OMG!ਪਿਆਰ ‘ਚ ਲੁੱਟਿਆ ਗੁਰਦਾਸਪੁਰ ਦਾ ਰਾਜਾ, ਗੋਰੀ ਮੇਮ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਠੱਗੇ 5 ਲੱਖ

Updated On: 

22 Sep 2023 14:32 PM

ਸੋਸ਼ਲ ਮੀਡੀਆ 'ਤੇ ਇੱਕ ਲੰਡਨ ਦੀ ਗੋਰੀ ਨੇ ਗੁਰਦਾਸਪੁਰ ਦੇ ਦੇਸੀ ਜੱਟ ਦਾ ਦਿਲ ਲੁੱਟ ਲਿਆ ਤੇ ਪੰਜ ਲੱਖ ਰੁਪਏ ਠੱਗ ਲਏ। ਗੋਰੀ ਦੇਸ ਜੱਟ ਨੂੰ ਕਹਿੰਦੀ ਉਹ ਉਸਨੂੰ ਲੰਦਨ ਲੈ ਕੇ ਜਾਵੇਗੀ। ਪਰ ਜਦੋਂ ਪੈਸੇ ਠੱਗ ਲਏ 'ਤਾਂ ਮੈਂ ਕੌਣ ਤੇ ਮੈਂ ਕੌਣ' ਇਹ ਮਾਮਲਾ ਗੁਰਦਸਾਪਰੁ ਦੇ ਡੇਰਾ ਬਾਬਾ ਨਾਨਕ ਦਾ ਦੱਸਿਆ ਜਾ ਰਿਹਾ ਹੈ। ਹੁਣ ਪੀੜਤ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ।

OMG!ਪਿਆਰ ਚ ਲੁੱਟਿਆ ਗੁਰਦਾਸਪੁਰ ਦਾ ਰਾਜਾ, ਗੋਰੀ ਮੇਮ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਠੱਗੇ 5 ਲੱਖ
Follow Us On
ਗੁਰਦਾਸਪੁਰ। ਸੋਸ਼ਲ ਮੀਡਿਆ ਰਾਹੀਂ ਠੱਗੀ ਮਾਰਨ ਦੇ ਅਕਸਰ ਹੀ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਤੇ ਹੁਣ ਤੱਕ ਕਈ ਲੋਕ ਇੱਸ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਹੋ ਚੁਕੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ (Dera Baba Nanak) ਤੋਂ ਸਾਮਣੇ ਆਇਆ। ਜਿਥੇ ਇਕ ਨੌਜਵਾਨ ਨਾਲ ਫੇਸਬੁੱਕ ਤੇ ਜੁੜੀ ਇਕ ਲੜਕੀ ਨੇ ਖੁਦ ਨੂੰ ਵਿਦੇਸ਼ ਲੰਦਨ ਦੀ ਦੱਸਕੇ ਨੌਜਵਾਨ ਨੂੰ ਵਿਆਹ ਕਰ ਵਿਦੇਸ਼ ਲੈਕੇ ਜਾਣ ਦੇ ਸੁਪਨੇ ਦਿਖਾ ਇਕ ਫ਼ਿਲਮੀ ਅੰਦਾਜ ਚ ਉਸ ਨਾਲ 5 ਲੱਖ ਰੁਪਏ ਦੀ ਠੱਗੀ ਮਾਰ ਲਈ।
ਹੁਣ ਉਸ ਵਿਦੇਸ਼ੀ ਕੁੜੀ ਦੇ ਸਾਰੇ ਫੋਨ ਬੰਦ ਆ ਰਹੇ ਨੇ। ਉੱਥੇ ਹੀ ਪੀੜਤ ਨੌਜਵਾਨ ਹੁਣ ਹਾੜੇ ਕੱਢ ਰਿਹਾ ਹੈ ਤੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਉਸਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ। ਨੌਜਵਾਨ ਰਾਜਾ ਮਸ਼ੀਰ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਕੁਝ ਸਮਾਂ ਪਹਿਲਾ ਉਹ ਦੁਬਈ ਤੋਂ ਵਾਪਸ ਆਇਆ ਹੈ ਅਤੇ ਪਿੰਡ ਵਿੱਚ ਆਪਣਾ ਛੋਟਾ ਮੋਟਾ ਕਾਰੋਬਾਰ ਕਰ ਰਿਹਾ ਸੀ।

ਮੈਸੇਜ ਕਰਕੇ ਚੁੰਗਲ ‘ਚ ਫਸਾਇਆ ਰਾਜਾ

ਅਚਾਨਕ ਉਸ ਨੂੰ ਇੱਕ ਦਿਨ ਫੇਸਬੁੱਕ (Facebook) ‘ਤੇ ਇਕ ਲੜਕੀ ਨੇ ਮੈਸਜ਼ ਕੀਤਾ ਕਿ ਮੈਂ ਲੰਬੇ ਸਮੇਂ ਤੋਂ ਲੰਡਨ ‘ਚ ਰਹਿੰਦੀ ਹਾਂ ਤੇ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ। ਰਾਜੇ ਨੇ ਕਿਹਾ ਕਿ ਉਸਨੇ ਫੇਸਬੁੱਕ ਤੇ ਉਸ ਦੀਆਂ ਸੁੰਦਰ ਤਸਵੀਰਾਂ ਦੇਖ ਕੇ ਉਸ ਨੇ ਵੀ ਦੋਸਤੀ ਲਈ ਹਾਮੀ ਭਰ ਦਿੱਤੀ।ਅਤੇ ਕਈ ਦਿਨ ਤਕ ਚੈਟਿੰਗ ਚਲਦੀ ਰਹੀ। ਫਿਰ ਇਕ ਦਿਨ ਉਕਤ ਲੜਕੀ ਦਾ ਫੋਨ ਆਇਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ,ਇਸ ਲਈ ਉਹ ਉਸਨੂੰ ਜਲਦੀ ਲੰਡਨ ਬੁਲਾ ਰਹੀ ਹੈ। ਲੜਕੀ ਨੇ ਕਾਗਜੀ ਕਾਰਵਾਈ ਲਈ ਵਟਸਐਪ ‘ਤੇ ਸਾਰੇ ਡਾਕੂਮੈਂਟ ਵੀ ਮੰਗਵਾ ਲਾਏ ਜਿਸ ਨਾਲ ਉਸ ਦੀ ਵਿਦੇਸ਼ ਜਾਣ ਦੀ ਚਾਹਤ ਹੋਰ ਵੱਧ ਗਈ।

ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੀ ਕਹੀ ਗੱਲ

ਕੁਝ ਦਿਨ ਬਾਅਦ ਉਕਤ ਲੜਕੀ ਨੇ ਫੋਨ ਰਾਹੀਂ ਦੱਸਿਆ ਕਿ ਉਹ ਅਕਤੂਬਰ ਮਹੀਨੇ ਭਾਰਤ ਆ ਰਹੀ ਹੈ। ਕੁਝ ਦਿਨ ਉਸ ਨਾਲ ਘੁੰਮਣ ਤੋਂ ਬਾਅਦ ਉਹ ਵਿਆਹ ਕਰਵਾ ਵਿਦੇਸ਼ ਲੈ ਜਾਵੇਗੀ ਅਤੇ ਫ਼ਿਰ ਕੁਝ ਦਿਨ ਪਹਿਲਾ ਅਚਾਨਕ ਉਸ ਨੂੰ ਫੋਨ ਆਇਆ ਕਿ ਉਸਦੀ ਇਕ ਦੋਸਤ ਅੰਮ੍ਰਿਤਸਰ (Amritsar) ਆ ਰਹੀ ਹੈ ਅਤੇ ਉਸਨੂੰ ਮਿਲਕੇ 5 ਲੱਖ ਰੁਪਏ ਅੰਬੈਸੀ ਖਰਚ ਦੇ ਦੇਵੇ ਤਾਂ ਜੋ ਜਲਦ ਵੀਜ਼ਾ ਲੱਗ ਸਕੇ। ਰਾਜਾ ਦੱਸਦਾ ਹੈ ਕਿ ਉਹ ਅਗਲੇ ਦਿਨ ਜਦ ਉਹ ਦੱਸੀ ਜਗਾਹ ਰਣਜੀਤ ਐਵੀਨਿਊ ਪਾਰਕ ‘ਚ ਪਹੁਚਿਆਂ ਤਾ ਉਥੇ ਇੱਕ ਲੜਕੀ ਅਤੇ ਉਸ ਨਾਲ ਉਸਦੇ 2 ਸਾਥੀ ਇੱਕ ਕਾਰ ਵਿੱਚ ਮਜੂਦ ਸਨ।

ਫੇਸਬੁੱਕ ਸੁੰਦਰੀਆਂ ‘ਤੇ ਕੀਤੀ ਜਾਵੇ ਕਾਰਵਾਈ

ਜਿਹਨਾਂ ਨਾਲ ਉਹ ਮਿਲਿਆ ਅਤੇ ਉਸਨੇ ਗੱਲਬਾਤ ਤੋਂ ਬਾਅਦ ਉਹਨਾਂ ਨੂੰ ਪੈਸੇ ਅਤੇ ਜੋ ਕੁਝ ਹੋਰ ਡਾਕੂਮੈਂਟ ਮੰਗਗਏ ਸਨ ਉਹ ਦੇ ਦਿਤੇ। ਜਦਕਿ ਉਸ ਤੋਂ ਬਾਅਦ ਜਿਹਨਾਂ ਨੰਬਰਾਂ ਤੇ ਉਸਦੀ ਗੱਲ ਹੋ ਰਹੀ ਸੀ ਉਹ ਸਾਰੇ ਨੰਬਰ ਬੰਦ ਹਨ। ਇਸ ਤੋਂ ਬਾਦ ਉਸਨੂੰ ਡਾਊਟ ਹੋਇਆ ਕਿ ਉਸਦੇ ਨਾਲ ਠੱਗੀ ਹੋ ਚੁੱਕੀ ਹੈ। ਦੁਬਈ ਵਿਖੇ ਮਿਹਨਤ ਨਾਲ ਕਮਾਏ ਸਾਰੇ ਪੈਸੇ ਵਿਦੇਸ਼ ਜਾਣ ਦੀ ਚਾਹਤ ਵਿੱਚ ਗਵਾ ਲਏ। ਹੁਣ ਨੌਜਵਾਨ ਅਤੇ ਉਸਦਾ ਪਰਿਵਾਰ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕਰ ਰਿਹਾ ਹੈ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਨ੍ਹਾਂ ਧੋਖੇਬਾਜ ਫ਼ੇਸਬੁੱਕ ਸੁੰਦਰੀਆਂ ਨੂੰ ਕਾਬੂ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ