WhatsApp ‘ਤੇ ਮਿਲੇਗੀ ਇੱਕ ਬੰਦ ਕਮਰੇ ਜਿੰਨੀ ਪ੍ਰਾਈਵੇਸੀ , ਕਪਲਸ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਫੀਚਰਸ
WhatsApp Privacy Features: WhatsApp ਵਿੱਚ ਸੁਰੱਖਿਆ ਅਤੇ ਗੋਪਨੀਯਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਹੀਂ ਬਲਕਿ ਕਈ ਕੰਮ ਦੇ ਫੀਚਰ ਮਿਲਦੇ ਹਨ। ਐਪ ਵਿੱਚ ਮਿਲਣ ਵਾਲੇ ਸਾਰੇ ਫੀਚਰਾਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਹੈ। ਜੇਕਰ ਤੁਸੀ ਕਪਲ ਹੋ ਤਾਂ ਇਹ ਪ੍ਰਾਈਵੇਸੀ ਫੀਚਰਾਂ ਬਾਰੇ ਤੁਹਾਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ।
WhatsApp ‘ਤੇ ਯੂਜ਼ਰਸ ਦੇ ਬਿਹਤਰ ਅਨੁਭਵ ਲਈ, ਕਈ ਉਪਯੋਗੀ ਫੀਚਰ ਦਿੱਤੇ ਗਏ ਹਨ ਜਿਹੜੇ ਜਿੰਦਗੀ ਨੂੰ ਆਸਾਨ ਬਣਾਉਂਦੇ ਹਨ। ਐਪ ‘ਚ ਇੰਨੇ ਜ਼ਿਆਦਾ ਫੀਚਰਸ ਦਿੱਤੇ ਗਏ ਹਨ ਕਿ ਯੂਜ਼ਰਸ ਨੂੰ ਸਾਰੇ ਫੀਚਰਸ ਦੀ ਸਹੀ ਜਾਣਕਾਰੀ ਵੀ ਨਹੀਂ ਹੈ। ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਅੱਜ ਦੀ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਐਪ ਵਿੱਚ ਉਪਲਬਧ ਅਜਿਹੀਆਂ ਸੁਰੱਖਿਆ ਅਤੇ ਪ੍ਰਾਈਵੇਸੀ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਯੂਜ਼ਰਸ ਅਤੇ ਹਰ ਕਪਲ ਨੂੰ ਪਤਾ ਹੋਣਾ ਚਾਹੀਦਾ ਹੈ।
WhatsApp Disappering Messages
ਯੂਜ਼ਰਸ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵਟਸਐਪ ਵਿੱਚ Disappering ਮੈਸੇਜ ਫੀਚਰ ਉਪਲਬਧ ਹੈ। ਜਿਵੇਂ ਹੀ ਤੁਸੀਂ ਕਿਸੇ ਵੀ ਵਿਅਕਤੀ ਨੂੰ Disappering ਵਾਲਾ ਸੁਨੇਹਾ ਭੇਜਦੇ ਹੋ, ਉਹ ਸੁਨੇਹਾ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਂਦਾ ਹੈ।
ਇਹ ਫੀਚਰ ਇਸ ਲਈ ਕੰਮ ਦਾ ਹੈ ਕਿ ਤੁਸੀਂ ਨਿੱਜੀ ਗੱਲਬਾਤ ਨੂੰ ਹੋਰ ਸੁਰੱਖਿਅਤ ਬਣਾ ਸਕਦੇ ਹੋ। ਇਸ ਫੀਚਰ ਨੂੰ ਚਾਲੂ ਕਰਨ ਲਈ, ਪਹਿਲਾਂ ਉਸ ਚੈਟ ਨੂੰ ਖੋਲ੍ਹੋ ਜਿਸ ਵਿੱਚ ਤੁਸੀਂ Disappering ਮੈਸੇਜ ਭੇਜਣਾ ਚਾਹੁੰਦੇ ਹੋ, ਚੈਟ ਖੁੱਲ੍ਹਣ ਤੋਂ ਬਾਅਦ, ਤਿੰਨ ਬਿੰਦੀਆਂ ‘ਤੇ ਕਲਿੱਕ ਕਰੋ ਅਤੇ Disappering ਮੈਸੇਜ ਵਾਲੇ ਵਿਕਲਪ ‘ਤੇ ਟੈਪ ਕਰੋ। ਇਹ ਫੀਚਰ ਉਨ੍ਹਾਂ ਕਪਲ ਲਈ ਬਹੁਤ ਲਾਭਦਾਇਕ ਹੈ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਭੇਜੇ ਗਏ ਸੰਦੇਸ਼ WhatsApp ਤੋਂ ਆਪਣੇ ਆਪ ਗਾਇਬ ਹੋ ਜਾਣ।
ਸਟੇਟਸ ਅੱਪਡੇਟ
ਸਟੇਟਸ ਐਡ ਕਰਨ ਤੋਂ ਪਹਿਲਾਂ ਤੁਸੀਂ ਸਟੇਟਸ ਦੀ ਪ੍ਰਾਈਵੇਸੀ ਨੂੰ ਬਦਲ ਸਕਦੇ ਹੋ, ਇਹ ਫੀਚਰ ਯੂਜ਼ਰਸ ਦੀ ਸਹੂਲਤ ਲਈ ਐਪ ‘ਚ ਦਿੱਤਾ ਗਿਆ ਹੈ ਤਾਂ ਜੋ ਤੁਸੀਂ ਸਟੇਟਸ ਸਿਰਫ ਉਨ੍ਹਾਂ ਲੋਕਾਂ ਨਾਲ ਸ਼ੇਅਰ ਕਰ ਸਕੋ, ਜਿਨ੍ਹਾਂ ਨਾਲ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ। ਸਟੇਟਸ ਜੋੜਦੇ ਸਮੇਂ, ਤੁਹਾਨੂੰ ਉਹ ਵਿਕਲਪ ਦਿਖਾਈ ਦੇਵੇਗਾ ਜਿਸ ਨਾਲ ਤੁਹਾਡਾ ਸਟੇਟਸ ਸਾਂਝਾ ਕੀਤਾ ਜਾਵੇਗਾ।
ਬਦਲੋ ਇਹ ਸੈਟਿੰਗ
ਇਕ ਸਮਾਂ ਸੀ ਜਦੋਂ ਕੋਈ ਵੀ ਕਿਸੇ ਨੂੰ ਵੀ ਗਰੁੱਪ ‘ਚ ਐਡ ਕਰ ਸਕਦਾ ਸੀ, ਅਜਿਹੇ ‘ਚ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੇਫਟੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ, ਕੰਪਨੀ ਨੇ ਐਪ ਵਿੱਚ ਅਜਿਹਾ ਉਪਯੋਗੀ ਫੀਚਰ ਜੋੜਿਆ ਹੈ ਕਿ ਹੁਣ ਕੋਈ ਵੀ ਤੁਹਾਨੂੰ ਬਿਨ੍ਹਾ ਇਜ਼ਾਜਤ ਗਰੁੱਪ ਵਿੱਚ ਸ਼ਾਮਲ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ
ਸਿਰਫ਼ ਉਹੀ ਉਪਭੋਗਤਾ ਜਿਨ੍ਹਾਂ ਲਈ ਤੁਸੀਂ ਐਪ ਵਿੱਚ ਅਨੁਮਤੀਆਂ ਸੈੱਟ ਕੀਤੀਆਂ ਹਨ, ਉਹ ਤੁਹਾਨੂੰ ਗਰੁੱਪ ਵਿੱਚ ਸ਼ਾਮਲ ਕਰਨ ਦੇ ਯੋਗ ਹੋਣਗੇ। ਵਟਸਐਪ ਸੈਟਿੰਗਜ਼ ਦੇ ਪ੍ਰਾਈਵੇਸੀ ਸੈਕਸ਼ਨ ਵਿੱਚ ਥੋੜ੍ਹਾ ਹੇਠਾਂ ਸਕ੍ਰੋਲ ਕਰਨ ਨਾਲ, ਤੁਹਾਨੂੰ ਗਰੁੱਪ ਵਿਕਲਪ ਮਿਲ ਜਾਵੇਗਾ।
ਇਹ ਵੀ ਪੜ੍ਹੋਂ- ਇਲੈਕਟ੍ਰਿਕ ਕਾਰ ਨਾਲ ਇਕ ਪਰਿਵਾਰ ਨੇ ਬਣਾਇਆ ਗਾਜਰ ਦਾ ਹਲਵਾ, Viral ਹੋ ਰਿਹਾ ਹੈ ਇਹ ਤਰੀਕਾ
ਪ੍ਰੋਫਾਈਲ ਫੋਟੋ
ਜੇਕਰ ਤੁਸੀਂ ਪਤੀ-ਪਤਨੀ ਹੋ ਅਤੇ ਵਟਸਐਪ ‘ਤੇ ਇਕ-ਦੂਜੇ ਨਾਲ ਆਪਣੀ ਪ੍ਰੋਫਾਈਲ ਤਸਵੀਰ ਸੈੱਟ ਕੀਤੀ ਹੈ ਅਤੇ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਹਾਡੀ ਤਸਵੀਰ ਦੇਖੇ, ਤਾਂ ਤੁਹਾਨੂੰ WhatsApp ਸੈਟਿੰਗਾਂ ਦੇ ਪ੍ਰਾਈਵੇਸੀ ਸੈਕਸ਼ਨ ‘ਚ ਪ੍ਰੋਫਾਈਲ ਫੋਟੋ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ।