Airtel Down: ਦੇਸ਼ ਦੇ ਕਈ ਸ਼ਹਿਰਾਂ ‘ਚ ਏਅਰਟੈੱਲ ਦੀਆਂ ਸੇਵਾਵਾਂ ਠੱਪ, ਮੋਬਾਈਲ ਤੋਂ ਲੈ ਕੇ ਬ੍ਰਾਡਬੈਂਡ ਤੱਕ ਪਏ ਬੰਦ
Airtel Outage: ਰਿਪੋਰਟ ਕਰਨ ਵਾਲੇ ਉਪਭੋਗਤਾਵਾਂ ਵਿੱਚੋਂ, 46 ਪ੍ਰਤੀਸ਼ਤ ਨੇ "ਪੂਰੀ ਤਰ੍ਹਾਂ ਬਲੈਕਆਊਟ" ਦੀ ਸ਼ਿਕਾਇਤ ਕੀਤੀ, 32 ਪ੍ਰਤੀਸ਼ਤ ਨੇ "ਸਿਗਨਲ ਨਾ ਹੋਣ ਦੀ ਗੱਲ ਕਹੀ ਅਤੇ 22 ਪ੍ਰਤੀਸ਼ਤ ਨੇ ਮੋਬਾਈਲ ਕਨੈਕਸ਼ਨ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ। ਇਹ ਅੰਕੜੇ ਵੀਰਵਾਰ ਦੁਪਹਿਰ 12 ਵਜੇ ਤੱਕ ਦੇ ਹਨ।
ਅੱਜ ਯਾਨੀ 26 ਦਸੰਬਰ 2024 ਨੂੰ ਪੂਰੇ ਭਾਰਤ ਵਿੱਚ ਏਅਰਟੈੱਲ ਸੇਵਾਵਾਂ ਦੇ ਬੰਦ ਹੋਣ ਦੀਆਂ ਖਬਰਾਂ ਹਨ। ਦੇਸ਼ ਭਰ ਦੇ ਉਪਭੋਗਤਾ ਸੇਵਾ ਦੇ ਬੰਦ ਹੋਣ ਦੀ ਲਗਾਤਾਰ ਸ਼ਿਕਾਇਤ ਕਰ ਰਹੇ ਹਨ। ਬਹੁਤ ਸਾਰੇ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ‘ਤੇ ਮੋਬਾਈਲ ਅਤੇ ਬ੍ਰਾਡਬੈਂਡ ਸੇਵਾਵਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ ਹੈ।
ਡਾਊਨਡਿਟੈਕਟਰ ਦੇ ਡੇਟਾ ਅਨੁਸਾਰ, ਜ਼ਿਆਦਾਤਰ ਸ਼ਿਕਾਇਤਾਂ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਦਰਜ ਕੀਤੀਆਂ ਗਈਆਂ। ਰਿਪੋਰਟ ਕਰਨ ਵਾਲੇ ਉਪਭੋਗਤਾਵਾਂ ਵਿੱਚੋਂ, 46 ਪ੍ਰਤੀਸ਼ਤ ਨੇ “ਪੂਰੇ ਬਲੈਕਆਊਟ” ਦੀ ਸ਼ਿਕਾਇਤ ਕੀਤੀ, 32 ਪ੍ਰਤੀਸ਼ਤ ਨੇ “ਸਿਗਨਲ ਨਹੀਂ” ਅਤੇ 22 ਪ੍ਰਤੀਸ਼ਤ ਨੇ ਮੋਬਾਈਲ ਕਨੈਕਸ਼ਨਾਂ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ। ਇਹ ਅੰਕੜੇ ਵੀਰਵਾਰ ਦੁਪਹਿਰ 12 ਵਜੇ ਤੱਕ ਦੇ ਹਨ। ਏਅਰਟੈੱਲ ਨੇ ਇਸ ਮੁੱਦੇ ‘ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਜਾਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਇਸ ਮੁੱਦੇ ਨੇ ਗਾਹਕਾਂ ‘ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।
Airtel network blackout in Ahmedabad.#AirtelOutage #AirtelDown #AirtelBlackout #Ahmedabad@airtelindia @Airtel_Presence
— Prakhar Kumar (@muzicoholicated) December 26, 2024
ਇਹ ਵੀ ਪੜ੍ਹੋ
“Airtel is completely down! Feels like we’re back in the ‘no network’ era. Anyone else facing this outage? 📶❌ #AirtelDown #NetworkOutage“
— Hemant Bhavsar (@hemantbhavsar86) December 26, 2024
#Airtel network down again ? 🤦🏻♀️🤦🏻♀️ #AirtelDown 😫😫 pic.twitter.com/vIjRscBgFK
— Kanchana (@kanchana243) March 2, 2024
ਇਸ ਰੁਕਾਵਟ ਨੇ ਏਅਰਟੈੱਲ ਦੀਆਂ ਬ੍ਰਾਡਬੈਂਡ ਸੇਵਾਵਾਂ ‘ਤੇ ਨਿਰਭਰ ਕਾਰੋਬਾਰਾਂ ਲਈ ਕੰਮਕਾਜ ਵਿੱਚ ਵਿਘਨ ਪਾਇਆ। ਘਰ ਤੋਂ ਕੰਮ ਕਰਨ ਵਾਲੇ ਬਹੁਤ ਸਾਰੇ ਕਰਮਚਾਰੀ ਆਪਣੇ ਆਪ ਨੂੰ ਵਰਚੁਅਲ ਮੀਟਿੰਗਾਂ ਨਾਲ ਜੁੜਨ ਜਾਂ ਕਲਾਉਡ-ਅਧਾਰਤ ਸਰੋਤਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਪਾਏ ਗਏ। ਘਰ ਬੈਠੇ ਲੋਕਾਂ ਲਈ ਜਾਰੀ ਸਟ੍ਰੀਮਿੰਗ ਸੇਵਾਵਾਂ ਅਤੇ ਔਨਲਾਈਨ ਕਲਾਸਾਂ ਅਚਾਨਕ ਰੁੱਕ ਗਈਆਂ, ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।