Viral Video: ਮੁੰਡਿਆਂ ਦੇ ਫੈਸ਼ਨ ਨੇ ਉਰਫੀ ਜਾਵੇਦ ਨੂੰ ਕੀਤਾ ਫੇਲ, ਡਰੈੱਸ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼ | Boys made crop top out of underwears and record funny video know full news details in Punjabi Punjabi news - TV9 Punjabi

Viral Video: ਮੁੰਡਿਆਂ ਦੇ ਫੈਸ਼ਨ ਨੇ ਉਰਫੀ ਜਾਵੇਦ ਨੂੰ ਕੀਤਾ ਫੇਲ, ਡਰੈੱਸ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼

Updated On: 

29 Jun 2024 10:32 AM

Viral Video: ਆਏ ਦਿਨ ਸੋਸ਼ਲ ਮੀਡੀਆ 'ਤੇ ਬਹੁਤ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ। ਕਿਸੇ ਵੀਡੀਓ ਵਿੱਚ ਤੁਹਾਨੂੰ ਅਜਿਹਾ ਕੰਟੈਂਟ ਮਿਲੇਗਾ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡਾ ਹਾਸਾ ਨਹੀਂ ਰੁਕੇਗਾ। ਜਿਵੇਂ ਕਿ ਟਰ੍ਰੈਂਡ ਕਰ ਰਹੀ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਦੋ ਮੁੰਡਿਆਂ ਦਾ ਨਵਾਂ ਅਤੇ ਅਜੀਬੋ-ਗਰੀਬ ਡਰੈੱਸ ਵਿੱਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸਾ ਨਹੀਂ ਰੋਕ ਪਾਓਗੇ।

Viral Video: ਮੁੰਡਿਆਂ ਦੇ ਫੈਸ਼ਨ ਨੇ ਉਰਫੀ ਜਾਵੇਦ ਨੂੰ ਕੀਤਾ ਫੇਲ, ਡਰੈੱਸ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼

ਅੰਡਰਵੀਅਰ ਨੂੰ ਕਰੋਪ ਟੌਪ ਬਣਾ ਕੇ ਮੁੰਡਿਆਂ ਨੇ ਬਣਾਈ ਰੀਲ, ਵੀਡੀਓ

Follow Us On

ਅੱਜ ਦੀ ਪੀੜ੍ਹੀ ਰੀਲਾਂ ਬਣਾਉਣ ਦੀ ਦੀਵਾਨੀ ਹੈ। ਕੁਝ ਲੋਕ ਰੀਲਾਂ ਬਣਾਉਣ ਦੇ ਨਸ਼ੇ ਵਿੱਚ ਇੰਨੇ ਡੁੱਬੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਉਹ ਕੀ ਕਰ ਰਹੇ ਹਨ। ਪਬਲਿਕ ਰਿਏਕਸ਼ਨ ਦੇ ਨਾਂ ‘ਤੇ, ਉਹ ਕੋਈ ਵੀ ਕੰਟੈਂਟ ਬਣਾਉਂਦੇ ਹਨ ਅਤੇ ਫਿਰ ਉਸ ‘ਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੁੰਦੀਆਂ ਹਨ। ਕਿਉਂਕਿ ਇਨ੍ਹਾਂ ਨੂੰ ਦੇਖਣ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਨੂੰ ਕਾਫੀ ਮਨੋਰੰਜਨ ਮਿਲਦਾ ਹੈ। ਤੁਸੀਂ ਵੀ ਅਜਿਹੇ ਕਈ ਵੀਡੀਓ ਦੇਖੇ ਹੋਣਗੇ। ਅਤੇ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਇਹ ਨਵਾਂ ਵਾਇਰਲ ਵੀਡੀਓ ਦੇਖੋ। ਤੁਸੀਂ ਪੂਰੀ ਤਰ੍ਹਾਂ ਸਮਝ ਜਾਓਗੇ ਕਿ ਲੋਕ ਕਿਵੇਂ ਵੀਡੀਓ ਬਣਾ ਰਹੇ ਹਨ।

ਫੈਸ਼ਨ ਇੱਕ ਅਜਿਹੀ ਚੀਜ਼ ਹੈ ਜੋ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ ਅਤੇ ਬਜ਼ਾਰ ਵਿੱਚ ਨਵਾਂ ਫੈਸ਼ਨ ਦੇਖਣ ਨੂੰ ਮਿਲਦਾ ਹੈ। ਪਰ ਕੁਝ ਲੋਕ ਫੈਸ਼ਨ ਦੇ ਨਾਂ ‘ਤੇ ਅਜਿਹੇ ਕੰਮ ਕਰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹੁਣ ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਅਜਿਹਾ ਹੀ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਦੋ ਮੁੰਡਿਆਂ ਨੇ ਕਮੀਜ਼ ਦੀ ਬਜਾਏ ਅੰਡਰਵੀਅਰ ਨੂੰ ਕੱਟ ਕੇ ਕਰੋਪ ਟੌਪ ਬਣਾ ਲਿਆ ਹੈ। ਇੰਨਾ ਹੀ ਨਹੀਂ, ਪੈਰਾਂ ‘ਤੇ ਪੈਂਟ ਅਤੇ ਵੈਸਟ ਵੀ ਅਜੀਬ ਤਰੀਕੇ ਨਾਲ ਕੈਰੀ ਕੀਤੇ ਹਨ। ਇਸ ਤੋਂ ਬਾਅਦ ਉਹ ਬਾਜ਼ਾਰ ਵਿੱਚ ਲੋਕਾਂ ਦੀ ਪ੍ਰਤੀਕਿਰਿਆ ਰਿਕਾਰਡ ਕਰਨ ਲਈ ਨਿਕਲੇ। ਉਨ੍ਹਾਂ ਨੂੰ ਦੇਖ ਕੇ ਲੋਕ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾਉਂਦੀਆਂ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪਾਰਕ ‘ਚ ਅਚਾਨਕ ਭਿੜ ਗਏ ਦੋ ਕੰਗਾਰੂ, ਵੀਡੀਓ ਵਾਇਰਲ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ mr_rahu_087 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 23 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਵਾਹ ਭਰਾ,ਮਜ਼ੇਦਾਰ । ਇਕ ਹੋਰ ਯੂਜ਼ਰ ਨੇ ਲਿਖਿਆ- ਉਰਫੀ ਜਾਵੇਦ ਦੀ ਚਚੇਰੀ ਭੈਣ। ਤੀਜੇ ਯੂਜ਼ਰ ਨੇ ਲਿਖਿਆ- ਇਹ ਸਾਰੇ ਉਹ ਮੁੰਡੇ ਹਨ ਜੋ ਆਪਣਾ ਨਾਂ ਖਰਾਬ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇੰਨ੍ਹਾਂ Confidence ਨਹੀਂ ਹੋਣਾ ਚਾਹੀਦਾ।

Exit mobile version