Viral Video: ਭਾਰਤ-ਪਾਕਿ ਸਰਹੱਦ ‘ਤੇ ਦੇਸ਼ ਦੀ ਪਹਿਲੀ ਚਾਹ ਦੀ ਦੁਕਾਨ,ITI ਪਾਸ ਨੂੰ ਨਹੀਂ ਮਿਲੀ ਨੌਕਰੀ, ਤਾਂ ਆਇਆ Idea
Viral Video: ਇਕ ITI ਪਾਸ ਨੌਜਵਾਨ ਜਿਸ ਨੂੰ ਨੌਕਰੀ ਨਹੀਂ ਮਿਲੀ ਸੀ। ਉਸ ਨੇ ਰੁਜ਼ਗਾਰ ਲਈ ਆਪਣੇ ਪਿਤਾ ਦੀ ਪੁਰਾਣੀ ਦੁਕਾਨ ਨੂੰ ਵਾਪਿਸ ਚਾਲੂ ਕਰਨ ਦਾ ਫੈਸਲਾ ਲਿਆ। ਇਹ ਦੁਕਾਨ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ ਭਾਰਤ ਵਿਚ ਦਾਖਲ ਹੁੰਦੇ ਹੀ ਭਾਰਤ ਦੀ ਪਹਿਲੀ ਚਾਹ ਦੀ ਦੁਕਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਜੋ ਭਾਰਤ-ਪਾਕਿਸਤਾਨ ਸਰਹੱਦ 'ਤੇ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੈਂਦੇ ਪਿੰਡ ਆਸਫਵਾਲਾ ‘ਚ ਇਕ ITI ਪਾਸ ਨੌਜਵਾਨ ਨੇ ਚਾਹ ਦੀ ਦੁਕਾਨ ਖੋਲ੍ਹੀ ਹੈ, ਇਹ ਦੁਕਾਨ ਨਵੀਂ ਨਹੀਂ ਸਗੋਂ ਕਈ ਸਾਲ ਪੁਰਾਣੀ ਹੈ । ਜਦੋਂ ITI ਪਾਸ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਤਾਂ ਉਸ ਨੇ ਆਪਣੇ ਪਿਤਾ ਦੀ ਦੁਕਾਨ ਨੂੰ ਸੰਭਾਲਣ ਦਾ ਫੈਸਲਾ ਲਿਆ ਅਤੇ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੋ ਹੁਸ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।
ਜਾਣਕਾਰੀ ਦਿੰਦੇ ਹੋਏ ਨੌਜਵਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਖਜਾਨ ਸਿੰਘ ਪਿੰਡ ਆਸਫਵਾਲਾ ਵਿੱਚ ਚਾਹ ਵੇਚਣ ਦਾ ਕੰਮ ਕਰਦੇ ਸੀ। ਸੁਰੇਸ਼ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ ਹੈ। ਆਈ.ਟੀ.ਆਈ. ਪਾਸ ਕਰਨ ਤੋਂ ਬਾਅਦ ਉਸਨੂੰ ਆਸ ਸੀ ਕਿ ਉਸਨੂੰ ਕਿਤੇ ਨੌਕਰੀ ਮਿਲ ਜਾਵੇਗੀ ਪਰ ਆਖਰਕਾਰ ਉਸਨੇ ਪਿੰਡ ਵਿੱਚ ਹੀ ਆਪਣੇ ਪਿਤਾ ਦੀ ਜੱਦੀ ਦੁਕਾਨ ਸੰਭਾਲ ਲਈ।
ਭਾਰਤ-ਪਾਕਿ ਸਰਹੱਦ ‘ਤੇ ਦੇਸ਼ ਦੀ ਪਹਿਲੀ ਚਾਹ ਦੀ ਦੁਕਾਨ, ITI ਪਾਸ ਨੂੰ ਨਹੀਂ ਮਿਲੀ ਨੌਕਰੀ, ਤਾਂ ਆਇਆ Idea#TrendingNews pic.twitter.com/3w3GQWVVhd
— TV9 Punjab-Himachal Pradesh-J&K (@TV9Punjab) August 2, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- Viral Dance: ਪੁਸ਼ਪਾ 2 ਦੇ ਇਸ ਗੀਤ ਤੇ ਬੱਚੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ Viral
ਰੀਟਰੀਟ ਸਮਾਰੋਹ ਤੋਂ ਬਾਅਦ ਲੱਗਦੀ ਹੈ ਭੀੜ
ਇਹ ਦੁਕਾਨ ਹੁਣ ਇਲਾਕੇ ਦੇ ਲੋਕਾਂ ਦੇ ਲਈ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ। ਕਾਰਨ ਇਹ ਹੈ ਕਿ ਭਾਰਤ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਰੋਜ਼ਾਨਾ ਰੀਟ੍ਰੀਟ ਸੈਰੇਮਨੀ ਹੁੰਦੀ ਹੈ। ਸੈਰੇਮਨੀ ਦੇਖ ਵਾਪਿਸ ਫਾਜ਼ਿਲਕਾ ਵੱਲ ਆਉਣ ਵਾਲੇ ਲੋਕਾਂ ਦੇ ਲਈ ਪਾਕਿਸਤਾਨ ਵੱਲੋਂ ਹਿੰਦੂਸਤਾਨ ਵਿੱਚ ਦਾਖਿਲ ਹੁੰਦੇ ਹੀ ਇਹ ਪਹਿਲੀ ਚਾਹ ਦੀ ਦੁਕਾਨ ਹੈ। ਜਿੱਥੇ ਹੁਣ ਲੋਕ ਚਾਹ ਪੀ ਕੇ ਜਾਂਦੇ ਹਨ। ਸੁਰੇਸ਼ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਦੇ ਪਿੰਡ ‘ਚ ਘਰੇਲੂ ਪਸ਼ੂਆਂ ਦੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤੋਂ ਉਹ ਖੁਦ ਮਸਾਲੇਦਾਰ ਚਾਹ ਬਣਾ ਕੇ ਲੋਕਾਂ ਨੂੰ ਪੇਸ਼ ਕਰਦੇ ਹਨ।