Shocking Video: ਮੁੰਬਈ ‘ਚ ਭਾਰੀ ਮੀਂਹ ਵਿਚਾਲੇ ਸੁਸਾਇਟੀ ‘ਚ ਦਾਖਲ ਹੋਇਆ ਅਜੀਬ ਜੀਵ, ਦੇਖ ਹੈਰਾਨ ਰਹਿ ਗਏ ਲੋਕ
Shocking Video: ਵਾਇਰਲ ਹੋ ਰਹੇ ਇਸ ਵੀਡੀਓ 'ਚ ਮਗਰਮੱਛ ਵਰਗਾ ਇਕ ਵੱਡਾ ਜੀਵ ਫਰਸ਼ 'ਤੇ ਰੇਂਗਦਾ ਨਜ਼ਰ ਆ ਰਿਹਾ ਹੈ, ਜਿਸ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।
ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਇਸ ਦੌਰਾਨ ਪਾਣੀ ਭਰੀਆਂ ਸੜਕਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ, ਜਿਨ੍ਹਾਂ ‘ਚੋਂ ਇਕ ਗੋਰੇਗਾਂਵ ਪੂਰਬੀ ਸਥਿਤ ਇਕ ਰਿਹਾਇਸ਼ੀ ਸੁਸਾਇਟੀ ਦੀ ਹੈ, ਜਿਸ ‘ਚ ਮਗਰਮੱਛ ਵਰਗਾ ਇਕ ਵੱਡਾ ਜੀਵ ਫਰਸ਼ ‘ਤੇ ਰੇਂਗਦਾ ਦੇਖਿਆ ਗਿਆ, ਜਿਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ।
ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਗਰਿੱਲ ਵਾਲੀ ਖਿੜਕੀ ਤੋਂ ਰਿਕਾਰਡ ਕੀਤਾ ਗਿਆ ਹੈ, ਜਿਸ ‘ਚ ਮਾਨੀਟਰ ਛਿਪਕਲੀ ਹੌਲੀ-ਹੌਲੀ ਅੱਗੇ ਵਧਦੀ ਅਤੇ ਵਾਰ-ਵਾਰ ਆਪਣੀ ਜੀਭ ਬਾਹਰ ਕੱਢਦੀ ਨਜ਼ਰ ਆ ਰਹੀ ਹੈ। 23 ਸੈਕਿੰਡ ਦੀ ਇਸ ਵੀਡੀਓ ਨੂੰ @andheriwestshitposting ਨਾਮ ਦੇ ਅਕਾਊਂਟ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕਿਹਾ ਕਿ ਉਸ ਨੇ ਗੋਰੇਗਾਂਵ ਈਸਟ ਹਾਊਸਿੰਗ ਸੋਸਾਇਟੀ ‘ਚ ਇਕ ਮਾਨੀਟਰ ਕਿਰਲੀ ਦੇਖੀ। ਮੈਂ ਕਿਰਲੀ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ।
ਇਹ ਵੀ ਪੜ੍ਹੋ- ਕੱਛੂਏ ਅਤੇ ਖਰਗੋਸ਼ ਵਿਚਕਾਰ ਕਰਵਾਈ ਗਈ ਰੇਸ, ਦੇਖੋ ਕਿੰਨੇ ਮਾਰੀ ਬਾਜ਼ੀ
ਇਹ ਵੀ ਪੜ੍ਹੋ
ਵਾਇਰਲ ਹੋ ਰਹੀ ਇਸ ਵੀਡੀਓ ਨੂੰ 7 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦੋਂ ਕਿ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਦੇਖਣ ਵਾਲੇ ਇਕ ਯੂਜ਼ਰ ਨੇ ਮਜ਼ੇਦਾਰ ਅੰਦਾਜ਼ ‘ਚ ਲਿਖਿਆ, ਮੈਨੂੰ ਉਮੀਦ ਹੈ ਕਿ ਉਹ ਗੋਕੁਲਧਾਮ ਸੋਸਾਇਟੀ ‘ਚ ਨਾ ਆਵੇ ਅਤੇ ਬਬੀਤਾ ਜੀ ਨੂੰ ਨਾ ਡਰਾਵੇ। ਇਕ ਹੋਰ ਯੂਜ਼ਰ ਨੇ ਲਿਖਿਆ, ਭੱਜੋ। ਤੀਜੇ ਯੂਜ਼ਰ ਨੇ ਲਿਖਿਆ, ਵਿਸ਼ਾਲ ਕਿਰਲੀ ਨਾ ਤਾਂ ਜ਼ਹਿਰੀਲੀ ਹੈ ਅਤੇ ਨਾ ਹੀ ਖਤਰਨਾਕ, ਇਸ ਨੂੰ ਆਸਾਨੀ ਨਾਲ ਰੱਖਿਆ ਵੀ ਜਾ ਸਕਦਾ ਹੈ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਮਾਨੀਟਰ ਕਿਰਲੀ ਨੂੰ ਹਿੰਦੀ ਵਿੱਚ ਗੋਹ, ਬਿਸ਼ਖੋਪੜਾ, ਗੋਇਰਾ, ਵਿਸ਼ਾਖੋਪੜਾ ਅਤੇ ਮਗਰਗੋਹ ਵੀ ਕਿਹਾ ਜਾਂਦਾ ਹੈ। ਇਹ ਕਿਰਲੀ ਦੀ ਇੱਕ ਵੱਡੀ ਪ੍ਰਜਾਤੀ ਹੈ ਅਤੇ ਵਰਾਨਸ ਜੀਨਸ ਨਾਲ ਸਬੰਧਤ ਹੈ।