Cute Video: ਸੂਟ ਨਾਲ ਮੱਥੇ 'ਤੇ ਟਿੱਕਾ, ਗੁੱਤਾਂ 'ਚ ਪਰਾਂਦੇ, ਪਿਆਰੀਆਂ ਬੱਚੀਆਂ ਦੀ ਵੀਡੀਓ ਹੋ ਰਹੀ Viral | Cute little girls video in punjabi suit is viral read full news details in Punjabi Punjabi news - TV9 Punjabi

Cute Video: ਸੂਟ ਨਾਲ ਮੱਥੇ ‘ਤੇ ਟਿੱਕਾ, ਗੁੱਤਾਂ ‘ਚ ਪਰਾਂਦੀ, ਪਿਆਰੀਆਂ ਬੱਚੀਆਂ ਦੀ ਵੀਡੀਓ ਹੋ ਰਹੀ Viral

Updated On: 

22 Sep 2024 18:35 PM

Cute Video:ਵਾਇਰਲ ਹੋ ਰਹੀ ਵੀਡੀਓ ਵਿੱਚ 4 ਪਿਆਰੀ ਬੱਚੀਆਂ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੀਆਂ ਹਨ। ਆਪਸ ਵਿੱਚ ਹਾਸੀਆਂ-ਖੇਡੀਆਂ ਕਰ ਰਹੀਆਂ ਬੱਚੀਆਂ ਦੀ ਵੀਡੀਓ ਯਕੀਨੀ ਤੁਹਾਡਾ ਦਿਨ ਵੀ ਕਾਫੀ ਖੂਬਸੂਰਤ ਬਣਾ ਦੇਵੇਗੀ। ਕਿਊਟ ਵੀਡੀਓ ਸਿਰਫ਼ 25 ਸਕਿੰਟਾਂ ਦਾ ਹੈ। ਪਰ ਤੁਸੀਂ ਵਾਰ-ਵਾਰ ਇਸ ਵੀਡੀਓ ਨੂੰ ਦੇਖਣ ਲਈ ਮਜ਼ਬੂਰ ਹੋ ਜਾਓਗੇ।

Cute Video: ਸੂਟ ਨਾਲ ਮੱਥੇ ਤੇ ਟਿੱਕਾ, ਗੁੱਤਾਂ ਚ ਪਰਾਂਦੀ, ਪਿਆਰੀਆਂ ਬੱਚੀਆਂ ਦੀ ਵੀਡੀਓ ਹੋ ਰਹੀ Viral

ਸੂਟ ਨਾਲ ਮੱਥੇ 'ਤੇ ਟਿੱਕਾ, ਗੁੱਤਾਂ 'ਚ ਪਰਾਂਦੇ, ਪਿਆਰੀਆਂ ਬੱਚੀਆਂ ਦੀ ਵੀਡੀਓ

Follow Us On

ਆਏ ਦਿਨ ਸੋਸ਼ਲ ਮੀਡੀਆ ‘ਤੇ ਬੱਚਿਆਂ ਨਾਲ ਜੁੜੀਆਂ ਕਈ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੋਣਗੀਆਂ । ਕੁਝ ਵੀਡੀਓਜ਼ ਵਿੱਚ ਬੱਚੇ ਆਪਣੇ ਮਾਤਾ-ਪਿਤਾ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ ਤਾਂ ਕੁਝ ਵੀਡੀਓਜ਼ ਵਿੱਚ ਉਨ੍ਹਾਂ ਨੂੰ ਆਪਸ ਵਿੱਚ ਖੇਡਦੇ ਦੇਖਿਆ ਜਾਂਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਹੀ ਪਿਆਰਾ ਜਿਹਾ ਵੀਡੀਓਜ਼ ਕਾਫੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਯਕੀਨੀ ਤੁਹਾਨੂੰ ਵੀ ਵੀਡੀਓ ਨਾਲ ਪਿਆਰ ਹੋ ਜਾਵੇਗਾ ਅਤੇ ਤੁਸੀਂ ਵੀ ਵੀਡੀਓ ਨੂੰ ਵਾਰ-ਵਾਰ ਦੇਖਣ ਲਈ ਮਜ਼ਬੂਰ ਹੋ ਜਾਓਗੇ।

ਵਾਇਰਲ ਹੋ ਰਹੀ ਵੀਡੀਓ ਕਿਸੇ ਫੰਕਸ਼ਨ ਦੀ ਲੱਗ ਰਹੀ ਹੈ। ਜਿੱਥੇ ਕਾਫੀ ਲੋਕਾਂ ਨੂੰ ਤਿਆਰ ਹੋ ਕੇ ਇਕ ਥਾਂ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਪਰ ਵੀਡੀਓ ਵਿੱਚ ਜੋ ਸਭ ਤੋਂ ਖਾਸ ਹੈ ਉਹ ਹੈ 4 ਕਿਊਟ ਬੱਚੀਆਂ ਦਾ ਇਕ ਗਰੁੱਪ ਜੋ ਆਪਸ ਵਿੱਚ ਖੇਡਦੀਆਂ ਨਜ਼ਰ ਆ ਰਹੀਆਂ ਹਨ। ਬੱਚੀਆਂ ਨੇ ਪੰਜਾਬੀ ਪਹਿਰਾਵੇ ਪਹਿਨੇ ਹੋਏ ਹਨ। ਜਿਸ ਨਾਲ ਸਾਰੀਆਂ ਬਹੁਤ ਹੀ ਖੂਬਸੂਰਤ ਲੱਗ ਰਹੀਆਂ ਹਨ। ਚਾਰੋ ਬੱਚੀਆਂ ਨੇ ਪੰਜਾਬੀ ਸੂਟ ਪਾਏ ਹੋਏ ਹਨ ਉਨ੍ਹਾਂ ਵਿੱਚੋਂ ਇਕ ਬੱਚੀ ਨੇ ਪਰਾਂਦਾ ਵੀ ਪਾਇਆ ਹੋਇਆ ਹੈ। ਉਨ੍ਹਾਂ 4 ਵਿੱਚੋਂ ਇਕ ਬੱਚੀ ਬਹੁਤ ਹੀ ਛੋਟੀ ਹੈ। ਆਪਸ ਵਿੱਚ ਸਾਰੀਆਂ ਖੇਡਦੀਆਂ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ- ਭਾਰਤੀ ਰੇਲ ਵਾਂਗ ਹੀ ਹੈ ਚੀਨ ਦੇ ਰੇਲਗੱਡੀ ਦਾ ਜਨਰਲ ਕੋਚ, Washroom ਦੇ ਕੋਲ ਬੈਠੇ ਦਿਖੇ ਲੋਕ

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ( ਪਹਿਲਾਂ ਟਵਿੱਟਰ) ਤੇ ਹਤਿੰਦਰ ਸਿੰਘ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਹੁਣ ਤੱਕ 2.8K ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਸਹੇਲੀਆਂ ਰਲ ਬੈਠੀਆਂ ਨੀ ਮਾਏ। ਵੀਡੀਓ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੀਰ ਸਿੰਘ ਦਾ ਗੀਤ ‘ਧੀਏ’ ਬੈਕਗ੍ਰਾਉਂਡ ਵਿੱਚ ਲਗਾਇਆ ਗਿਆ ਹੈ। ਵੀਡੀਓ ਦੇਖ ਕੇ ਤੁਹਾਡਾ ਵੀ ਦਿਨ ਬਣ ਜਾਵੇਗਾ।

Exit mobile version