Viral Video:ਕਸ਼ਮੀਰੀ ਸ਼ਖਸ ਤੇ ਬਿਹਾਰੀ ਮਜ਼ਦੂਰ ਵਿਚਾਲੇ ਮਜ਼ੇਦਾਰ ਟੌਪਿਕ ਹੋਇਆ Discuss, ਵੀਡੀਓ ਨੂੰ ਇੰਟਰਨੈੱਟ 'ਤੇ ਕੀਤਾ ਜਾ ਰਿਹਾ ਪਸੰਦ | Kashmiri Man and Bihar Labour interesting conversation went viral know full news details in Punjabi Punjabi news - TV9 Punjabi

Viral Video: ਕਸ਼ਮੀਰੀ ਸ਼ਖਸ ਤੇ ਬਿਹਾਰੀ ਮਜ਼ਦੂਰ ਵਿਚਾਲੇ ਮਜ਼ੇਦਾਰ ਟੌਪਿਕ ਹੋਇਆ Discuss, ਵੀਡੀਓ ਨੂੰ ਇੰਟਰਨੈੱਟ ‘ਤੇ ਕੀਤਾ ਜਾ ਰਿਹਾ ਪਸੰਦ

Published: 

29 Jun 2024 12:06 PM

Kashmiri-Bihari Labour Conversation Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਕਸ਼ਮੀਰੀ ਸ਼ਖਸ ਕਾਰ ਵਿੱਚ ਬੈਠਾ ਨਜ਼ਰ ਆ ਰਿਹਾ ਹੈ ਅਚਾਨਕ ਉਹ ਰਸਤੇ ਵਿੱਚ ਸਫ਼ਰ ਕਰ ਰਹੇ ਬਿਹਾਰ ਤੋਂ ਆਏ ਮਜ਼ਦੂਰਾਂ ਦੇ ਇੱਕ ਸਮੂਹ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਮਜ਼ੇਦਾਰ ਗੱਲਬਾਤ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਯੂਜ਼ਰਸ ਵੀਡੀਓ 'ਤੇ ਕਾਫੀ ਉਤਸ਼ਾਹ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Viral Video: ਕਸ਼ਮੀਰੀ ਸ਼ਖਸ ਤੇ ਬਿਹਾਰੀ ਮਜ਼ਦੂਰ ਵਿਚਾਲੇ ਮਜ਼ੇਦਾਰ ਟੌਪਿਕ ਹੋਇਆ Discuss, ਵੀਡੀਓ ਨੂੰ ਇੰਟਰਨੈੱਟ ਤੇ ਕੀਤਾ ਜਾ ਰਿਹਾ ਪਸੰਦ

ਕਸ਼ਮੀਰੀ ਸ਼ਖਸ ਅਤੇ ਬੀਹਾਰੀ ਮਜ਼ਦੂਰ ਵਿਚਾਲੇ ਹੋਈ ਗੱਲਬਾਤ, ਵੀਡੀਓ VIRAL

Follow Us On

ਬਿਹਾਰ ਦੇ ਲੋਕ ਦੇਸ਼ ਦੇ ਹਰ ਕੋਨੇ ਵਿੱਚ ਕੰਮ ਕਰਨ ਜਾਂਦੇ ਹਨ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜ਼ਿਆਦਾਤਰ ਪਰਵਾਸੀ ਮਜ਼ਦੂਰ ਬਿਹਾਰ ਦੇ ਹਨ। ਅਜਿਹੇ ਵਿੱਚ ਜਦੋਂ ਇੱਕ ਕਸ਼ਮੀਰੀ ਨੇ ਬਿਹਾਰ ਦੇ ਮਜ਼ਦੂਰਾਂ ਦੇ ਇੱਕ ਸਮੂਹ ਨੂੰ ਸੜਕ ‘ਤੇ ਜਾਂਦੇ ਦੇਖਿਆ ਤਾਂ ਉਹ ਉਨ੍ਹਾਂ ਨਾਲ ਗੱਲ ਕਰਨ ਲੱਗਾ। ਇਹ ਗੱਲਬਾਤ ਇੰਨੀ ਮਜ਼ੇਦਾਰ ਸੀ ਕਿ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ।

ਇਸ ਵੀਡੀਓ ਵਿੱਚ ਤੁਸੀਂ ਦੇਖੋਂਗੇ ਕਿ ਇੱਕ ਕਸ਼ਮੀਰੀ ਸ਼ਖਸ ਲੋਕਾਂ ਨੂੰ ਕਹਿੰਦਾ ਹੈ – ਦੇਖੋ, ਬਿਹਾਰ ਦੇ ਲੋਕ ਇੱਥੇ ਆਉਂਦੇ ਹਨ … ਇਹਨਾਂ ਲੋਕਾਂ ਨੇ ਸਾਰਾ ਕੰਮ ਖਤਮ ਕਰ ਦਿੱਤਾ ਹੈ। ਫਿਰ ਇੱਕ ਮਜ਼ਦੂਰ ਪੁੱਛਦਾ ਹੈ ਕਿ ਉਹ ਵੀਡੀਓ ਕਿਉਂ ਸ਼ੂਟ ਕਰ ਰਹੇ ਹਨ। ਕਸ਼ਮੀਰੀ ਆਦਮੀ ਅੱਗੇ ਕਹਿੰਦਾ ਹੈ – ਨਾਈ ਦਾ ਕੰਮ ਦੇਖੋ… ਨਾਈ ਦਾ ਕੰਮ ਖਤਮ ਹੋ ਗਿਆ ਹੈ, ਪਲਾਸਟਰ ਦਾ ਕੰਮ ਵੀ ਖਤਮ ਹੋ ਗਿਆ ਹੈ, ਤਰਖਾਣ ਦਾ ਕੰਮ ਵੀ ਖਤਮ ਹੋ ਗਿਆ ਹੈ. ਫਿਰ ਬਿਹਾਰੀ ਆਦਮੀ ਕਹਿੰਦਾ – ਤੁਸੀਂ ਲੋਕ ਜੋ ਪੱਥਰ ਲਗਾਉਂਦੇ ਹੋ ਉਹ ਵੀ ਸਿੱਖ ਲਵਾਂਗੇ।

ਅੱਗੇ ਕਸ਼ਮੀਰੀ ਸ਼ਖਸ ਕਹਿੰਦਾ ਹੈ- ਖੇਤੀਬਾੜੀ ਦਾ ਕੰਮ ਵੀ ਸਿੱਖ ਲਿਆ ਤੁਸੀਂ। ਉਸ ਨੂੰ ਜਵਾਬ ਮਿਲਦਾ ਹੈ ਕਿ ਹਾਂ, ਅਸੀਂ ਝੋਨਾ ਲਾਉਣ ਆਏ ਹਾਂ। ਅੱਗੋਂ ਬਿਹਾਰੀ ਮਜ਼ਦੂਰ ਕਹਿੰਦਾ ਹੈ ਕਿ ਤੁਸੀਂ ਵੀ ਸਾਡੇ ਨਾਲ ਆ ਕੇ ਕੰਮ ਕਰੋ। ਜਦੋਂ ਉਸ ਮਜ਼ਦੂਰਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਕੰਨਿਆਕੁਮਾਰੀ ਤੱਕ ਜਾਵੇਗੀ ਤਾਂ ਕਸ਼ਮੀਰੀ ਸ਼ਖਸ ਨੂੰ ਜਵਾਬ ਮਿਲਦਾ ਹੈ – ਕੋਈ ਗੱਲ ਨਹੀਂ ਕਰ ਦਓ ਅਪਲੋਡ। ਬੋਲਣਾ- ਪਲਾਸਟਰ ਸੱਤ ਰੁਪਏ ਫੁੱਟ ਹੈ।

ਇਹ ਵੀ ਪੜ੍ਹੋ- ਅੰਡਰਵੀਅਰ ਨੂੰ ਕਰੋਪ ਟੌਪ ਬਣਾ ਕੇ ਮੁੰਡਿਆਂ ਨੇ ਬਣਾਈ ਰੀਲ, ਵੀਡੀਓ

ਇਸ ਵੀਡੀਓ ਨੂੰ ਐਕਸ ਦੇ ਹੈਂਡਲ @vijaysheth ‘ਤੇ ਸ਼ੇਅਰ ਕੀਤਾ ਗਿਆ ਹੈ। ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ਇਹ ਨਵਾਂ ਕਸ਼ਮੀਰ ਹੈ। ਵੀਡੀਓ ਦੇ ਉੱਪਰਲੇ ਟੈਕਸਟ ਕੈਪਸ਼ਨ ਵਿੱਚ ਲਿਖਿਆ ਹੈ – ਇੱਕ ਗੰਭੀਰ ਮਾਮਲੇ ‘ਤੇ ਮਜ਼ਾਕ ਵਿੱਚ ਚਰਚਾ ਕੀਤੀ ਗਈ ਸੀ। ਇਹ ਵੀਡੀਓ ਇੰਨਾ ਵਾਇਰਲ ਹੋ ਰਿਹਾ ਹੈ ਕਿ ਇਸ ਨੂੰ ਹੁਣ ਤੱਕ 50 ਹਜ਼ਾਰ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ।

ਇਸ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਕਈ ਯੂਜ਼ਰਸ ਨੇ ਲਿਖਿਆ- ਆਖਿਰ ਪਲਾਸਟਰ ਦੀ ਕੀਮਤ 7 ਰੁਪਏ ਪ੍ਰਤੀ ਫੁੱਟ ਹੈ। ਇੱਕ ਯੂਜ਼ਰ ਨੇ ਲਿਖਿਆ- ਹੁਣ ਗੁਟਖਾ ਛੱਡ ਦਓ। ਇਕ ਹੋਰ ਯੂਜ਼ਰ ਨੇ ਲਿਖਿਆ- ਜੇਕਰ ਸਥਾਨਕ ਲੋਕ ਕੰਮ ਨਹੀਂ ਕਰਨਗੇ ਤਾਂ ਕੋਈ ਹੋਰ ਕਰੇਗਾ। ਇਹ ਸਧਾਰਨ ਗਣਿਤ ਹੈ। ਤੀਜੇ ਵਿਅਕਤੀ ਨੇ ਲਿਖਿਆ – ਉਹ ਬਿਹਾਰੀ ਹੈ… ਇਸ ਲਈ ਉਹ ਹਰ ਕਿਸੇ ‘ਤੇ ਭਾਰੀ ਹੈ। ਵੈਸੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ। ਆਪਣੇ ਵਿਚਾਰ ਕਮੈਂਟ ਕਰੋ।

Exit mobile version