Viral Video: ਜੁੱਤਿਆਂ ਨੂੰ ਭਿੱਜਣ ਤੋਂ ਬਚਾਉਣ ਲਈ ਹੱਥਾਂ 'ਤੇ ਤੁਰਦਾ ਨਜ਼ਰ ਆਇਆ ਸ਼ਖਸ, ਵੀਡੀਓ ਦੇਖੋ | Person seen walking on his hands in a rainy day to save his shoes from getting wet video viral read full news details in Punjabi Punjabi news - TV9 Punjabi

Viral Video: ਜੁੱਤਿਆਂ ਨੂੰ ਭਿੱਜਣ ਤੋਂ ਬਚਾਉਣ ਲਈ ਹੱਥਾਂ ‘ਤੇ ਤੁਰਦਾ ਨਜ਼ਰ ਆਇਆ ਸ਼ਖਸ, ਵੀਡੀਓ ਦੇਖੋ

Updated On: 

23 Aug 2024 11:10 AM

Viral Video: ਵਿਅਕਤੀ ਨੇ ਮੀਂਹ ਤੋਂ ਜੁੱਤੇ ਬਚਾਉਣ ਲਈ ਅਜਿਹਾ ਜੁਗਾੜ ਲਗਾਇਆ ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਵੱਖ-ਵੱਖ ਤਰਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ। ਮੁੰਡੇ ਦਾ ਆਪਣੇ ਜੂੱਤਿਆਂ ਪ੍ਰਤੀ ਪਿਆਰ ਦੇਖ ਕੇ ਲੋਕ ਕਮੈਂਟ ਕਰ ਰਹੇ ਹਨ ਕਿ ਅਜਿਹਾ ਕੁਝ ਤਾਂ ਅਸੀਂ ਪਹਿਲੀ ਵਾਰ ਦੇਖਿਆ ਹੈ।

Viral Video: ਜੁੱਤਿਆਂ ਨੂੰ ਭਿੱਜਣ ਤੋਂ ਬਚਾਉਣ ਲਈ ਹੱਥਾਂ ਤੇ ਤੁਰਦਾ ਨਜ਼ਰ ਆਇਆ ਸ਼ਖਸ, ਵੀਡੀਓ ਦੇਖੋ

ਮੀਂਹ 'ਚ ਜੁੱਤਿਆਂ ਨੂੰ ਬਚਾਉਣ ਲਈ ਸ਼ਖਸ ਨੇ ਕੀਤਾ ਜੁਗਾੜ, VIDEO

Follow Us On

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਕੰਟੈਂਟ ਬਹੁਤ ਆਸਾਨੀ ਨਾਲ ਦੇਖਣ ਨੂੰ ਮਿਲੇਗੀ। ਸੋਸ਼ਲ ਮੀਡੀਆ ‘ਤੇ ਖ਼ਬਰਾਂ ਤੋਂ ਲੈ ਕੇ ਮਨੋਰੰਜਨ ਤੱਕ ਦੀਆਂ ਅਹਿਮ ਜਾਣਕਾਰੀਆਂ ਦੀਆਂ ਪੋਸਟਾਂ ਦੇਖਣ ਨੂੰ ਮਿਲਦੀਆਂ ਹਨ। ਜੋ ਪੋਸਟਾਂ ਮਜ਼ਾਕੀਆ ਜਾਂ ਵਿਲੱਖਣ ਹੁੰਦੀਆਂ ਹਨ ਉਹ ਤਾਂ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਵੀਡੀਓਜ਼ ਅਤੇ ਪੋਸਟਾਂ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਵਰਗੇ ਪਲੇਟਫਾਰਮਾਂ ‘ਤੇ ਸਭ ਤੋਂ ਵੱਧ ਵਾਇਰਲ ਹੁੰਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਪਲੇਟਫਾਰਮਾਂ ‘ਤੇ ਐਕਟਿਵ ਹੋ, ਤਾਂ ਵਾਇਰਲ ਪੋਸਟ ਅਤੇ ਵੀਡੀਓ ਤੁਹਾਡੀ ਫੀਡ ‘ਤੇ ਯਕੀਨੀ ਤੌਰ ‘ਤੇ ਦਿਖਾਈ ਦੇਣਗੇ। ਇਸ ਸਮੇਂ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੱਸੋਗੇ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਸਫੇਦ ਰੰਗ ਦੀ ਕਾਰ ਇਕ ਜਗ੍ਹਾ ‘ਤੇ ਖੜ੍ਹੀ ਹੈ। ਮੀਂਹ ਕਾਰਨ ਆਸ-ਪਾਸ ਪਾਣੀ ਜਮ੍ਹਾਂ ਹੋ ਗਿਆ ਹੈ। ਵਿਅਕਤੀ ਨੂੰ ਕਾਰ ਤੋਂ ਬਾਹਰ ਨਿਕਲਣਾ ਹੈ ਪਰ ਉਹ ਨਹੀਂ ਚਾਹੁੰਦਾ ਕਿ ਉਸਦੇ ਜੂੱਤੇ ਗਿੱਲੇ ਹੋਣ। ਇਸ ਲਈ ਉਹ ਆਪਣੇ ਦਿਮਾਗ ਦਾ ਇਸਤੇਮਾਲ ਕਰਦਾ ਹੈ ਅਤੇ ਉਹ ਆਪਣੇ ਹੱਥਾਂ ‘ਤੇ ਕਾਰ ਤੋਂ ਬਾਹਰ ਨਿਕਲਦਾ ਹੈ। ਕਿਸੇ ਤਰ੍ਹਾਂ, ਉਹ ਆਪਣੇ ਹੱਥਾਂ ‘ਤੇ ਸੰਤੁਲਨ ਬਣਾ ਕੇ ਬਾਹਰ ਨਿਕਲਦਾ ਹੈ ਅਤੇ ਹੱਥਾਂ ‘ਤੇ ਹੀ ਉਹ ਆਪਣਾ ਪੂਰਾ ਰਾਸਤਾ ਪਾਰ ਕਰਦਾ ਹੈ।

ਇਹ ਵੀ ਪੜ੍ਹੋ- ਕੁੜੀ ਨੇ ਬਰਗਰ ਚ ਪਾ ਕੇ ਖਾਇਆ ਕਾਕਰੋਚ, Video ਦੇਖ ਕੇ ਲੋਕ ਕਰ ਰਹੇ ਉਲਟੀਆਂ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ lingting.china ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਜੁੱਤੇ ਬਹੁਤ ਮਹਿੰਗੇ ਹਨ, ਬਿਨਾਂ ਕਿਸੇ ਹੁਨਰ ਦੇ ਮੈਂ ਮੀਂਹ ਵਾਲੇ ਦਿਨ ਬਾਹਰ ਜਾਣ ਦੀ ਹਿੰਮਤ ਨਹੀਂ ਕਰਾਂਗਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਇਕ ਹੀ ਸਵਾਲ ਪੁੱਛਿਆ। ਇੱਕ ਯੂਜ਼ਰ ਨੇ ਲਿਖਿਆ- ਤੁਸੀਂ ਕਾਰ ਵਿੱਚ ਆਪਣੇ ਜੁੱਤੇ ਕਿਉਂ ਨਹੀਂ ਉਤਾਰ ਦਿੱਤੇ? ਇਕ ਹੋਰ ਯੂਜ਼ਰ ਨੇ ਲਿਖਿਆ- ਕੀ ਜੁੱਤੇ ਉਤਾਰਨ ਦਾ ਕੋਈ ਵਿਕਲਪ ਨਹੀਂ ਸੀ, ਜਦਕਿ ਇਕ ਯੂਜ਼ਰ ਨੇ ਲਿਖਿਆ- ਮੈਂ ਇਸ ਨੂੰ ਕਾਰ ‘ਚ ਵਾਪਸ ਜਾਂਦੇ ਹੋਏ ਦੇਖਣਾ ਚਾਹੁੰਦਾ ਹਾਂ।

Related Stories
Video: ਪਾਕਿਸਤਾਨੀ ਟੀਵੀ ਸ਼ੋਅ ‘ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry, ਲੋਕ ਬੋਲੇ- ਸ਼ਾਨਦਾਰ ਐਕਟਿੰਗ!
Shocking News: ਚਲਦੀ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ‘ਸ਼ਕਤੀਮਾਨ’ ਬਣਨ ਲੱਗੇ ਚਾਚਾ, ਵਾਇਰਲ ਵੀਡੀਓ ਦੇਖ ਕੇ ਯੂਜ਼ਰ ਬੋਲੇ- ਉੱਡਤਾ ਤੀਰ ਚਾਚਾ ਨਿਕਲਿਆ ਵੀਰ
Cute Video: ਛੋਟੀ ਜਿਹੀ ‘Performer’ ਨੇ ਕੀਤਾ ਸਭ ਨੂੰ ਹੈਰਾਨ, ਡਾਂਸ ਵੀਡੀਓ ਦੇਖ ਕੇ ਯੂਜ਼ਰਸ ਬੋਲੇ- ਛੋਟਾ ਪੈਕੇਟ, ਵੱਡਾ ਧਮਾਕਾ
Shocking: ਸ਼ਖਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਗਲਤ ਤਰੀਕੇ ਨਾਲ ਕਰ ਰਿਹਾ ਸੀ Touch, ਹੈਦਰਾਬਾਦ ਪੁਲਿਸ ਨੇ ਵੀਡੀਓ ਕੀਤੀ ਵਾਇਰਲ
ਮੈਡਮ ਤੁਹਾਡਾ ਵਿਆਹ ਹੋ ਗਿਆ? ਔਨਲਾਈਨ ਕਲਾਸ ਵਿੱਚ ਵਿਦਿਆਰਥੀ ਨੇ ਟੀਚਰ ਨੂੰ ਕੀਤਾ ਪ੍ਰਪੋਜ਼; VIDEO ਵਾਇਰਲ
Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ
Exit mobile version