Cute Video: ਕੁੜੀ ਨੇ ਮੁੰਡੇ ਦਾ ਹੱਥ ਫੜਿਆ, ਗੋਡਿਆਂ ਭਾਰ ਬੈਠ ਕੇ ਸਭ ਦੇ ਸਾਹਮਣੇ ਕੀਤਾ ਪ੍ਰਪੋਜ਼, ਵੀਡੀਓ ਦੇਖੋ | Girl purposed her boyfriend in front of others video viral read full news details in Punjabi Punjabi news - TV9 Punjabi

Cute Video: ਕੁੜੀ ਨੇ ਮੁੰਡੇ ਦਾ ਹੱਥ ਫੜਿਆ, ਗੋਡਿਆਂ ਭਾਰ ਬੈਠ ਕੇ ਸਭ ਦੇ ਸਾਹਮਣੇ ਕੀਤਾ ਪ੍ਰਪੋਜ਼, ਵੀਡੀਓ ਦੇਖੋ

Published: 

22 Sep 2024 13:30 PM

Cute Video: ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਮੁੰਡਿਆਂ ਨੂੰ ਦੇਖਿਆ ਹੋਵੇਗਾ ਕੀ ਉਹ ਕੁੜੀਆਂ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ। ਪਰ ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਇਕ ਫੇਅਰਵੇਲ ਪਾਰਟੀ ਦੀ ਹੈ ਜਿੱਥੇ ਇਕ ਕੁੜੀ ਨੇ ਸਾਰਿਆਂ ਦੇ ਸਾਹਮਣੇ ਗੋਡਿਆਂ ਭਾਰ ਬਹਿ ਕੇ ਆਪਣੇ ਬੁਆਏਫ੍ਰੈਂਡ ਨੂੰ ਪ੍ਰਪੋਜ਼ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Cute Video: ਕੁੜੀ ਨੇ ਮੁੰਡੇ ਦਾ ਹੱਥ ਫੜਿਆ, ਗੋਡਿਆਂ ਭਾਰ ਬੈਠ ਕੇ ਸਭ ਦੇ ਸਾਹਮਣੇ ਕੀਤਾ ਪ੍ਰਪੋਜ਼, ਵੀਡੀਓ ਦੇਖੋ

ਕੁੜੀ ਨੇ ਮੁੰਡੇ ਦਾ ਹੱਥ ਫੜਿਆ, ਗੋਡਿਆਂ ਭਾਰ ਬੈਠ ਕੇ ਸਭ ਦੇ ਸਾਹਮਣੇ ਕੀਤਾ ਪ੍ਰਪੋਜ਼

Follow Us On

ਆਮ ਤੌਰ ‘ਤੇ ਤੁਸੀਂ ਦੇਖਿਆ ਹੋਵੇਗਾ ਕਿ ਮੁੰਡੇ ਹੀ ਹੁੰਦੇ ਹਨ ਜੋ ਸਭ ਤੋਂ ਪਹਿਲਾਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਆਪਣੀ ਮਨਪਸੰਦ ਔਰਤ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਪਰ ਹੁਣ ਸਮਾਂ ਬਦਲ ਗਿਆ ਹੈ। ਅੱਜ ਕੁੜੀਆਂ ਵੀ ਇੰਨੀਆਂ ਆਤਮ-ਵਿਸ਼ਵਾਸੀ ਹੋ ਗਈਆਂ ਹਨ ਕਿ ਉਹ ਵੀ ਆਪਣੇ ਪਿਆਰ ਲਈ ਆਪਣੇ ਪਸੰਦੀਦਾ ਆਦਮੀ ਨੂੰ ਪ੍ਰਪੋਜ਼ ਕਰ ਸਕਦੀਆਂ ਹਨ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੜੀ ਨੇ ਆਪਣੇ ਬੁਆਏਫ੍ਰੈਂਡ ਨੂੰ ਬਹੁਤ ਹੀ ਫਿਲਮੀ ਅੰਦਾਜ਼ ਵਿੱਚ ਪ੍ਰਪੋਜ਼ ਕੀਤਾ। ਲੜਕੀ ਦਾ ਇਹ ਪ੍ਰਸਤਾਵ ਇੰਟਰਨੈੱਟ ‘ਤੇ ਵਾਇਰਲ ਹੋ ਗਿਆ।

ਵੀਡੀਓ ਦੇਖਣ ਤੋਂ ਬਾਅਦ ਜਿੱਥੇ ਕਈ ਲੋਕ ਲੜਕੇ ਤੋਂ ਜਲਨ ਹੋਈ ਤਾਂ ਕਈ ਲੋਕਾਂ ਨੇ ਇਸ ਕਪਲ ਨੂੰ ਅੱਗੇ ਦੀ ਜ਼ਿੰਦਗੀ ਲਈ ਵਧਾਈ ਦਿੱਤੀ। ਵਾਇਰਲ ਹੋ ਰਿਹਾ ਵੀਡੀਓ ਕਿਸੇ ਪਾਰਟੀ ਦਾ ਲੱਗ ਰਿਹਾ ਹੈ। ਕਿਉਂਕਿ ਇਹ ਪਾਰਟੀ ਸਕੂਲ ਵਿੱਚ ਚੱਲ ਰਹੀ ਹੈ, ਇਹ ਸ਼ਾਇਦ ਇੱਕ ਫੇਰਵੇਲ ਪਾਰਟੀ ਵਾਂਗ ਲੱਗ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਮੁੰਡਾ ਕੁਰਸੀ ‘ਤੇ ਬੈਠਾ ਹੈ ਅਤੇ ਲਾਲ ਸਾੜੀ ਪਹਿਨੀ ਇਕ ਖੂਬਸੂਰਤ ਕੁੜੀ ਉਸ ਦੇ ਨੇੜੇ ਆਉਂਦੀ ਹੈ। ਫਿਰ ਉਹ ਮੁੰਡੇ ਦਾ ਹੱਥ ਫੜ ਕੇ ਉਸ ਨੂੰ ਸਾਰਿਆਂ ਦੇ ਸਾਹਮਣੇ ਖਿੱਚਦੀ ਹੈ। ਮੁੰਡੇ ਨੂੰ ਆਪਣੇ ਸਾਰੇ ਦੋਸਤਾਂ ਵਿਚਕਾਰ ਲੈ ਕੇ, ਕੁੜੀ ਗੋਡਿਆਂ ਭਾਰ ਬਹਿ ਜਾਂਦੀ ਹੈ ਅਤੇ ਉਸਨੂੰ ਫੁੱਲ ਦਿੰਦੇ ਦੇ ਕੇ ਪ੍ਰਪੋਜ਼ ਕਰਦੀ ਹੈ। ਵੀਡੀਓ ਦੇ ਬੈਕਗ੍ਰਾਊਂਡ ‘ਚ ”ਜ਼ਾਰਾ ਸੀ ਦਿਲ ਮੈਂ ਦੇ ਜਗਾਹ ਤੂ” ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਬਣਾਉਂਦੇ ਹੋਏ ਭਾਲੂ ਦੀ ਗੁਫਾ ਚ ਵੜਿਆ ਸ਼ਖਸ, ਫਿਰ ਇੰਝ ਨਿਕਲਿਆ ਮੁਸੀਬਤ ਚੋਂ ਬਾਹਰ

ਜਿਵੇਂ ਹੀ ਕੁੜੀ ਪ੍ਰਪੋਜ਼ ਕਰਦੀ ਹੈ, ਮੁੰਡਾ ਸ਼ਰਮਿੰਦਾ ਹੋ ਕੇ ਉਸ ਨੂੰ ਹਾਂ ਕਹਿੰਦਾ ਹੈ ਅਤੇ ਬਹੁਤ ਹੀ ਨਿਮਰਤਾ ਨਾਲ ਕੁੜੀ ਨੂੰ ਜੱਫੀ ਪਾ ਲੈਂਦਾ ਹੈ। ਇਸ ਦੇ ਨਾਲ ਹੀ ਨੇੜੇ ਖੜ੍ਹੇ ਕੁੜੀ ਦੇ ਸਾਰੇ ਦੋਸਤਾਂ ਨੇ ਦੋਹਾਂ ਨੂੰ ਵਧਾਈਆਂ ਦਿੱਤੀਆਂ। ਵਾਇਰਲ ਹੋ ਰਹੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @rudrarup_de ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ ਕਰੀਬ 2 ਕਰੋੜ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਰੀਬ 13.5 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਵੀਡੀਓ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਜਿੱਥੇ ਕਈ ਲੋਕਾਂ ਨੇ ਲੜਕੇ ਨੂੰ ਬਹੁਤ ਖੁਸ਼ਕਿਸਮਤ ਕਿਹਾ, ਉੱਥੇ ਹੀ ਕਈਆਂ ਨੇ ਜੋੜੇ ਨੂੰ ਵਧਾਈ ਦਿੱਤੀ। ਜਦੋਂ ਕਿ ਕੁਝ ਲੋਕਾਂ ਨੂੰ ਇਹ ਵੀਡੀਓ ਪੂਰੀ ਤਰ੍ਹਾਂ ਸਕ੍ਰਿਪਟਿਡ ਲੱਗਿਆ।

Exit mobile version