Emotional Video: ਭੈਣ ਦੇ ਜੁੱਤੇ ਨਾ ਭਿੱਜ ਜਾਣ ਇਸ ਲਈ ਭਰਾ ਨੇ ਪਿੱਠ 'ਤੇ ਚੁੱਕ ਕੇ ਕਰਵਾਇਆ ਰੋੜ ਪਾਰ, Video ਵਾਇਰਲ | Little brother seen helping her sister to cross road filled with water logging know full news details in Punjabi Punjabi news - TV9 Punjabi

Emotional Video: ਭੈਣ ਦੇ ਜੁੱਤੇ ਨਾ ਭਿੱਜ ਜਾਣ… ਭਰਾ ਨੇ ਪਿੱਠ ‘ਤੇ ਚੁੱਕ ਕੇ ਕਰਵਾਈ ਸੜਕ ਪਾਰ, Video ਵਾਇਰਲ

Updated On: 

26 Jul 2024 10:42 AM

Emotional Video: ਹਰ ਕਿਸੇ ਦੀ ਜ਼ਿੰਦਗੀ ਵਿੱਚ ਭੈਣ-ਭਰਾ ਦਾ ਰਿਸ਼ਤਾ ਬਹੁਤ ਖ਼ਾਸ ਮਹੱਤਵ ਰੱਖਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਭੈਣ-ਭਰਾ ਦੀ ਇੱਕ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਭੈਣ-ਭਰਾ ਦਾ ਰਿਸ਼ਤਾ ਕਿੰਨਾ ਪਿਆਰਾ ਹੁੰਦਾ ਹੈ। ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਜਾਓਗੇ।

Emotional Video: ਭੈਣ ਦੇ ਜੁੱਤੇ ਨਾ ਭਿੱਜ ਜਾਣ... ਭਰਾ ਨੇ ਪਿੱਠ ਤੇ ਚੁੱਕ ਕੇ ਕਰਵਾਈ ਸੜਕ ਪਾਰ, Video ਵਾਇਰਲ

ਭੈਣ ਦੇ ਜੁੱਤੇ ਨਾ ਭਿੱਜ ਜਾਣ ਇਸ ਲਈ ਭਰਾ ਨੇ ਕੀਤਾ ਇਹ ਕੰਮ, ਵੀਡੀਓ ਵਾਇਰਲ

Follow Us On

ਮਨੁੱਖ ਦੇ ਜਨਮ ਹੁੰਦਿਆਂ ਹੀ ਉਸ ਨੂੰ ਕਈ ਰਿਸ਼ਤੇ ਮਿਲ ਜਾਂਦੇ ਹਨ। ਮਾਤਾ-ਪਿਤਾ ਤੋਂ ਇਲਾਵਾ ਹੋਰ ਕਈ ਰਿਸ਼ਤੇਦਾਰ ਵੀ ਮਿਲਦੇ ਹਨ, ਭੈਣ-ਭਰਾ ਮਿਲਦੇ ਹਨ। ਹਰ ਰਿਸ਼ਤੇ ਦਾ ਆਪਣਾ ਮਹੱਤਵ ਅਤੇ ਪਿਆਰ ਹੁੰਦਾ ਹੈ ਪਰ ਭੈਣ-ਭਰਾ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਮੰਨਿਆ ਜਾਂਦਾ ਹੈ। ਭੈਣ-ਭਰਾ ਸਾਰਾ ਦਿਨ ਆਪਸ ਵਿੱਚ ਲੜਦੇ ਰਹਿੰਦੇ ਹਨ ਪਰ ਜਿਵੇਂ ਹੀ ਕੋਈ ਮੁਸੀਬਤ ਆਉਂਦੀ ਹੈ, ਦੋਵੇਂ ਇੱਕ ਦੂਜੇ ਦਾ ਸਾਥ ਦੇਣ ਲਈ ਸਭ ਤੋਂ ਅੱਗੇ ਖੜੇ ਨਜ਼ਰ ਆਉਂਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਅਚਾਨਕ ਭੈਣ-ਭਰਾ ਦੀ ਗੱਲ ਕਿਉਂ ਕਰ ਰਹੇ ਹਾਂ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਸੋਸ਼ਲ ਮੀਡੀਆ ‘ਤੇ ਭੈਣ-ਭਰਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਭਾਵੁਕ ਵੀ ਹੋ ਸਕਦੇ ਹੋ।

ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਕਈ ਵਾਰ ਇੰਨੀ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਕਿ ਥਾਂ-ਥਾਂ ਪਾਣੀ ਭਰ ਜਾਂਦਾ ਹੈ। ਅਜਿਹੇ ‘ਚ ਜ਼ਿਆਦਾਤਰ ਲੋਕਾਂ ਦੀਆਂ ਜੁੱਤੀਆਂ, ਚੱਪਲਾਂ ਆਦਿ ਗਿੱਲੀਆਂ ਹੋ ਜਾਂਦੀਆਂ ਹਨ। ਪਰ ਭੈਣ ਦੇ ਸਕੂਲ ਦੇ ਜੁੱਤੇ ਨਾ ਭਿੱਜ ਹੋ ਜਾਣ ਇਸ ਲਈ ਭਰਾ ਉਸ ਨੂੰ ਆਪਣੀ ਪਿੱਠ ‘ਤੇ ਚੁੱਕ ਲੈਂਦਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਭੈਣ-ਭਰਾ ਸਕੂਲ ਦੀ ਡਰੈੱਸ ‘ਚ ਹਨ। ਮੁੰਡੇ ਨੇ ਜੂੱਤੇ ਨਹੀਂ ਪਾਏ ਹੋਏ ਹਨ ਪਰ ਉਸ ਦੀ ਭੈਣ ਨੇ ਸਕੂਲ ਦੇ ਜੁੱਤੇ ਪਾਏ ਹੋਏ ਹਨ। ਇਸ ਲਈ ਭਰਾ ਉਸ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਪਾਣੀ ਤੋਂ ਪਾਰ ਲੈ ਕੇ ਜਾਂਦਾ ਹੈ। ਇਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- 13ਵੀਂ ਮੰਜ਼ਿਲ ਤੋਂ ਡਿੱਗੀ ਕੁੜੀ, ਉੱਠ ਕੇ ਖੁਦ ਐਂਬੂਲੈਂਸ ਤੱਕ ਪਹੁੰਚੀ, ਹੈਰਾਨ ਕਰਨ ਵਾਲਾ Video Viral

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @iAkankshaP ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇਸ ਦੁਨੀਆ ‘ਚ ਸਭ ਤੋਂ ਪਿਆਰਾ ਰਿਸ਼ਤਾ ਭੈਣ-ਭਰਾ ਦਾ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਭੈਣ-ਭਰਾ ਦਾ ਰਿਸ਼ਤਾ ਹੀ ਕੁੱਝ ਅਜਿਹਾ ਹੁੰਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਇੰਨਾ ਪਿਆਰਾ ਵੀਡੀਓ ਹੈ। ਤੀਜੇ ਯੂਜ਼ਰ ਨੇ ਲਿਖਿਆ- ਅਜਿਹੇ ਭਰੋਸੇ ਨੂੰ ਕਿਤੇ ਵੀ ਮੈਚ ਨਹੀਂ ਕੀਤਾ ਜਾ ਸਕਦਾ।

Exit mobile version