Viral: ਸ਼ਖਸ ਨੇ ਘਰ ‘ਚ ਇਸ ਤਰ੍ਹਾਂ ਲਗਾਈਆਂ ਲੜੀਆਂ, ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ VIDEO

Updated On: 

29 Oct 2024 11:24 AM IST

Viral Video: ਭਾਰਤ ਵਿੱਚ ਜਦੋਂ ਵੀ ਕੋਈ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਜਿਵੇਂ ਕਿ ਦੀਵਾਲੀ ਤਾਂ ਲੋਕ ਹਫ਼ਤੇ ਪਹਿਲਾਂ ਤੋਂ ਹੀ ਆਪਣੇ ਘਰਾਂ ਦੀਆਂ ਸਾਫ-ਸਫਾਈਆਂ, ਸਜਾਵਟ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਫੈਂਸੀ ਲਾਈਟਾਂ ਤੇ ਚਾਈਨੀਜ਼ ਲੜੀਆਂ ਦੀ ਚਕਾਚੌਂਦ ਨਾਲ ਘਰ ਦੀ ਸੁੰਦਰਤਾ ਨੂੰ ਹੋਰ ਵਧਾਉਂਦੇ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ 'ਤੇ ਇਕ ਘਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਹੇ ਘਰ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ ਪਰ ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

Viral: ਸ਼ਖਸ ਨੇ ਘਰ ਚ ਇਸ ਤਰ੍ਹਾਂ ਲਗਾਈਆਂ ਲੜੀਆਂ, ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ VIDEO

ਸ਼ਖਸ ਨੇ ਘਰ ਨੂੰ ਇਸ ਤਰ੍ਹਾਂ ਸਜਾਇਆ ਕਿ ਵਾਇਰਲ ਹੋ ਗਿਆ VIDEO

Follow Us On

ਦੀਵਾਲੀ ਆਉਣ ਵਾਲੀ ਹੈ ਅਤੇ ਤੁਸੀਂ ਯਕੀਨੀ ਤੌਰ ‘ਤੇ ਇਸ ਨੂੰ ਲੈ ਕੇ ਉਤਸ਼ਾਹਿਤ ਹੋਵੋਗੇ। ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇੰਤਜ਼ਾਰ ਕਰਦਾ ਹੈ। ਤਿਉਹਾਰ ਦੇ ਆਉਣ ਤੋਂ ਪਹਿਲਾਂ ਹੀ ਇਸ ਦੇ ਨਜ਼ਾਰਾ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਦੇ ਹਨ। ਪੁਰਾਣੇ ਜਾਂ ਬਹੁਤ ਵਾਇਰਲ ਵੀਡੀਓ ਇੱਕ ਵਾਰ ਫਿਰ ਵਾਇਰਲ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਵੀਡੀਓਜ਼ ‘ਚ ਕੁਝ ਨਵੇਂ ਵੀਡੀਓ ਵੀ ਵਾਇਰਲ ਹੁੰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਘਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਨੇ ਆਪਣੇ ਘਰ ਨੂੰ ਉਸੇ ਤਰ੍ਹਾਂ ਸਜਾਇਆ ਹੈ ਜਿਵੇਂ ਲੋਕ ਆਮ ਤੌਰ ‘ਤੇ ਦੀਵਾਲੀ ਦੌਰਾਨ ਕਰਦੇ ਹਨ। ਪਰ ਇਸ ਵਿਅਕਤੀ ਦੇ ਘਰ ਦੀ ਸਜਾਵਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੇ ਘਰ ਦੀ ਬਾਹਰੀ ਕੰਧ ਨੂੰ ਲਾਈਟਾਂ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ। ਅਤੇ ਇਸ ਵਿੱਚ ਇੱਕ ਜਾਂ ਦੋ ਨਹੀਂ ਸਗੋਂ ਕਈ ਤਰ੍ਹਾਂ ਦੀਆਂ ਲਾਈਟਾਂ ਹਨ ਜੋ ਇੱਕ ਇੱਕ ਕਰਕੇ ਬਲ ਰਹੀਆਂ ਹਨ। ਇੰਨੀ ਤੇਜ਼ੀ ਨਾਲ ਬਦਲਦੀਆਂ ਲਾਈਟਾਂ ਨੂੰ ਦੇਖ ਕੇ ਤੁਹਾਨੂੰ ਇੱਕ ਪਲ ਲਈ ਕਲੱਬ ਦੀ ਯਾਦ ਆ ਜਾਵੇਗੀ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦਾ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਵੀਡੀਓ ਨੇ ਇੰਟਰਨੈੱਟ ਲੋਕਾਂ ਦਾ ਕਾਫੀ ਧਿਆਨ ਖਿੱਚਿਆ ਹੈ।

ਇਹ ਵੀ ਪੜ੍ਹੋ- ਛੋਟੇ ਬੱਚੇ ਦਾ ਵੱਡਾ ਦਿਲ ਦੇਖ ਕੇ ਤੁਹਾਨੂੰ ਵੀ ਹੋ ਜਾਵੇਗਾ ਪਿਆਰ, ਵੀਡੀਓ VIRAL

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @Niteshshukla51 ਨਾਮ ਦੇ ਅਕਾਊਂਟ ਵੱਲੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੈਂ ਇਸ ਦੀਵਾਲੀ ‘ਤੇ ਇਸੇ ਤਰ੍ਹਾਂ ਦੀ ਝਾਲਰਾਂ ਅਤੇ ਲਾਈਟਾਂ ਲਗਾਉਣ ਬਾਰੇ ਸੋਚ ਰਿਹਾ ਹਾਂ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 49 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਇਹ ਬਹੁਤ ਖਤਰਨਾਕ ਲਾਈਟਾਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਿਹੋ ਜਿਹੀ ਲਾਈਟਿੰਗ ਹੈ। ਤੀਜੇ ਯੂਜ਼ਰ ਨੇ ਲਿਖਿਆ- ਵਾਹ, ਕੀ ਗੱਲ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਭਾਈ, ਤੁਹਾਨੂੰ ਅਜਿਹੀ ਝਾਲਰ ਕਿੱਥੋਂ ਮਿਲਗੀ?