ਟਾਇਲਟ ਸੀਟ ਲੈ ਕੇ ਕਿਉਂ ਘੁੰਮਦੇ ਹਨ Elon Musk? ਤਸਵੀਰ ਸ਼ੇਅਰ ਕਰ ਅਰਬਪਤੀ ਨੇ ਲਿਖਿਆ- ‘Let that sink in’
Donald Trump Win: ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਇਸ ਦੌਰਾਨ, ਉਨ੍ਹਾਂ ਦੇ ਵੱਡੇ ਸਮਰਥਕ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਬਹੁਤ ਖੁਸ਼ ਹਨ। ਉਨ੍ਹਾਂ ਨੇ ਓਵਲ ਆਫਿਸ 'ਚ ਟਾਇਲਟ ਸੀਟ ਲੈ ਕੇ ਜਾਂਦੇ ਹੋਏ ਖੁਦ ਦੀ ਇਕ ਐਡਿਟੇਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
ਕਮਲਾ ਹੈਰਿਸ ਨਹੀਂ, ਰਿਪਬਲਿਕਨ ਡੋਨਾਲਡ ਟਰੰਪ, ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੂੰ ਕੁੱਲ 277 ਇਲੈਕਟੋਰਲ ਵੋਟਾਂ ਮਿਲੀਆਂ, ਜਦੋਂ ਕਿ ਬਹੁਮਤ ਲਈ 270 ਦੀ ਲੋੜ ਸੀ। ਇਸ ਦੌਰਾਨ, ਉਨ੍ਹਾਂ ਦੇ ਵੱਡੇ ਸਮਰਥਕ ਅਤੇ ਅਮਰੀਕੀ ਅਰਬਪਤੀ ਐਲੋਨ ਮਸਕ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਟਾਇਲਟ ਸੀਟ ਲੈ ਕੇ ਜਾਣ ਦੀ ਇੱਕ ਐਡੇਟੇਡ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ਇਸ ਨੂੰ ਸਮਝ ਲਵੋ! ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਮਸਕ ਟਵਿੱਟਰ ਸੰਭਾਲਣ ਤੋਂ ਬਾਅਦ ਹੈੱਡਕੁਆਰਟਰ ‘ਚ ਪਹੁੰਚੇ ਸਨ।
ਟੇਸਲਾ ਦੇ ਸੀਈਓ ਮਸਕ ਨੇ ਕਈ ਵਾਰ ਆਪਣੇ ਸੰਦੇਸ਼ ਨੂੰ ਗੰਭੀਰਤਾ ਦੀ ਬਜਾਏ ਹਲਕੇ-ਫੁਲਕੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਅਜਿਹੇ ਵਿਲੱਖਣ ਅਤੇ ਦਿਲਚਸਪ ਤਰੀਕੇ ਅਪਣਾਏ ਹਨ। 2022 ਵਿੱਚ, ਉਹ ਇੱਕ ਟਾਇਲਟ ਸੀਟ ਦੇ ਨਾਲ ਹੈੱਡਕੁਆਰਟਰ ਪਹੁੰਚੇ ਅਤੇ ਮਜ਼ਾਕੀਆ ਲਹਿਜੇ ਵਿੱਚ ਕਿਹਾ – ‘Let that sink in!’ ਆਪਣੀ ਖੁਦ ਦੀ ਐਡਿਟੇਡ ਫੋਟੋ ਸ਼ਾਇਦ ਮਸਕ ਦੀ ਸ਼ੈਲੀ ਅਤੇ ਵਿਅੰਗਾਤਮਕ ਸੰਦੇਸ਼ ਦੇਣ ਦਾ ਤਰੀਕਾ ਹੈ।
ਐਲੋਨ ਮਸਕ ਦਾ ਟਵੀਟ
Let that sink in pic.twitter.com/XvYFtDrhRm
— Elon Musk (@elonmusk) November 6, 2024
ਇਹ ਵੀ ਪੜ੍ਹੋ
ਮਸਕ ਦੀ ਪੋਸਟ ਨੂੰ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਹਜ਼ਾਰਾਂ ਲੋਕ ਕਮੈਂਟ ਕਰ ਚੁੱਕੇ ਹਨ। ਇਸ ਵਿੱਚ ਇੱਕ ਯੂਜ਼ਰ ਨੇ ਮਸਕ ਦੇ ਇੱਕ ਪੁਰਾਣੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਸੀ ਕਿ ਕੀ ਉਹਨਾਂ ਨੂੰ ਇੱਕ ਨਵੇਂ ਸੋਸ਼ਲ ਪਲੇਟਫਾਰਮ ਦੀ ਜ਼ਰੂਰਤ ਹੈ ਤਾਂ ਯੂਜ਼ਰ ਨੇ ਮਸਕ ਨੂੰ ਕਿਹਾ ਕਿ ਟਵਿੱਟਰ ਨੂੰ ਖਰੀਦ ਕੇ ਚਿੜ੍ਹੀ ਵਾਲੇ ਲੋਗੋ ਨੂੰ Doge ਨਾਲ ਰਿਪਲੇਸ ਕਰ ਦੇਣਗੇ। ਤੁਸੀਂ ਦੇਖਿਆ ਹੋਵੇਗਾ ਕਿ ਟਵਿੱਟਰ ਸੰਭਾਲਣ ਤੋਂ ਬਾਅਦ ਮਸਕ ਨੇ ਅਜਿਹਾ ਹੀ ਕੀਤਾ ਸੀ।
ਮਸਕ ਦੀ ਪੋਸਟ ‘ਤੇ ਟਿੱਪਣੀ ਕਰਦੇ ਹੋਏ, ਇਕ ਯੂਜ਼ਰ ਨੇ ਲਿਖਿਆ, 21 ਜਨਵਰੀ ਨੂੰ ਇਸ ਨੂੰ ਹਕੀਕਤ ਵਿੱਚ ਬਦਲ ਦਿਓ। ਇਕ ਹੋਰ ਯੂਜ਼ਰ ਨੇ ਕਿਹਾ, ਜੇਕਰ ਮਸਕ ਸਿੰਕ ਦੇ ਨਾਲ ਆਉਂਦਾ ਹੈ, ਤਾਂ ਸਮਝੋ ਕਿ ਖੇਡ ਖਤਮ ਹੋ ਗਈ ਹੈ। ਉਹ ਜਿੱਤ ਗਏ। ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, ਅਮਰੀਕਾ ਨੂੰ ਬਚਾਉਣ ਲਈ ਮਸਕ ਦਾ ਧੰਨਵਾਦ। ਇਕ ਹੋਰ ਯੂਜ਼ਰ ਨੇ ਲਿਖਿਆ, ਭਰਾਵੋ ਇਹ ਨਾ ਭੁੱਲੋ ਕਿ ਉਸ ਨੇ ਆਉਂਦੇ ਹੀ ਟਵਿਟਰ ਦੇ 80 ਫੀਸਦੀ ਕਰਮਚਾਰੀਆਂ ਨੂੰ ਇਕ ਹੀ ਝਟਕੇ ‘ਚ ਕੱਢ ਦਿੱਤਾ ਸੀ।
ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮਸਕ ਨੇ ਜੁਲਾਈ ਵਿੱਚ ਟਰੰਪ ਦਾ ਸਮਰਥਨ ਕਰਨ ਤੋਂ ਬਾਅਦ ਉਨ੍ਹਾਂ ਦੀ ਮੁਹਿੰਮ ਨੂੰ 119 ਮਿਲੀਅਨ ਡਾਲਰ ਤੋਂ ਵੱਧ ਦਾ ਦਾਨ ਦਿੱਤਾ ਹੈ।