Viral Video: ਪੈਰਾਂ ਨਾਲ ਰੇਵੜੀ ਬਣਾਉਣ ਵਾਲੇ ਵਿਅਕਤੀ ਦਾ ਵੀਡੀਓ ਹੋਇਆ ਵਾਇਰਲ, ਲੋਕਾਂ ਨੇ ਪੁੱਛਿਆ- ਇਹ ਕਿਹੜਾ ਫਲੇਵਰ ਹੈ? | Revari making process of Kanpur factory going viral know full news details in Punjabi Punjabi news - TV9 Punjabi

Viral Video: ਪੈਰਾਂ ਨਾਲ ਰੇਵੜੀ ਬਣਾਉਣ ਵਾਲੇ ਵਿਅਕਤੀ ਦਾ ਵੀਡੀਓ ਹੋਇਆ ਵਾਇਰਲ, ਲੋਕਾਂ ਨੇ ਪੁੱਛਿਆ- ਇਹ ਕਿਹੜਾ ਫਲੇਵਰ ਹੈ?

Updated On: 

28 Jun 2024 11:02 AM

Rewadi Making Viral Video: ਇਨ੍ਹੀਂ ਦਿਨੀਂ ਰੇਵੜੀ ਫੈਕਟਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰੇਵੜੀ ਬਣਾਉਣ ਦਾ ਤਰੀਕਾ ਦਿਖਾਇਆ ਜਾ ਰਿਹਾ ਹੈ। ਜੇਕਰ ਤੁਸੀਂ ਇਹ ਤਰੀਕਾ ਦੇਖ ਲਵੋਗੇ ਤਾਂ ਤੁਸੀਂ ਕਦੇ ਵੀ ਰੇਵੜੀ ਖਾਣਾ ਪਸੰਦ ਨਹੀਂ ਕਰੋਗੇ । ਲੋਕ ਇਸ ਵੀਡੀਓ ਨੂੰ ਕਾਫੀ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @terakyalenadena ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।

Viral Video: ਪੈਰਾਂ ਨਾਲ ਰੇਵੜੀ ਬਣਾਉਣ ਵਾਲੇ ਵਿਅਕਤੀ ਦਾ ਵੀਡੀਓ ਹੋਇਆ ਵਾਇਰਲ, ਲੋਕਾਂ ਨੇ ਪੁੱਛਿਆ- ਇਹ ਕਿਹੜਾ ਫਲੇਵਰ ਹੈ?

ਪੈਰਾਂ ਨਾਲ ਰੇਵੜੀ ਬਣਾਉਣ ਵਾਲੇ ਵਿਅਕਤੀ ਦਾ ਵੀਡੀਓ ਹੋਇਆ ਵਾਇਰਲ

Follow Us On

ਖਾਣੇ ਦੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਤੁਹਾਨੂੰ ਖੂਬ ਪਸੰਦ ਹੁੰਦੀਆਂ ਹਨ। ਜਿਨ੍ਹਾਂ ਦਾ ਜ਼ਿਕਰ ਕਰਦੇ ਹੀ ਤੁਹਾਡੇ ਮੂੰਹ ਵਿੱਚ ਪਾਣੀ ਵੀ ਆ ਜਾਂਦਾ ਹੈ। ਪਰ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਬਿਲਕੁਲ ਅਲਗ ਹੁੰਦੀ ਹੈ। ਜੇ ਤੁਸੀਂ ਇਸ ਪ੍ਰਕਿਰਿਆ ਨੂੰ ਦੇਖ ਲਓ, ਤਾਂ ਤੁਸੀਂ ਸ਼ਾਇਦ ਹੀ ਉਸ ਚੀਜ਼ ਨੂੰ ਦੁਬਾਰਾ ਖਾਣ ਬਾਰੇ ਸੋਚੋਗੇ। ਯੂਪੀ ਦੇ ਲੋਕ ਰੇਵੜੀ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ।

ਇਸੇ ਲਈ ਯੂਪੀ ਵਿੱਚ ਰੇਵੜੀ ਨੂੰ ਚੰਗੇ ਪੈਮਾਨੇ ‘ਤੇ ਬਣਾਇਆ ਜਾਂਦਾ ਹੈ। ਖਾਸ ਕਰਕੇ ਕਾਨਪੁਰ ਵਿੱਚ ਇਸ ਦੀਆਂ ਕਈ ਫੈਕਟਰੀਆਂ ਹਨ। ਪਰ ਜੇਕਰ ਤੁਸੀਂ ਰੇਵੜੀ ਬਣਾਉਣ ਦੀ ਪ੍ਰਕਿਰਿਆ ਨੂੰ ਦੇਖ ਲਿਆ ਤਾਂ ਤੁਹਾਡੇ ਲਈ ਇਸ ਨੂੰ ਖਾਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਨ੍ਹੀਂ ਦਿਨੀਂ ਰੇਵੜੀ ਫੈਕਟਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲੋਕ ਰੇਵੜੀ ਬਣਾ ਰਹੇ ਹਨ, ਪਰ ਇਸਨੂੰ ਬਣਾਉਣ ਲਈ ਉਹ ਹੱਥਾਂ ਦਾ ਨਹੀਂ ਸਗੋਂ ਪੈਰਾਂ ਦਾ ਇਸਤੇਮਾਲ ਕਰ ਰਹੇ ਹਨ।

ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਣਾਉਣ ਲਈ ਤੁਹਾਨੂੰ ਬਹੁਤ ਪ੍ਰੈਸ਼ਰ ਅਪਲਾਈ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਬਣਾਉਣ ਲਈ ਆਮ ਤੌਰ ‘ਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਪਰ ਭਾਰਤ ਵਿੱਚ, ਜਿੱਥੇ ਮਸ਼ੀਨਾਂ ਨਹੀਂ ਹਨ, ਜੁਗਾੜ ਵਰਤਿਆ ਜਾਂਦਾ ਹੈ। ਕਾਨਪੁਰ ਦੇ ਲੋਕ ਰੇਵੜੀ ਨੂੰ ਬਹੁਤ ਪਸੰਦ ਕਰਦੇ ਹਨ। ਇਸ ਨੂੰ ਖਾਸ ਕਰਕੇ ਸੰਕ੍ਰਾਂਤੀ ‘ਤੇ ਬਹੁਤ ਖਾਧਾ ਜਾਂਦਾ ਹੈ, ਇਸ ਲਈ ਕਾਨਪੁਰ ‘ਚ ਵੱਡੀ ਮਾਤਰਾ ਵਿੱਚ ਰੇਵੜੀ ਬਣਾਈ ਜਾਂਦੀ ਹੈ। ਪਰ ਜੇਕਰ ਤੁਸੀਂ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਦੇਖ ਲਵੋਗੇ ਤਾਂ ਤੁਸੀਂ ਕਦੇ ਵੀ ਰੇਵੜੀ ਨਹੀਂ ਖਾਓਗੇ।

ਵਾਇਰਲ ਹੋ ਰਹੀ ਵੀਡੀਓ ਵਿੱਚ ਕਾਨਪੁਰ ਦੀ ਇੱਕ ਰੇਵੜੀ ਫੈਕਟਰੀ ਦਿਖਾਈ ਦੇ ਰਹੀ ਹੈ, ਜਿਸ ਵਿੱਚ ਫੈਕਟਰੀ ਦੇ ਕਰਮਚਾਰੀ ਰੇਵੜੀ ਬਣਾਉਂਦੇ ਨਜ਼ਰ ਆ ਰਹੇ ਹਨ। ਪਹਿਲਾਂ ਉਹ ਬੋਰੀ ਵਿੱਚੋਂ ਖੰਡ ਕੱਢਦੇ ਹਨ। ਅਤੇ ਇਸ ਤੋਂ ਬਾਅਦ ਇਸ ਵਿੱਚ ਹੋਰ ਸਮੱਗਰੀ ਮਿਲਾਉਂਦੇ ਹਨ। ਇਸ ਤੋਂ ਬਾਅਦ ਉਹ ਪਾਣੀ ‘ਚ ਚੀਨੀ ਮਿਲਾ ਕੇ ਚਾਸਨੀ ਬਣਾ ਰਹੇ ਹਨ। ਇਸ ਤੋਂ ਬਾਅਦ ਇਸਨੂੰ ਠੰਡਾ ਹੋਣ ਲਈ ਛੱਡ ਦਿੱਤਾ ਜਾਂਦਾ ਹੈ। ਜਦੋਂ ਇਹ ਠੰਡਾ ਹੋ ਜਾਂਦਾ ਹੈ ਤਾਂ ਉਹ ਪੈਰਾਂ ਨਾਲ ਉਸ ਨੂੰ ਗੁੰਨਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਪ੍ਰੋਸੈਸ ਖੂਬ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪੈਰ ਫਿਸਲਣ ਨਾਲ ਮਰੀਨ ਡਰਾਈਵ ‘ਚ ਡਿੱਗੀ ਔਰਤ, ਪੁਲਿਸ ਨੇ ਇੰਝ ਬਚਾਈ ਜਾਨ

ਇਸ ਵੀਡੀਓ ਨੂੰ ਹੁਣ ਤੱਕ 6.5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ‘ਤੇ ਲੋਕਾਂ ਵੱਲੋਂ ਕਾਫੀ ਕਮੈਂਟਸ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਮੈਂ ਸੰਕ੍ਰਾਂਤੀ ‘ਤੇ ਯੂਪੀ ਨਹੀਂ ਆ ਰਿਹਾ।’ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਅੱਛਾ, ਮੈਨੂੰ ਨਹੀਂ ਪਤਾ ਕਿ ਇਹ ਕਿਹੜੀ ਫੂਡ ਆਈਟਮ ਹੈ, ਪਰ ਇਹ ਜੋ ਵੀ ਹੈ, ਇਸ ਨੂੰ ਬਣਾਉਣ ਦਾ ਤਰੀਕਾ ਥੋੜ੍ਹਾ ਕੈਜ਼ੂਅਲ ਹੈ।’ ਇਕ ਹੋਰ ਯੂਜ਼ਰ ਨੇ ਕਿਹਾ, ‘ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਬਣਦੇ ਹੋਏ ਦੇਖ ਕੇ ਤੁਸੀਂ ਕਦੇ ਨਹੀਂ ਖਾਓਗੇ।’

Exit mobile version