OMG: ਢਿੱਡ 'ਚ ਦਰਦ, ਫਿਰ ਹੋਈ ਉਲਟੀ ਅਤੇ ਸ਼ਖਸ ਦੇ ਮੂੰਹ 'ਚੋਂ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਦੇਖ ਲੋਕ ਹੈਰਾਨ | man vomited alive insect from his mouth watch viral video on social media Punjabi news - TV9 Punjabi

OMG: ਢਿੱਡ ‘ਚ ਦਰਦ, ਫਿਰ ਹੋਈ ਉਲਟੀ ਅਤੇ ਸ਼ਖਸ ਦੇ ਮੂੰਹ ‘ਚੋਂ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਦੇਖ ਲੋਕ ਹੈਰਾਨ

Updated On: 

04 Apr 2024 17:23 PM

ਮਾਮਲਾ ਅਜਿਹਾ ਹੈ ਕਿ ਸ਼ਖਸ ਢਿੱਡ 'ਚ ਦਰਦ ਅਤੇ ਉਲਟੀ ਦੀ ਸਮੱਸਿਆ ਤੋਂ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਹ ਦਵਾਈਆਂ ਦੀ ਦੁਕਾਨ 'ਤੇ ਗਿਆ ਅਤੇ ਆਪਣੀ ਸਮੱਸਿਆ ਦੱਸੀ। ਫਿਰ ਦੁਕਾਨਾਦਰ ਨੇ ਉਸ ਨੂੰ ਇੱਕ ਦਵਾਈ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਉਸ ਨੇ ਉਲਟੀ ਕੀਤੀ ਅਤੇ ਉਸ ਦੇ ਮੂੰਹ 'ਚੋਂ ਇੱਕ ਜ਼ਿੰਦਾ ਕੀੜਾ ਬਾਹਰ ਨਿਕਲਿਆ। ਇਹ ਕੀੜਾ ਗੰਡੋਇਆ ਵਰਗਾ ਲੰਬਾ ਸੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੇਸਿਨ 'ਚ ਦਿੱਖ ਰਿਹਾ ਇਹ ਕੀੜਾ ਕਿੰਨਾ ਵੱਡਾ ਹੈ।

OMG: ਢਿੱਡ ਚ ਦਰਦ, ਫਿਰ ਹੋਈ ਉਲਟੀ ਅਤੇ ਸ਼ਖਸ ਦੇ ਮੂੰਹ ਚੋਂ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਦੇਖ ਲੋਕ ਹੈਰਾਨ

ਵਾਇਰਲ ਵੀਡੀਓ (Pic Source: X/ Pharmacist Emeka)

Follow Us On

ਢਿੱਡ ‘ਚ ਦਰਦ ਹੋਣਾ ਕੋਈ ਵੱਡੀ ਗੱਲ ਨਹੀਂ। ਅਕਸਰ ਲੋਕ ਢਿੱਡ ‘ਚ ਕੀੜੇ ਹੋਣ ਦੀ ਸ਼ਿਕਾਇਤ ਕਰਦੇ ਹਨ ਅਤੇ ਡਾਕਟਰ ਤੋਂ ਦਿਖਾ ਕੇ ਦਵਾਈਆਂ ਵੀ ਲੈਂਦੇ ਹਨ। ਜੇਕਰ ਤੁਹਾਡੇ ਢਿੱਡ ‘ਚੋਂ ਗੰਡੋਇਆ ਵਰਗਾ ਇੱਕ ਵੱਡਾ ਕੀੜਾ ਨਿਕਲਾ ਆਵੇ ਤਾਂ ਫਿਰ ਕੀ ਹੋਵੇਗਾ? ਜੀ ਹਾਂ, ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ. ਜਿਸ ਨੇ ਲੋਕਾਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਦਰਅਸਲ, ਇੱਕ ਸ਼ਖਸ ਦੇ ਢਿੱਡ ‘ਚੋਂ ਉਲਟੀ ਨਾਲ ਇੱਕ ਵੱਡਾ ਕੀੜਾ ਨਿਕਲਿਆ, ਜਿਸ ਨੂੰ ਦੇਖ ਕੇ ਸਿਰਫ਼ ਉਹੀ ਹੈਰਾਨ ਨਹੀਂ ਹੋਇਆ ਬਲਕਿ ਇਸ ਦਾ ਵੀਡੀਓ ਦੇਖ ਲੋਕ ਵੀ ਹੈਰਾਨ ਹਨ।

ਮਾਮਲਾ ਅਜਿਹਾ ਹੈ ਕਿ ਸ਼ਖਸ ਢਿੱਡ ‘ਚ ਦਰਦ ਅਤੇ ਉਲਟੀ ਦੀ ਸਮੱਸਿਆ ਤੋਂ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਹ ਦਵਾਈਆਂ ਦੀ ਦੁਕਾਨ ‘ਤੇ ਗਿਆ ਅਤੇ ਆਪਣੀ ਸਮੱਸਿਆ ਦੱਸੀ। ਫਿਰ ਦੁਕਾਨਾਦਰ ਨੇ ਉਸ ਨੂੰ ਇੱਕ ਦਵਾਈ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਉਸ ਨੇ ਉਲਟੀ ਕੀਤੀ ਅਤੇ ਉਸ ਦੇ ਮੂੰਹ ‘ਚੋਂ ਇੱਕ ਜ਼ਿੰਦਾ ਕੀੜਾ ਬਾਹਰ ਨਿਕਲਿਆ। ਇਹ ਕੀੜਾ ਗੰਡੋਇਆ ਵਰਗਾ ਲੰਬਾ ਸੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬੇਸਿਨ ‘ਚ ਦਿੱਖ ਰਿਹਾ ਇਹ ਕੀੜਾ ਕਿੰਨਾ ਵੱਡਾ ਹੈ।

ਇਸ ਅਜੀਬੋਗਰੀਬ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ @StarBede ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਕਰੋੜਾਂ ਦੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ ਅਤੇ ਲੋਕ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਕਿਸੇ ਨੇ ਦੱਸਿਆ ਕਿ ਉਸਦੇ ਦੋਸਤ ਦੇ ਨਾਲ ਵੀ ਅਜਿਹਾ ਹੀ ਹੋਇਆ ਸੀ ਅਤੇ ਖੰਘ ਕਰਨ ‘ਤੇ ਉਸ ਦੇ ਮੂੰਹ ‘ਚੋਂ ਕੀੜਾ ਨਿਕਲਿਆ ਸੀ ਤਾਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਜ਼ਿੰਦੇ ਕੀੜਿਆਂ ਦੀ ਉਲਟੀ ਕੀਤੀ ਸੀ। ਜਦਕਿ ਕਈ ਯੂਜ਼ਰਸ ਹੈਰਾਨ ਹਨ ਕਿ ਇੱਕ ਸ਼ਖਸ ਦੇ ਢਿੱਡ ‘ਚੋਂ ਇੰਨਾਂ ਵੱਡਾ ਕੀੜਾ ਅਤੇ ਉਹ ਵੀ ਜ਼ਿੰਦਾ ਕਿਵੇਂ ਹੋ ਸਕਦਾ ਹੈ।

Exit mobile version