Judaadu Swimming Pool: ਪਾਕਿਸਤਾਨੀ ਮੁੰਡਿਆਂ ਦਾ ਦੇਸੀ ਜੁਗਾੜ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ, ਵੀਡੀਓ ਦੇਖ ਕੇ ਲੋਕਾਂ ਨੇ ਕੀਤੇ ਅਜਿਹੇ ਕਮੈਂਟ | Pakistani boys converted the truck into a swimming pool Video viral Know full news details in Punjabi Punjabi news - TV9 Punjabi

Viral Swimming Pool: ਪਾਕਿਸਤਾਨੀ ਮੁੰਡਿਆਂ ਦਾ ਦੇਸੀ ਜੁਗਾੜ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਵੀਡੀਓ ਦੇਖ ਕੇ ਲੋਕਾਂ ਨੇ ਕੀਤੇ ਅਜਿਹੇ ਕਮੈਂਟ

Updated On: 

29 Jun 2024 07:06 AM

Viral Swimming Pool: ਜੁਗਾੜ ਨਾਲ ਭਰਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਝ ਮੁੰਡਿਆਂ ਨੇ ਆਪਣੇ ਜੁਗਾੜ ਨਾਲ ਚੱਲਦੇ ਟਰੱਕ ਨੂੰ ਸਵੀਮਿੰਗ ਪੂਲ ਵਿੱਚ ਬਦਲ ਦਿੱਤਾ ਹੈ। ਲੋਕ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ।

Viral Swimming Pool: ਪਾਕਿਸਤਾਨੀ ਮੁੰਡਿਆਂ ਦਾ ਦੇਸੀ ਜੁਗਾੜ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ, ਵੀਡੀਓ ਦੇਖ ਕੇ ਲੋਕਾਂ ਨੇ ਕੀਤੇ ਅਜਿਹੇ ਕਮੈਂਟ

ਪਾਕਿਸਤਾਨੀ ਮੁੰਡਿਆਂ ਨੇ ਟਰੱਕ ਨੂੰ ਸਵਿਮਿੰਗ ਪੂਲ 'ਚ ਕੀਤਾ ਕੰਨਵਰਟ, Video ਵਾਇਰਲ

Follow Us On

ਸੋਸ਼ਲ ਮੀਡੀਆ ‘ਤੇ ਸਵੇਰ ਤੋਂ ਸ਼ਾਮ ਤੱਕ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਡਾਂਸ, ਫਾਈਟ ਅਤੇ ਰੀਲਾਂ ਦੇ ਵੀਡੀਓਜ਼ ਜ਼ਰੂਰ ਵਾਇਰਲ ਹੁੰਦੇ ਹਨ। ਇਸ ਦੇ ਨਾਲ ਹੀ ਜੁਗਾੜ ਦੇ ਵੀਡੀਓ ਵੀ ਵਾਇਰਲ ਹੁੰਦੇ ਹਨ। ਕਈ ਵਾਰ ਕੋਈ ਆਪਣੇ ਘਰ ‘ਚ ਜੁਗਾੜੂ ਤਰੀਕੇ ਨਾਲ ਵਾਸ਼ਿੰਗ ਮਸ਼ੀਨ ਬਣਾਉਂਦਾ ਹੈ ਤਾਂ ਉਸ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ। ਤਾਂ ਕੋਈ ਬਾਈਕ ‘ਚ ਪੱਖਾ ਲਗਾ ਕੇ ਆਪਣਾ ਜੁਗਾੜ ਦਿਖਾ ਦਿੰਦਾ ਹੈ। ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਜੁਗਾੜ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਜਦੋਂ ਲੋਕ ਗਰਮੀ ਤੋਂ ਪਰੇਸ਼ਾਨ ਹੁੰਦੇ ਹਨ ਅਤੇ ਮੌਜ-ਮਸਤੀ ਕਰਨਾ ਚਾਹੁੰਦੇ ਹਨ, ਤਾਂ ਉਹ ਸਵੀਮਿੰਗ ਪੂਲ ‘ਤੇ ਜਾਂਦੇ ਹਨ। ਪਰ ਕੀ ਤੁਸੀਂ ਕਦੇ ਚੱਲਦੇ ਟਰੱਕ ਦੇ ਅੰਦਰ ਸਵੀਮਿੰਗ ਪੂਲ ਦੇਖਿਆ ਹੈ? ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਅਜਿਹਾ ਹੀ ਜੁਗਾੜੂ ਪੂਲ ਨਜ਼ਰ ਆ ਰਿਹਾ ਹੈ। ਅਸਲ ਵਿੱਚ ਕੁਝ ਮੁੰਡਿਆਂ ਨੇ ਇੱਕ ਖਾਸ ਉਚਾਈ ਤੱਕ ਟਰੱਕ ਨੂੰ ਪੋਲੀਥੀਨ ਨਾਲ ਢੱਕਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਪਾਣੀ ਨਾਲ ਭਰਿਆ ਅਤੇ ਫਿਰ ਸਵਿਮਿੰਗ ਪੂਲ ਦਾ ਆਨੰਦ ਮਾਣਿਆ। ਟਰੱਕ ਸੜਕ ‘ਤੇ ਜਾ ਰਿਹਾ ਹੈ ਅਤੇ ਮੁੰਡੇ ਉਸ ਵਿੱਚ ਮਸਤੀ ਕਰ ਰਹੇ ਹਨ। ਲੋਕ ਵੱਲੋਂ ਇਸ ਵੀਡੀਓ ਨੂੰ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਰੇਲ ਪਟੜੀ ਦੇ ਕੋਲ ਫੋਟੋ ਲੈ ਰਹੀ ਸੀ ਮਹਿਲਾ, ਟ੍ਰੈਕ ਤੋਂ ਨਹੀਂ ਹਟੀ ਤਾਂ ਡਰਾਈਵਰ ਨੇ ਇੰਝ ਬਚਾਈ ਜਾਨ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ truckawaly_vlogs ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 8 ਲੱਖ 36 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਕਮੈਂਟ ਵੀ ਕੀਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ- ਪਾਕਿਸਤਾਨੀਆਂ ਕੋਲ ਸਵੀਮਿੰਗ ਪੂਲ ਜਾਣ ਲਈ ਵੀ ਪੈਸੇ ਨਹੀਂ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਖੰਭੇ ਦੀ ਤਾਰ ਨੂੰ ਛੂਹਣ ਦਾ ਡਰ ਹੈ। ਤੀਜੇ ਯੂਜ਼ਰ ਨੇ ਲਿਖਿਆ- ਭਾਈ ਨਹਾਓ ਪਰ ਪਾਣੀ ਸੜਕ ‘ਤੇ ਨਾ ਸੁੱਟੋ, ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੌਥੇ ਯੂਜ਼ਰ ਨੇ ਲਿਖਿਆ- ਇਹ ਪਾਕਿਸਤਾਨ ਦਾ ਸਵੀਮਿੰਗ ਪੂਲ ਹੈ। ਜਦਕਿ ਇੱਕ ਯੂਜ਼ਰ ਨੇ ਲਿਖਿਆ- ਇਹ ਪਾਕਿਸਤਾਨ ਦੇ ਸ਼ੇਖਪੁਰ ਦਾ ਹੈ।

Exit mobile version