Viral Video: ਚੱਲਦੀ ਟਰੇਨ 'ਤੇ ਪਾਣੀ ਉੱਛਾਲ ਰਹੇ ਸੀ ਮੁੰਡੇ, ਮੁਸਾਫਰਾਂ ਨੇ ਇੰਝ ਚਖਾਇਆ ਮਜ਼ਾ, ਵੀਡੀਓ ਵਾਇਰਲ | Boys threw water on the train and passengers caught mischiveous boys know full news details in Punjabi Punjabi news - TV9 Punjabi

Viral Video: ਚੱਲਦੀ ਟਰੇਨ ‘ਤੇ ਪਾਣੀ ਉੱਛਾਲ ਰਹੇ ਸੀ ਮੁੰਡੇ, ਮੁਸਾਫਰਾਂ ਨੇ ਇੰਝ ਚਖਾਇਆ ਮਜ਼ਾ, ਵੀਡੀਓ ਵਾਇਰਲ

Published: 

30 Jun 2024 08:41 AM

Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਲੋਕ ਨਦੀ ਦੇ ਪੁਲ ਤੋਂ ਗੁਜ਼ਰ ਰਹੀ ਟਰੇਨ 'ਤੇ ਪਾਣੀ ਦੀਆਂ ਬੁਛਾੜਾਂ ਕਰ ਰਹੇ ਹਨ। ਜਿਸ ਤੋਂ ਟਰੇਨ ਵਿੱਚ ਸਫ਼ਰ ਕਰ ਰਹੇ ਮੁਸਾਫਰਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮੁਸਾਫਰਾਂ ਨੇ ਤੰਗ ਕਰ ਰਹੇ ਮੁੰਡਿਆਂ ਨੂੰ ਅਜਿਹਾ ਸਬਕ ਸਿਖਾਇਆ। ਜੋ ਤੁਹਾਨੂੰ ਹੈਰਾਨ ਕਰ ਦਵੇਗਾ।

Viral Video: ਚੱਲਦੀ ਟਰੇਨ ਤੇ ਪਾਣੀ ਉੱਛਾਲ ਰਹੇ ਸੀ ਮੁੰਡੇ, ਮੁਸਾਫਰਾਂ ਨੇ ਇੰਝ ਚਖਾਇਆ ਮਜ਼ਾ, ਵੀਡੀਓ ਵਾਇਰਲ

ਚੱਲਦੀ ਟਰੇਨ 'ਤੇ ਪਾਣੀ ਉੱਛਾਲ ਰਹੇ ਸੀ ਮੁੰਡੇ,ਮੁਸਾਫਰਾਂ ਨੇ ਸਿਖਾਇਆ ਸਬਕ

Follow Us On

ਇਹ ਸੋਸ਼ਲ ਮੀਡੀਆ ਦਾ ਯੁੱਗ ਹੈ, ਇਸ ਯੁੱਗ ਵਿੱਚ ਤੁਹਾਡੇ ਤੱਕ ਉਹ ਖ਼ਬਰ ਅਤੇ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਂਦੀ ਹੈ ਜਿਸ ਨੂੰ ਤੁਸੀਂ ਦੇਖਣਾ ਜਾਂ ਪੜ੍ਹਣਾ ਚਾਹੁੰਦੇ ਹੋ। ਕਈ ਵਾਰ ਲੋਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਲੋਕ ਦੂਜਿਆਂ ਦੀ ਜ਼ਿੰਦਗੀ ਨੂੰ ਹਰਾਮ ਕਰ ਦਿੰਦੇ ਹਨ। ਪਰ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਲੋਕ ਨਦੀ ਦੇ ਪੁਲ ਤੋਂ ਲੰਘ ਰਹੀ ਟਰੇਨ ‘ਤੇ ਪਾਣੀ ਦੀ ਵਰਖਾ ਕਰ ਰਹੇ ਹਨ। ਇਸ ਤੋਂ ਬਾਅਦ ਯਾਤਰੀ ਰੇਲਗੱਡੀ ਨੂੰ ਰੋਕਦੇ ਹਨ ਅਤੇ ਜੋ ਹੁੰਦਾ ਹੈ, ਇਹ ਜਾਣਨ ਯੋਗ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਕੀ ਹੈ।

ਦਰਅਸਲ, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਕ ਝੀਲ ਦੇ ਉੱਪਰ ਤੋਂ ਰੇਲਵੇ ਟ੍ਰੈਕ ਲੰਘ ਰਹੀ ਹੈ। ਹੁਣ ਹੁੰਦਾ ਇਹ ਹੈ ਕਿ ਇਸ ਟ੍ਰੈਕ ਤੋਂ ਜਦੋਂ ਵੀ ਟਰੇਨ ਗੁਜ਼ਰਦੀ ਹੈ ਤਾਂ ਕੁਝ ਲੋਕ ਝੀਲ ਵਿੱਚ ਬਾਈਕ ਸਿਰਫ਼ ਇਸ ਲਈ ਲੈ ਕੇ ਖੜ੍ਹੇ ਹੋ ਜਾਂਦੇ ਹਨ ਤਾਂ ਜੋ ਆਉਣ ਵਾਲੀ ਟਰੇਨ ਦੇ ਉੱਪਰ ਬਾਈਕ ਦੇ ਪਹੀਏ ਨੂੰ ਘੁੰਮਾ ਕੇ ਪਾਣੀ ਉੱਛਾਲਿਆ ਜਾ ਸਕੇ। ਹੁੰਦਾ ਵੀ ਅਜਿਹਾ ਹੀ ਹੈ, ਹਮੇਸ਼ਾ ਦੀ ਤਰ੍ਹਾਂ ਟਰੇਨ ਆਉਂਦੀ ਹੈ ਅਤੇ ਇਹ ਮੁੰਡੇ ਬਾਈਕ ਦਾ ਪਿਛਲਾ ਪਹੀਆ ਘੁੰਮਾ ਕੇ ਟਰੇਨ ‘ਤੇ ਪਾਣੀ ਦੀਆਂ ਬੁਛਾੜਾਂ ਕਰਦੇ ਹਨ।

ਇਹ ਵੀ ਪੜ੍ਹੋ- ਆਪਣੇ ਪੈਸਿਆਂ ਨਾਲ ਆਟੋ ਖਰੀਦ ਕੇ ਸ਼ਖਸ ਨੇ ਲਈ ਸੈਲਫੀ, VIDEO ਵਾਇਰਲ

ਪਰ ਇਸ ਵਾਰ ਇਹ ਮਜ਼ਾਕ ਇਨ੍ਹਾਂ ਸ਼ਰਾਰਤੀ ਮੁੰਡਿਆਂ ‘ਤੇ ਉਲਟਾ ਪੈ ਗਿਆ। ਜਿਵੇਂ ਹੀ ਇਹ ਮੁੰਡਿਆਂ ਨੇ ਪਾਣੀ ਸੁੱਟਣਾ ਸ਼ੁਰੂ ਕੀਤਾ ਤਾਂ ਯਾਤਰੀਆਂ ਨੇ ਟਰੇਨ ਨੂੰ ਰੋਕ ਲਿਆ, ਹੇਠਾਂ ਉਤਰ ਕੇ ਇਨ੍ਹਾਂ ਮੁੰਡਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੂੰ ਵੀ ਬੁਲਾਇਆ ਅਤੇ ਇਨ੍ਹਾਂ ਮੁੰਡਿਆਂ ‘ਤੇ ਪ੍ਰੈਂਕ ਦਾ ਭੂਤ ਤੁਰੰਤ ਉਤਾਰਿਆ। ਇਸ ਤੋਂ ਬਾਅਦ ਪੁਲਿਸ ਇਨ੍ਹਾਂ ਮੁੰਡਿਆਂ ਦੇ ਬਾਈਕ ਨੂੰ ਟਰੇਨ ‘ਚ ਰੱਖ ਕੇ ਆਪਣੇ ਨਾਲ ਲੈ ਜਾਂਦੀ ਹੈ। ਇਸ ਮਜ਼ੇਦਾਰ ਘਟਨਾ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਨੂੰ @Aadiiroy2 ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 2 ਲੱਖ 96 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ… ਉਨ੍ਹਾਂ ਨੂੰ ਹੋਰ ਕੁੱਟਣਾ ਸੀ। ਇਕ ਹੋਰ ਯੂਜ਼ਰ ਨੇ ਲਿਖਿਆ… ਮਜ਼ਾ ਆਗਿਆ ਇਨ੍ਹਾਂ ਲੋਕਾਂ ਨੂੰ ਬਾਈਕ ਸਮੇਤ ਫੜ ਲਿਆ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ… ਇਨ੍ਹਾਂ ਬੇਵਕੂਫ਼ਾਂ ਨੇ ਸੋਚਿਆ ਕਿ ਟਰੇਨ ਨਹੀਂ ਰੁਕ ਸਕਦੀ, ਉਨ੍ਹਾਂ ਨੂੰ ਚੰਗਾ ਸਬਕ ਸਿਖਾਇਆ।

Related Stories
Zomato Boy Viral Video: ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਦੇ ਹੀ ਜ਼ੋਮੈਟੋ ਦਾ ਡਿਲੀਵਰੀ ਬੁਆਏ ਖੁਸ਼ੀ ਨਾਲ ਝੂਮ ਉੱਠਿਆ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Neem Ka Pratha: “ਨਰਕ ਦੀ ਅੱਗ ‘ਚ ਸੜੇਂਗਾ ਤੂੰ…”, ਸ਼ਖਸ ਨੂੰ ਨਿੰਮ ਦਾ ਪਰੌਂਠਾ ਬਣਾਉਂਦੇ ਦੇਖ ਭੜਕੇ ਲੋਕਾਂ ਨੇ ਦਿੱਤੀਆਂ ਬਦਦੁਆਵਾਂ – VIDEO
Viral Video: ਮੋਰਾਂ ਵਾਂਗ ਸੜਕ ‘ਤੇ ਪਹਿਲਾਂ ਪਾਉਂਦਾ ਦਿਖਿਆ 8 ਫੁੱਟ ਲੰਬਾ ਮਗਰਮੱਛ, ਦੇਖ ਕੇ ਲੋਕਾਂ ਦੇ ਸੁੱਕੇ ਸਾਹ, ਵੇਖੋ VIDEO
Viral Video: ਪਾਕਿਸਤਾਨੀ ਸੰਸਦ ‘ਚ ਸਪੀਕਰ ਨੇ ਮਹਿਲਾ ਸੰਸਦ ਨੂੰ ਕਿਹਾ- ‘ਮੈਂ ਕਿਸੇ ਵੀ ਔਰਤ ਦੀਆਂ ਅੱਖਾਂ ‘ਚ ਨਹੀਂ ਦੇਖਦਾ’
Viral Video: ਇਸ ਨੂੰ ਕਹਿੰਦੇ ਹਨ ਦੇਸੀ ਟੈਲੇਂਟ! ਕਾਕਾ ਨੇ ਸੁਰੀਲੀ ਆਵਾਜ਼ ਨਾਲ ਲੋਕਾਂ ਦਾ ਖਿੱਚਿਆ ਧਿਆਨ, Video ਹੋ ਰਿਹਾ ਵਾਇਰਲ
Kedarnath Viral Video: ਨਾ ਖੱਚਰ ਨਾ ਪਾਲਕੀ, ਖੁਦ ਚੜ੍ਹਾਈ ਕਰ ਕੇਦਾਰਨਾਥ ਪਹੁੰਚਿਆ ਅਪਾਹਜ, ਜਜ਼ਬਾ ਦੇਖ ਲੋਕਾਂ ਨੇ ਕੀਤਾ Salute
Exit mobile version