Viral: ਮੁੰਬਈ ਦੀ ਲੋਕਲ ‘ਚ ਬੈਠਣ ਲਈ ਸ਼ਖਸ ਨੇ ਕੀਤਾ ਕਮਾਲ ਦਾ ਇੰਤਜ਼ਾਮ, ਦੇਖ ਕੇ ਤੁਸੀਂ ਵੀ ਕਰੋਗੇ ਤਾਰੀਫ਼, ਵੀਡੀਓ
Viral Video: ਸੋਸ਼ਲ ਮੀਡੀਆ 'ਤੇ ਇਸ ਸਮੇਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਕ ਅਦਭੁਤ ਜੁਗਾੜ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਵਾਇਰਲ ਹੋ ਰਹੀ ਵੀਡੀਓ ਮੁੰਬਈ ਲੋਕਲ ਦੀ ਹੈ। ਵੀਡੀਓ ਵਿੱਚ ਇਕ ਵਿਅਕਤੀ ਦੀ ਹਰਕਤ ਕੈਦ ਕੀਤੀ ਗਈ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵਿਅਕਤੀ ਨੂੰ ਜਦੋਂ ਲੋਕਲ ਵਿੱਚ ਸੀਟ ਨਹੀਂ ਮਿਲਦੀ ਤਾਂ ਉਹ ਆਪਣੇ ਲਈ ਖ਼ਾਸ ਸੀਟ ਦਾ ਇੰਤਜ਼ਾਮ ਕਰਦਾ ਨਜ਼ਰ ਆ ਰਿਹਾ ਹੈ।
ਇਸ ਦੁਨੀਆ ਵਿੱਚ ਜੁਗਾੜੀ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਜਦੋਂ ਸਾਡੇ ਦੇਸ਼ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਇੱਥੇ ਬਹੁਤ ਸਾਰੇ ਜੁਗਾੜੂ ਲੋਕ ਮਿਲ ਜਾਣਗੇ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਹੋ, ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਲੋਕ ਕਿਸ ਤਰ੍ਹਾਂ ਦੇ ਜੁਗਾੜ ਕਰਦੇ ਹਨ। ਹਰ ਰੋਜ਼ ਜੁਗਾੜ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਵੀ ਜੁਗਾੜ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਆਓ ਅਸੀਂ ਤੁਹਾਨੂੰ ਇਸ ਅਨੋਖੇ ਜੁਗਾੜ ਬਾਰੇ ਦੱਸਦੇ ਹਾਂ।
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਮੁੰਬਈ ਲੋਕਲ ਦਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਚਾਚਾ ਆਪਣੇ ਬੈਗ ‘ਚੋਂ ਕੁਝ ਕੱਢ ਰਿਹਾ ਹੈ। ਪਹਿਲੀ ਨਜ਼ਰ ‘ਤੇ, ਕੋਈ ਸਮਝ ਨਹੀਂ ਸਕਦਾ ਕਿ ਇਹ ਕੀ ਹੈ, ਪਰ ਅਗਲੇ ਹੀ ਪਲ ਇੱਕ ਹੈਰਾਨੀਜਨਕ ਜੁਗਾੜ ਦਿਖਦਾ ਹੈ। ਅਸਲ ਵਿੱਚ ਇਹ ਇਕ ਛੋਟਾ ਜਿਹਾ ਮੇਜ਼ ਸੀ ਜਿਸ ਨੂੰ ਫੋਲਡ ਕਰਕੇ ਬੈਗ ਵਿੱਚ ਰੱਖਿਆ ਜਾ ਸਕਦਾ ਹੈ। ਚਾਚਾ ਉਹ ਮੇਜ਼ ਰੱਖ ਕੇ ਦੋ ਸੀਟਾਂ ਦੇ ਵਿਚਕਾਰ ਬੈਠ ਗਿਆ। ਇਸੇ ਵੀਡੀਓ ‘ਚ ਇਕ ਹੋਰ ਅੰਕਲ ਵੀ ਨਜ਼ਰ ਆ ਰਿਹਾ ਹੈ ਜੋ ਅਨੋਖੇ ਅੰਦਾਜ਼ ‘ਚ ਸੌਂਦਾ ਨਜ਼ਰ ਆ ਰਿਹਾ ਹੈ। ਅੰਕਲ ਐਨਕ ਲਗਾ ਕੇ ਸੀਟ ‘ਤੇ ਬੈਠਾ ਆਪਣੀ ਨੀਂਦ ਪੂਰੀ ਕਰ ਰਿਹਾ ਹੈ। ਐਨਕਾਂ ਸ਼ਾਇਦ ਇਸ ਲਈ ਪਹਿਨੀਆਂ ਜਾਂਦੀਆਂ ਹਨ ਤਾਂ ਜੋ ਅੱਖਾਂ ਨੂੰ ਬਾਹਰ ਦੀ ਰੋਸ਼ਨੀ ਤੋਂ ਰਾਹਤ ਮਿਲੇ।
ਇਹ ਵੀ ਪੜ੍ਹੋ- ਭੋਜਪੁਰੀ ਗੀਤ ਤੇ ਮੁੰਡੇ ਨੇ ਕੀਤਾ ਪਲੰਗ ਤੋੜ ਡਾਂਸ, VIDEO ਦੇਖ ਕੇ ਹਾਸਾ ਨਹੀਂ ਰੁਕੇਗਾ
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ ਬੋਰੀਵਲੀ_ਚਰਚਗੇਟ_ਭਜਨ ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਇਹ ਗੁਜਰਾਤੀ ਹੋਣਾ ਚਾਹੀਦਾ ਹੈ, ਇਸ ਲਈ ਅਜਿਹਾ ਜੁਗਾੜ ਈਜਾਦ ਕੀਤਾ। ਇਕ ਹੋਰ ਯੂਜ਼ਰ ਨੇ ਲਿਖਿਆ- ਮਰਾਠੀ ਵਿਅਕਤੀ ਬਚਪਨ ਤੋਂ ਹੀ ਹੁਸ਼ਿਆਰ ਹੁੰਦੇ ਹਨ ਪਰ ਕਦੇ ਹੰਕਾਰ ਨਹੀਂ ਕਰਦੇ। ਤੀਜੇ ਯੂਜ਼ਰ ਨੇ ਲਿਖਿਆ- ਆਤਮ-ਨਿਰਭਰ ਭਾਰਤ ਦੀ ਸਹੀ ਉਦਾਹਰਣ। ਇਕ ਹੋਰ ਯੂਜ਼ਰ ਨੇ ਲਿਖਿਆ- ਸਮਾਰਟ, ਸੈਲਫ ਹੈਲਪ ਸਭ ਤੋਂ ਵਧੀਆ ਮਦਦ ਹੈ।