Viral Video: ਪਾਣੀ ‘ਚ ਖੜ੍ਹ ਕੇ ਸੈਲਫੀ ਲੈਂਦੇ ਦੇਖੇ ਗਏ ਲੋਕ, ਸਵੀਮਿੰਗ ਪੂਲ ‘ਚ ਵੀ ਘੰਟਿਆਂ ਤੱਕ ਲੈਂਦੇ ਰਹੇ ਸਾਹ, ਦੇਖੋ ਵੀਡੀਓ

Published: 

16 Dec 2024 12:35 PM

Viral Video: ਕੀ ਤੁਸੀਂ ਕਦੇ ਕਿਸੇ ਨੂੰ ਪਾਣੀ ਦੇ ਹੇਠਾਂ ਆਰਾਮ ਨਾਲ ਤੁਰਦੇ ਅਤੇ ਸਾਹ ਲੈਂਦੇ ਦੇਖਿਆ ਹੈ? ਇਹ ਆਕਸੀਜਨ ਸਿਲੰਡਰ ਤੋਂ ਬਿਨਾਂ ਬਿਲਕੁਲ ਵੀ ਸੰਭਵ ਨਹੀਂ ਹੈ। ਪਰ ਇੰਸਟਾਗ੍ਰਾਮ 'ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਪਾਣੀ ਦੇ ਹੇਠਾਂ ਫੋਟੋਆਂ ਕਲਿੱਕ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖ ਕੇ ਤੁਸੀਂ ਵੀ ਕੁਝ ਟਾਈਮ ਲਈ ਪੱਕਾ ਸੋਚਾਂ ਵਿੱਚ ਚੱਲ ਜਾਓਗੇ। ਪਰ ਸਚਾਈ ਜਾਣ ਕੇ ਹੈਰਾਨ ਰਹਿ ਜਾਓਗੇ।

Viral Video: ਪਾਣੀ ਚ ਖੜ੍ਹ ਕੇ ਸੈਲਫੀ ਲੈਂਦੇ ਦੇਖੇ ਗਏ ਲੋਕ, ਸਵੀਮਿੰਗ ਪੂਲ ਚ ਵੀ ਘੰਟਿਆਂ ਤੱਕ ਲੈਂਦੇ ਰਹੇ ਸਾਹ, ਦੇਖੋ ਵੀਡੀਓ
Follow Us On

ਜ਼ਰੂਰੀ ਨਹੀਂ ਕਿ ਜੋ ਦੇਖਿਆ ਜਾ ਰਿਹਾ ਹੈ ਉਹ ਸਹੀ ਹੈ। ਤੁਸੀਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ। ਕਈ ਵਾਰ ਸਾਡੀਆਂ ਅੱਖਾਂ ਨਾਲ ਧੋਖਾ ਹੋ ਜਾਂਦਾ ਹੈ ਅਤੇ ਅਸੀਂ ਉਹੀ ਸਮਝਦੇ ਹਾਂ ਜੋ ਸਾਨੂੰ ਦਿਖਾਇਆ ਜਾਂਦਾ ਹੈ। ਅੱਖਾਂ ਨੂੰ ਧੋਖਾ ਦੇਣ ਵਾਲੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਕੁਝ ਲੋਕ ਪਾਣੀ ਦੇ ਹੇਠਾਂ ਖੜ੍ਹੇ ਹੋ ਕੇ ਸੈਲਫੀ ਲੈਂਦੇ ਦੇਖੇ ਜਾ ਸਕਦੇ ਹਨ। ਨਾਲ ਹੀ, ਉਹ ਬਿਨਾਂ ਕਿਸੇ ਆਕਸੀਜਨ ਕਿੱਟ ਦੇ ਲੰਬੇ ਸਮੇਂ ਤੱਕ ਪਾਣੀ ਦੇ ਅੰਦਰ ਸਾਹ ਲੈਂਦੇ ਨਜ਼ਰ ਆ ਰਹੇ ਹਨ। ਹੁਣ ਇਹ ਦ੍ਰਿਸ਼ ਲੋਕਾਂ ਨੂੰ ਕਾਫੀ ਹੈਰਾਨ ਕਰ ਰਿਹਾ ਹੈ। ਲੋਕ ਇਹ ਸੋਚਣ ਵਿਚ ਰੁੱਝੇ ਹੋਏ ਹਨ ਕਿ ਪਾਣੀ ਦੇ ਹੇਠਾਂ ਖੜ੍ਹੇ ਲੋਕ ਇੰਨੀ ਦੇਰ ਤੱਕ ਸਾਹ ਕਿਵੇਂ ਰੋਕ ਸਕਦੇ ਹਨ।

ਪਹਿਲੀ ਨਜ਼ਰੇ ਇਹ ਮਾਮਲਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਲੱਗਦਾ। ਪਰ ਤੁਹਾਨੂੰ ਦੱਸ ਦੇਈਏ ਕਿ ਵੀਡੀਓ ਦੀ ਸ਼ੁਰੂਆਤ ‘ਚ ਜੋ ਵੀ ਨਜ਼ਰ ਆ ਰਿਹਾ ਹੈ। ਇਹ ਸਿਰਫ਼ ਅੱਖਾਂ ਦਾ ਧੋਖਾ ਹੈ। ਇਸ ਨੂੰ ਆਪਟੀਕਲ Illusion ਵੀ ਕਿਹਾ ਜਾਂਦਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵੀਡੀਓ ਦੀ ਸ਼ੁਰੂਆਤ ‘ਚ ਇਕ ਸਵੀਮਿੰਗ ਪੂਲ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਇਸ ਦੇ ਅੰਦਰ ਲੋਕ ਆਰਾਮ ਨਾਲ ਖੜ੍ਹੇ ਹੋ ਕੇ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਜਦੋਂ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਆਕਸੀਜਨ ਸਿਲੰਡਰ ਹੈ ਅਤੇ ਨਾ ਹੀ ਕੁਝ ਹੋਰ। ਫਿਰ ਵੀ ਉਹ ਕਾਫੀ ਦੇਰ ਤੱਕ ਸਵੀਮਿੰਗ ਪੂਲ ਦੇ ਅੰਦਰ ਬੜੇ ਮਸਤੀ ਨਾਲ ਘੁੰਮਦੇ ਨਜ਼ਰ ਆ ਰਹੇ ਹਨ। ਪਰ ਜਿਵੇਂ ਹੀ ਵੀਡੀਓ ਕੁਝ ਸਮੇਂ ਲਈ ਚਲਦੀ ਹੈ ਅਤੇ ਅਸੀਂ ਜੋ ਵੀ ਦੇਖਦੇ ਹਾਂ, ਸਾਰਾ ਦ੍ਰਿਸ਼ ਬਦਲ ਜਾਂਦਾ ਹੈ। ਹੁਣ ਤੁਸੀਂ ਸਮਝ ਜਾਓਗੇ ਕਿ ਇਹ ਚਮਤਕਾਰ ਕਿਵੇਂ ਹੋਇਆ।

ਵੀਡੀਓ ਅੱਗੇ ਸਵੀਮਿੰਗ ਪੂਲ ਦੇ ਹੇਠਾਂ ਦਾ ਦ੍ਰਿਸ਼ ਦਿਖਾਉਂਦੀ ਹੈ। ਇਹ ਦੇਖ ਕੇ ਸਾਨੂੰ ਸਾਰਾ ਮਾਮਲਾ ਸਮਝ ਆਉਂਦਾ ਹੈ। ਦਰਅਸਲ, ਸਵੀਮਿੰਗ ਪੂਲ ਵਿੱਚ ਇੱਕ ਮੋਟਾ ਕੱਚ ਦਾ ਟੈਂਕ ਲਗਾਇਆ ਗਿਆ ਹੈ, ਜੋ ਪਾਣੀ ਨਾਲ ਭਰਿਆ ਹੋਇਆ ਹੈ। ਟੈਂਕੀ ਵਿੱਚ ਪਾਣੀ ਤਾਂ ਭਰਿਆ ਹੀ ਹੈ ਪਰ ਉਸ ਦੇ ਹੇਠਾਂ ਵਾਲੀ ਥਾਂ ਬਿਲਕੁਲ ਖਾਲੀ ਹੈ। ਜਿੱਥੇ ਲੋਕ ਖੜ੍ਹੇ ਹੋ ਕੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ। ਦੱਸ ਦੇਈਏ ਕਿ ਇਹ ਸ਼ਾਨਦਾਰ ਸਵਿਮਿੰਗ ਪੂਲ ਜਾਪਾਨ ਵਿੱਚ ਬਣਾਇਆ ਗਿਆ ਹੈ। ਜੋ ਕਿ ਕਾਨਾਜ਼ਾਵਾ ਵਿੱਚ 21ਵੀਂ ਸਦੀ ਦੀ ਸਮਕਾਲੀ ਕਲਾ ਦੇ ਅੰਦਰ ਸਥਿਤ ਹੈ। ਸਵਿਮਿੰਗ ਪੂਲ ਦਾ ਇਹ ਅਨੋਖਾ ਨਮੂਨਾ ਲਿਏਂਡਰੋ ਏਰਲਿਚ ਨਾਂ ਦੇ ਕਲਾਕਾਰ ਨੇ ਬਣਾਇਆ ਹੈ।

ਇਹ ਵੀ ਪੜ੍ਹੋ- ਅਜਗਰ ਦੀ ਲਪੇਟ ਚ ਆਇਆ ਜੰਗਲ ਦਾ ਰਾਜਾ, ਇਸ ਤਰ੍ਹਾਂ ਦਬੋਚਿਆ ਕਿ ਹਾਲਤ ਹੋ ਗਈ ਖ਼ਰਾਬ

ਸਵਿਮਿੰਗ ਪੂਲ ਦੀ ਇਸ ਵੀਡੀਓ ਨੂੰ @twosometravellers ਨਾਮ ਦੇ ਪੇਜ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਖਬਰ ਨੂੰ ਲਿਖੇ ਜਾਣ ਤੱਕ 1 ਕਰੋੜ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਰੀਬ 2 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਕਈ ਲੋਕਾਂ ਨੇ ਵੀਡੀਓ ‘ਤੇ ਕੁਮੈਂਟ ਕਰਕੇ ਹੈਰਾਨੀ ਪ੍ਰਗਟਾਈ ਹੈ ਅਤੇ ਆਪਣੀ-ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

Related Stories
Cute Girl Viral Video: ‘ਆਈਲਾਈਨਰ ਮੋਮੈਂਟ’ ਵਾਲੀ ਬੱਚੀ ਨੇ ਹੁਣ ਲਿਪਸਟਿਕ ਨਾਲ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਵੀਡੀਓ ਨੂੰ ਮਿਲੇ 90 ਲੱਖ ਵਿਊਜ਼
Viral Toilet Tip: ਜੇਕਰ ਤੁਸੀਂ ਵੀ ਯੂਰਪ ਦੀ ਯਾਤਰਾ ‘ਤੇ ਜਾ ਰਹੇ ਹੋ? ਤਾਂ ਭਾਰਤੀ ਯਾਤਰੀ ਦੀ ਇਹ “ਟਾਇਲਟ ਟਿਪ” ਜ਼ਰੂਰ ਯਾਦ ਰੱਖੋ, ਨਹੀਂ ਤਾਂ ਹੋ ਸਕਦੀ ਹੈ ਮੁਸ਼ਕਲ
Viral: ਮੂੰਹ ‘ਚ ਦੱਬਿਆ ਖੀਰਾ, ਦੂਜੇ ਸ਼ਖਸ ਨੇ ਆਰੀ ਨਾਲ ਕੀਤੇ 71 ਟੁਕੜੇ , ਬਣਿਆ World ਰਿਕਾਰਡ
Cute Video: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਬੱਚੇ ਅਤੇ ਕਾਂ ਦੀ ਦੋਸਤੀ, ਵੀਡੀਓ ਦੇਖ ਕੇ ਹੈਰਾਨ ਰਹਿ ਗਏ ਯੂਜ਼ਰਸ
Shocking News: ਕੁੜੀ ਨੂੰ ਪਸੰਦ ਆਇਆ ਮੁੰਡਾ, ਨਹੀਂ ਮਿਲਿਆ ਤਾਂ ਦਰਜ ਕਰਵਾਇਆ ਰੇਪ ਦਾ ਝੂਠਾ ਕੇਸ, 18 ਸਾਲ ਬਾਅਦ ਕੀਤਾ ਜ਼ੁਰਮ ਕਬੂਲ
E-Rikshaw Video Viral: ਸੜਕ ਵਿਚਾਲੇ ਖ਼ਤਰਨਾਕ ਸਟੰਟ ਦੌਰਾਨ ਪਲਟਿਆ ਈ-ਰਿਕਸ਼ਾ ਤਾਂ ਡਰਾਈਵਰ ਨੇ ਕੀਤਾ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
Exit mobile version