Funny Video: "ਅਤੇ ਭਾਈ! ਸੁਆਦ ਆ ਗਿਆ...", ਕੂਲਰ 'ਤੇ ਚੜ ਕੇ ਨੱਚ ਰਹੀ ਸੀ ਔਰਤ, ਅਗਲੇ ਹੀ ਪਲ ਕੁਝ ਅਜਿਹਾ ਹੋਇਆ ਕਿ ਯਾਦ ਆ ਈ ਦਾਦੀ-ਨਾਨੀ | Women seen dancing on cooler fell down video viral know full news details in Punjabi Punjabi news - TV9 Punjabi

Funny Video: ਕੂਲਰ ‘ਤੇ ਚੜ ਕੇ ਨੱਚ ਰਹੀ ਸੀ ਔਰਤ, ਅਗਲੇ ਹੀ ਪਲ ਹੋਇਆ ਕੁਝ ਅਜਿਹਾ …ਯਾਦ ਆਈ ਦਾਦੀ-ਨਾਨੀ

Updated On: 

03 Jul 2024 10:57 AM

Funny Video: ਸੋਸ਼ਲ ਮੀਡੀਆ 'ਤੇ ਆਏ ਦਿਨ ਡਾਂਸ ਦੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਡਾਂਸ ਦਾ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਕੂਲਰ 'ਤੇ ਚੜ੍ਹ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪਰ ਅਗਲੇ ਹੀ ਪਲ ਔਰਤ ਨਾਲ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਉਹ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਭੁੱਲ ਸਕੇਗੀ।

Funny Video: ਕੂਲਰ ਤੇ ਚੜ ਕੇ ਨੱਚ ਰਹੀ ਸੀ ਔਰਤ, ਅਗਲੇ ਹੀ ਪਲ ਹੋਇਆ ਕੁਝ ਅਜਿਹਾ ...ਯਾਦ ਆਈ ਦਾਦੀ-ਨਾਨੀ

ਕੂਲਰ 'ਤੇ ਚੜ ਕੇ ਨੱਚ ਰਹੀ ਸੀ ਔਰਤ, ਪਰ ਅੱਗੇ ਜੋ ਹੋਇਆ... ( Pic Credit: Video Grab)

Follow Us On

ਅੱਜਕਲ ਲੋਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਕਈ ਵਾਰ ਇਸ ਪ੍ਰਕਿਰਿਆ ਵਿੱਚ ਲੋਕ ਆਪਣੇ ਆਪ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਕ ਔਰਤ ਕੂਲਰ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪਰ ਔਰਤ ਦੀ ਇਹ ਖੁਸ਼ੀ ਬਹੁਤੀ ਦੇਰ ਨਹੀਂ ਰਹਿੰਦੀ। ਅਗਲੇ ਹੀ ਪਲ ਔਰਤ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਕਿ ਉਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਕੂਲਰ ‘ਤੇ ਬੈਠੀ ਹੈ ਅਤੇ ਉਹ ਕੂਲਰ ‘ਤੇ ਬੈਠ ਕੇ ਡਾਂਸ ਵੀ ਕਰ ਰਹੀ ਹੈ। ਇਸ ਦੌਰਾਨ ਦੋ ਛੋਟੇ ਬੱਚੇ ਗੱਡੀ ਦੀ ਤਰ੍ਹਾਂ ਕੂਲਰ ਨੂੰ ਧੱਕਾ ਦੇ ਰਹੇ ਹਨ। ਫਿਰ ਅਚਾਨਕ ਬੱਚਿਆਂ ਦੇ ਧੱਕੇ ਨਾਲ ਕੂਲਰ ਹੇਠਾਂ ਡਿੱਗ ਗਿਆ ਅਤੇ ਕੂਲਰ ‘ਤੇ ਸਵਾਰ ਔਰਤ ਜ਼ਮੀਨ ‘ਤੇ ਡਿੱਗ ਪਈ। ਜਿਵੇਂ ਹੀ ਔਰਤ ਡਿੱਗਦੀ ਹੈ, ਉਹ ਚੀਕਣਾ ਸ਼ੁਰੂ ਕਰ ਦਿੰਦੀ ਹੈ।


ਇਹ ਵੀ ਪੜ੍ਹੋ- ਸਿਰ ‘ਤੇ ਪਾਣੀ ਦੀ ਟੈਂਕੀ ਰੱਖ ਕੇ ਨੱਚ ਰਹੀ ਔਰਤ, ਵੀਡੀਓ ਵਾਇਰਲ

ਔਰਤ ਨੇ ਆਪਣੇ ਅਕਾਊਂਟ @SumanSain ਤੋਂ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਮਹਿਲਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਕੂਲਰ ਵੀ ਟੁੱਟ ਗਿਆ ਸੀ ਅਤੇ ਕਮਰ ਅਤੇ ਲੱਤਾਂ ‘ਤੇ ਸੱਟ ਵੀ ਲੱਗੀ।’ ਵੀਡੀਓ ਨੂੰ 7 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਔਰਤ ਦੀ ਬੇਵਕੂਫੀ ਦਾ ਮਜ਼ਾਕ ਉਡਾ ਰਹੇ ਹਨ। ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਲਿਖਿਆ- ਅਜੇ ਹੋਰ ਡਾਂਸ ਕਰਨਾ ਬਾਕੀ ਸੀ, ਡਾਂਸ ਪੂਰਾ ਨਹੀਂ ਹੋਇਆ। ਇਸ ਦੇ ਨਾਲ ਹੀ ਕਈ ਹੋਰ ਲੋਕਾਂ ਨੇ ਔਰਤ ਦਾ ਮਜ਼ਾਕ ਉਡਾਇਆ ਅਤੇ ਕਿਹਾ- ਕੂਲਰ ਦੀ ਸਵਾਰੀ ਹੋ ਗਈ, ਸੁਆਦ ਆ ਗਿਆ। ਜਦਕਿ ਕੁਝ ਹੋਰਾਂ ਦਾ ਕਹਿਣਾ ਹੈ ਕਿ ਔਰਤ ਨੇ ਇਹ ਸਭ ਜਾਣ ਬੁੱਝ ਕੇ ਕੀਤਾ ਹੈ।

Exit mobile version