Viral Video: ਆਟੋ ਵਾਲੇ ਅੰਕਲ ਨੇ ਅੰਗਰੇਜ਼ੀ ਵਾਲੀ ਮੇਡਮ ਨੂੰ ਛੱਡ ਦਿੱਤਾ ਪਿੱਛੇ, ਲੋਕਾਂ ਨੇ ਕਿਹਾ- Motivate ਕਰਨ ਲਈ ਧੰਨਵਾਦ | Amravati auto driver seen talking fluently in english video went viral know full news details in Punjabi Punjabi news - TV9 Punjabi

Viral Video: ਆਟੋ ਵਾਲੇ ਅੰਕਲ ਨੇ ਅੰਗਰੇਜ਼ੀ ਵਾਲੀ ਮੇਡਮ ਨੂੰ ਛੱਡ ਦਿੱਤਾ ਪਿੱਛੇ, ਲੋਕਾਂ ਨੇ ਕਿਹਾ- Motivate ਕਰਨ ਲਈ ਧੰਨਵਾਦ

Published: 

11 Jul 2024 11:38 AM

​Auto Driver Chacha Fluent English Viral Video: ਕਈ ਵਾਰ ਅਜਿਹੀਆਂ ਰੀਲਾਂ ਸਾਡੇ ਸੋਸ਼ਲ ਮੀਡੀਆ ਫੀਡ 'ਤੇ ਦਿਖਾਈ ਦਿੰਦੀਆਂ ਹਨ ਜੋ ਸਾਨੂੰ ਅੰਦਰ ਤੱਕ ਪ੍ਰੇਰਿਤ ਕਰਦੀਆਂ ਹਨ। ਅਮਰਾਵਤੀ ਦੇ ਆਟੋ ਡਰਾਈਵਰ ਅੰਕਲ ਦਾ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਅੰਗਰੇਜ਼ੀ ਬੋਲਣ ਦਾ ਹੁਨਰ ਨਾ ਸਿਰਫ਼ ਸ਼ਾਨਦਾਰ ਹੈ ਸਗੋਂ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਿਹਾ ਹੈ।

Viral Video: ਆਟੋ ਵਾਲੇ ਅੰਕਲ ਨੇ ਅੰਗਰੇਜ਼ੀ ਵਾਲੀ ਮੇਡਮ ਨੂੰ ਛੱਡ ਦਿੱਤਾ ਪਿੱਛੇ, ਲੋਕਾਂ ਨੇ ਕਿਹਾ- Motivate ਕਰਨ ਲਈ ਧੰਨਵਾਦ

ਆਟੋ ਵਾਲੇ ਅੰਕਲ ਦੀ ਫਰਾਟੇਦਾਰ ਅੰਗਰੇਜ਼ੀ ਸੁਣ ਕੇ ਦੰਗ ਰਹਿ ਗਏ ਲੋਕ, Video Viral

Follow Us On

ਸਾਡੇ ਦੇਸ਼ ਵਿੱਚ ਆਟੋ ਚਾਲਕ ਨੂੰ ਚੰਗੀ ਅੰਗਰੇਜ਼ੀ ਬੋਲਣਾ ਸੁਣਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾਂਦਾ ਹੈ। ਕਿਉਂਕਿ ਆਮ ਤੌਰ ‘ਤੇ ਪੜ੍ਹੇ-ਲਿਖੇ ਲੋਕਾਂ ਵਿਚ ਇਹ ਧਾਰਨਾ ਹੈ ਕਿ ਉਨ੍ਹਾਂ ਨੂੰ ਹਿੰਦੀ ਜਾਂ ਉਸ ਸੂਬੇ ਦੀ ਭਾਸ਼ਾ ਹੀ ਆਉਂਦੀ ਹੋਵੇਗੀ। ਜਾਂ ਫਿਰ ਆਟੋ ਚਾਲਕਾਂ ਨੂੰ ਸਿਰਫ਼ ਅੰਗਰੇਜ਼ੀ ਕੰਮ ਲਈ ਥੋੜੀ ਬਹੁਤ ਹੀ ਸਮਝ ਆਉਂਦੀ ਹੈ। ਪਰ ਅਮਰਾਵਤੀ (ਮਹਾਰਾਸ਼ਟਰ) ਦੇ ਇਕ ਚਾਚੇ ਦੀ ਵੀਡੀਓ ਇਨ੍ਹਾਂ ਸਾਰੀਆਂ ਧਾਰਨਾਵਾਂ ਨੂੰ ਗਲਤ ਸਾਬਤ ਕਰ ਰਹੀ ਹੈ। ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਰੀਲ ‘ਚ ਚਾਚਾ ਨੂੰ ਅੰਗਰੇਜ਼ੀ ਬੋਲਦੇ ਸੁਣਿਆ ਜਾ ਸਕਦਾ ਹੈ।

ਅੰਕਲ ਨਾ ਸਿਰਫ ਲੋਕਾਂ ਨੂੰ ਸਰਪ੍ਰਾਈਜ ਕਰ ਰਹੇ ਹਨ ਸਗੋਂ ਇਹ ਵੀ ਦੱਸ ਰਹੇ ਹਨ ਕਿ ਸਿੱਖਿਆ ਕਿਵੇਂ ਲਾਭਦਾਇਕ ਹੈ? ਭਾਵੇਂ ਉਹ ਆਟੋ ਚਲਾਉਂਦੇ ਹਨ, ਜੇਕਰ ਅੰਗਰੇਜ਼ੀ ਬੋਲਣਾ ਕੋਈ ਹੁਨਰ ਹੈ ਤਾਂ ਇਹ ਉਨ੍ਹਾਂ ਦੇ ਅੰਦਰ ਵਸਿਆ ਹੋਇਆ ਹੈ। ਅੰਕਲ ਦਾ ਅੰਗਰੇਜ਼ੀ ਦਾ ਗਿਆਨ ਸਭ ਨੂੰ ਹੈਰਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ- ਬਟਨ ਵਾਂਗ ਅੱਖਾਂ ਨੂੰ ਬਾਹਰ ਕੱਢ ਲੈਂਦਾ ਹੈ ਸ਼ਖਸ, VIDEO ਵਾਇਰਲ

ਆਪਣੀ ਗੱਲਬਾਤ ਵਿੱਚ, ਆਟੋ ਵਾਲੇ ਅੰਕਲ ਦੂਜੇ ਵਿਅਕਤੀ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਅੰਗਰੇਜ਼ੀ ਜਾਣਦੇ ਹੋ ਤਾਂ ਤੁਸੀਂ ਲੰਡਨ ਅਤੇ ਪੈਰਿਸ ਵਰਗੀਆਂ ਦਿਲਚਸਪ ਥਾਵਾਂ ਦੀ ਯਾਤਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਕਰ ਤੁਸੀਂ ਅੰਗਰੇਜ਼ੀ ਜਾਣਦੇ ਹੋ ਤਾਂ ਤੁਸੀਂ ਉੱਥੇ ਦੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ। ਇਸ ਲਈ ਅੰਗਰੇਜ਼ੀ ਸਿੱਖਣਾ ਮਹੱਤਵਪੂਰਨ ਹੈ – ਇਹ ਇੱਕ ਗਲੋਬਲ ਭਾਸ਼ਾ ਹੈ। ਚਾਚੇ ਦਾ ਇਹ ਹੁਨਰ ਲੋਕਾਂ ਨੂੰ ਉਨ੍ਹਾਂ ਦਾ ਦੀਵਾਨਾ ਬਣਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਕਲਿੱਪ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

X ‘ਤੇ ਇਸ Reel ਨੂੰ @kon_bhushan1222 ਨਾਮ ਦੇ ਇਕ ਯੂਜ਼ਰ ਨੇ ਸ਼ੇਅਰ ਕਰ ਕੇ ਲਿਖਿਆ ਹੈ- ਮੈਂ ਵੀ ਇਨ੍ਹਾਂ ਨਾਲ ਗੱਲ ਕਰਕੇ ਦੰਗ ਰਹਿ ਗਿਆ ਸੀ। ਇਨ੍ਹਾਂ ਦੀ ਇੰਗਲਿਸ਼ ਦਾ ਫਲੋ ਦੇਖਕੇ ਮੈਂ ਵੀ ਸ੍ਰਪਰਾਈਜ਼ ਹੋ ਗਿਆ।

ਕਮੈਂਟ ਸੈਕਸ਼ਨ ਵਿੱਚ ਲੋਕਾਂ ਨੂੰ ਚਾਚਾ ਦੇ ਬੋਲਣ ਦੇ ਅੰਦਾਜ਼ ਵਿੱਚ ਏਪੀਜੇ ਅਬਦੁਲ ਕਲਾਮ ਦੀ ਝਲਕ ਲੱਭ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਨੂੰ ਉਮੀਦ ਹੈ ਕਿ ਇਹ ਰੀਲ ਸਹੀ ਵਿਅਕਤੀ ਤੱਕ ਪਹੁੰਚੇਗੀ ਅਤੇ ਅੰਕਲ ਨੂੰ ਪਛਾਣ ਮਿਲੇਗੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਦਾਦਾ ਨੇ ਉਨ੍ਹਾਂ ਨੂੰ ਡਾਕਟਰ ਏਪੀਜੇ ਅਬਦੁਲ ਕਲਾਮ ਦੀ ਯਾਦ ਦਿਵਾਈ। ਤੀਜੇ ਯੂਜ਼ਰ ਨੇ ਲਿਖਿਆ ਕਿ ਅੰਕਲ ਦੀ ਅੰਗਰੇਜ਼ੀ ਮੇਰੇ ਨਾਲੋਂ ਵਧੀਆ ਹੈ, ਮੈਨੂੰ ਪ੍ਰੇਰਿਤ ਕਰਨ ਲਈ ਧੰਨਵਾਦ। ਇਸ ਰੀਲ ਨੂੰ ਇੰਸਟਾਗ੍ਰਾਮ ‘ਤੇ ਹੁਣ ਤੱਕ 31 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਪੋਸਟ ‘ਤੇ 2 ਲੱਖ 34 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਬਟਨ ਦਬਾਇਆ ਹੈ।

Exit mobile version