੋਸਤਾਂ ਨਾਲ ਬਾਹਰ ਜਾਂਦੇ ਹਾਂ ਤਾਂ ਅਸੀਂ ਆਪਣੇ ਪਿਤਾ ਜੀ ਤੋਂ ਉਨ੍ਹਾਂ ਦੀ ਕਾਰ ਉਧਾਰੀ ਮੰਗਦੇ ਹਾਂ, ਤਾਂ ਜੋ ਸਾਰੇ ਇੱਕ ਹੀ ਕਾਰ ਵਿੱਚ ਬੈਠ ਕੇ ਸੈਰ ਦਾ ਆਨੰਦ ਲੈ ਸਕਣ। ਖੈਰ, ਅਜਿਹੇ ਵਿੱਚ ਪਿਤਾ ਜੀ ਤੁਰੰਤ ਨਾਂਹ ਕਹਿ ਦਿੰਦੇ ਹਨ। ਹੁਣ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਸਕੂਟਰ ਤੁਹਾਡੇ ਲਈ ਹੈ, ਜਿਸ 'ਚ ਤੁਸੀਂ ਆਪਣੇ ਦੋਸਤਾਂ ਨਾਲ ਆਰਾਮ ਨਾਲ ਸਫਰ ਕਰ ਸਕਦੇ ਹੋ।

Viral Video: ਜੁਗਾੜ ਨਾਲ ਸਕੂਟਰ ਨੂੰ ਕੀਤਾ Modify, ਫੇਰ ਕੁਝ ਬਣ ਗਿਆ ਅਜਿਹਾ, ਵੀਡੀਓ ਵੇਖ ਕੇ ਆ ਜਾਵੇਗਾ ਮਜ਼ਾ

ਜੁਗਾੜ ਨਾਲ ਸਕੂਟਰ ਨੂੰ ਕੀਤਾ Modify, ਫਿਰ ਬਣ ਗਈ ਅਜਿਹੀ ਗਾੜੀ

Follow Us On

ਇਸ ਤਰ੍ਹਾਂ ਨਾਲ ਜੇਕਰ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਜੁਗਾੜ ਨਾਲ ਚੱਲ ਰਹੀ ਹੈ। ਹਰ ਕੋਈ ਜੁਗਾੜ ਰਾਹੀਂ ਆਪਣੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਹੁਣ ਜੇਕਰ ਇਸ ਤਰ੍ਹਾਂ ਦੇਖੀਏ ਤਾਂ ਅਸੀਂ ਭਾਰਤੀ ਇਸ ਮਾਮਲੇ ‘ਚ ਸਭ ਤੋਂ ਅੱਗੇ ਹਾਂ ਪਰ ਦੁਨੀਆ ਦੇ ਹੋਰ ਲੋਕ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਹਨ। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜੁਗਾੜ ਰਾਹੀਂ ਆਪਣਾ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦੇ ਹਨ। ਹੁਣ ਸਿਰਫ ਇਸ ਵੀਡੀਓ ਨੂੰ ਦੇਖੋ ਜੋ ਸਾਹਮਣੇ ਆਇਆ ਹੈ। ਵੀਡੀਓ ਵਿੱਚ ਸਕੂਟਰ ਨੂੰ ਇਸ ਤਰ੍ਹਾਂ ਸੈੱਟ ਕੀਤਾ ਗਿਆ ਹੈ ਕਿ ਜਿੰਨੇ ਵੀ ਲੋਕ ਕਾਰ ‘ਚ ਬੈਠਣਗੇ, ਉਸ ‘ਚ ਆਰਾਮ ਨਾਲ ਬੈਠ ਸਕਣਗੇ।

ਅਕਸਰ ਤੁਸੀਂ ਜਦੋਂ ਵੀ ਦੋਸਤਾਂ ਨਾਲ ਬਾਹਰ ਜਾਂਦੇ ਹੋ ਹਾਂ ਤਾਂ ਜ਼ਰੂਰ ਆਪਣੇ ਪਿਤਾ ਜੀ ਤੋਂ ਕਾਰ ਉਧਾਰੀ ਮੰਗੀ ਹੋਵੇਗੀ, ਤਾਂ ਜੋ ਸਾਰੇ ਦੋਸਤ ਇੱਕੋ ਕਾਰ ਵਿੱਚ ਬੈਠ ਕੇ ਯਾਤਰਾ ਦਾ ਆਨੰਦ ਮਾਣ ਸਕੋ। ਅਜਿਹੇ ‘ਚ ਪਿਤਾ ਜਦੋਂ ਦੋਸਤਾਂ ਦਾ ਨਾਂ ਸੁਣਦੇ ਹੋਣੇ ਤੁਰੰਤ ਨਾਂਹ ਕਹਿ ਦਿੰਦੇ ਹੋਣਗੇ। ਹੁਣ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਸਕੂਟਰ ਤੁਹਾਡੇ ਲਈ ਹੈ। ਜਿਸ ‘ਚ ਤੁਸੀਂ ਆਪਣੇ ਦੋਸਤਾਂ ਨਾਲ ਆਰਾਮ ਨਾਲ ਘੁੰਮ ਸਕਦੇ ਹੋ ਅਤੇ ਇਸ ‘ਚ ਜ਼ਿਆਦਾ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਲੜਕੇ ਲੰਬੇ ਸਕੂਟਰ ‘ਤੇ ਬੈਠੇ ਹੋਏ ਹਨ ਅਤੇ ਮਸਤੀ ਨਾਲ ਇਸ ‘ਤੇ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਚਕਾਰਲੇ ਪੈਰਾਂ ਦੇ ਸਟੈਪ ਨੂੰ ਬਹੁਤ ਲੰਬਾ ਬਣਾਇਆ ਗਿਆ ਹੈ, ਜੋ ਕਿ ਆਮ ਸਕੂਟਰ ਤੋਂ ਬਿਲਕੁਲ ਵੱਖਰਾ ਹੈ। ਫੁੱਟ ਸਟੈਪ ਏਰੀਏ ‘ਤੇ ਸਟੂਲ ਰੱਖੇ ਗਏ ਹਨ। ਸਕੂਟਰ ਚਲਾ ਰਿਹਾ ਨੌਜਵਾਨ ਵੀ ਸਟੂਲ ‘ਤੇ ਬੈਠਾ ਹੈ ਅਤੇ ਉਸ ਦੇ ਪਿੱਛੇ ਇਕ ਨੌਜਵਾਨ ਵੀ ਸਟੂਲ ‘ਤੇ ਬੈਠਾ ਹੈ। ਭਾਵੇਂ ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਜੁਗਾੜ ਬਹੁਤ Solid ਹੈ।

ਇਹ ਵੀ ਪੜ੍ਹੋ- ਦਰਿਆਈ ਘੋੜੇ ਅੱਗੇ ਸ਼ੇਰ ਦੀ ਇੱਕ ਨਾ ਚੱਲੀ, ਵੇਖੋ ਕਿਵੇਂ ਭੱਜੇ ਕੇ ਬਚਾਈ ਜਾਨ

ਇਸ ਵੀਡੀਓ ਨੂੰ ਇੰਸਟਾ ‘ਤੇ amazingtaishun ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਲੱਖਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਇਹ ਜੁਗਾੜ Solid ਹੈ ਪਰ ਖਤਰਨਾਕ ਵੀ।’ ਜਦਕਿ ਦੂਜੇ ਨੇ ਲਿਖਿਆ, ‘ਇਸ ਸਕੂਟਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਦੋ ਸਕੂਟਰਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ।

Exit mobile version